ਚਾਰ ਹਾੜ੍ਹ ਦਿਵਸ ਨੂੰ ਸਮਰਪਿਤ ਚੋਹਲਾ ਸਾਹਿਬ ਦੇ ਮੋੜਾਂ ਉੱਤੇ ਲਗਾਏ ਜਾ ਰਹੇ ਨੇ ਕੰਨਵੈਸ ਸ਼ੀਸ਼ੇ
Mon 24 Aug, 2020 0ਵੱਖ-ਵੱਖ ਪਿੰਡਾਂ ਨੂੰ ਜਾਂਦੇ ਛੋਟੇ ਅੱਡਿਆਂ ਤੇ ਲਗਾਈਆਂ ਜਾ ਚੁੱਕੀਆਂ ਹਨ ਠੰਡੇ ਪਾਣੀ ਦੀਆਂ ਕੈਂਡੀਆਂ
ਸੰਗਤਾਂ ਅਤੇ ਰਾਹਗੀਰਾਂ ਦੇ ਬੈਠਣ ਲਈ ਲਗਾਈਆਂ ਜਾਣਗੀਆਂ ਵਧੀਆ ਕਿਸਮ ਦੀਆਂ ਕੁਰਸੀਆਂ
ਚੋਹਲਾ ਸਾਹਿਬ 24 ਅਗਸਤ (ਰਾਕੇਸ਼ ਬਾਵਾ / ਪਰਮਿੰਦਰ ਸਿੰਘ )
ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ਼ਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਆਸ ਪਾਸ ਦੇ ਮੰਡ ਏਰੀਏ ਵਿੱਚ ਪੈਂਦੇ ਪਿੰਡਾਂ ਦੇ ਲੋਕ ਰੋਜ਼ਾਨਾ ਆਪਣੀਆਂ ਜਰੂਰਤਾਂ ਦਾ ਸਮਾਨ ਖ੍ਰੀਣ ਲਈ ਵੀ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਆਉਂਦੇ ਰਹਿੰਦੇ ਹਨ ਗਰਮੀਆਂ ਦੇ ਮੌਸਮ ਵਿੱਚ ਸੰਗਤਾਂ ਅਤੇ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਚਾਰ ਹਾੜ੍ਹ ਦਿਸਵ ਨੂੰ ਸਮਰਪਿਤ ਸਮੂਹ ਬਜ਼ਾਰ, ਨਗਰ ਨਿਵਾਸੀਆਂ ਅਤੇ ਗ੍ਰਾਂਮ ਪੰਚਾਇਤ ਚੋਹਲਾ ਸਾਹਿਬ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਨੂੰ ਜਾਂਦੇ ਬੱਸ ਅੱਡਿਆਂ ਤੇ ਪੀਣ ਵਾਲੇ ਠੰਡੇ ਪਾਣੀ ਦੀਆਂ ਕੈਂਡੀਆਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਇਸੇ ਲੜੀ ਤਹਿਤ ਚੋਹਲਾ ਸਾਹਿਬ ਵਿੱਚ ਪੈਂਦੇ ਤਿੱਖੇ ਮੋੜਾਂ ਅਤੇ ਚੌਂਕਾਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ,ਗੁਰਦੁਆਰਾ ਬਾਬੇ ਸ਼ਹੀਦਾਂ ਸਾਹਿਬ ਨੂੰ ਜਾਂਦੇ ਰਸਤੇ,ਚੋਹਲਾ ਸਾਹਿਬ ਵਿੱਚ ਦਾਖਲ ਹੋਣ ਵਾਲਾ ਘੌੜਾ ਚੌਂਕ,ਬਿੱਲਿਆਂ ਵਾਲੇ ਤੋਂ ਸੁਹਾਵੇ ਪਿੰਡ ਨੂੰ ਜਾਂਦੇ ਨੈਸ਼ਨਲ ਹਾਈਵੇ ਦੇ ਲਿੰਕ ਰੋੜ ਆਦਿ ਤੇ ਕੰਨਵੈਸ ਸ਼ੀਸ਼ੇ ਲਗਾਏ ਜਾ ਰਹੇ ਹਨ ਤਾਂ ਕਿ ਅਚਾਨਕ ਹੋਣ ਵਾਲੇ ਐਕਸੀਡੈਂਟ ਆਦਿ ਤੋਂ ਬਚਾਅ ਹੋ ਸਕੇ।ਆਉਂਣ ਵਾਲੇ ਦਿਨਾਂ ਵਿੱਚ ਸੰਗਤਾਂ ਅਤੇ ਰਾਹਗੀਰਾਂ ਦੇ ਬੈਠਣ ਲਈ ਵੱਖ ਮੋੜਾਂ ਖਾਸ ਕਰਕੇ ਜਿੱਥੇ ਸੰਗਤਾਂ ਅਤੇ ਰਾਹਗੀਰ ਬੱਸਾਂ ਆਦਿ ਦਾ ਇੰਤਜਾਰ ਕਰਦੇ ਹਨ ਵਿਖੇ ਵਧੀਆ ਕਿਸਮ ਦੀਆਂ ਕੁਰਸੀਆਂ ਲਗਾਈਆਂ ਜਾਣਗੀਆਂ।
Comments (0)
Facebook Comments (0)