ਮੁਲਾਜਮਾਂ ਦੀਆਂ ਅਹਿਮ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਵਿਰੋਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ
Tue 28 Aug, 2018 0ਫ਼ਿਰੋਜਪੁਰ, 28 ਅਗਸਤ 2018
ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਮ੍ਹਣੇ ਰਾਮ ਪ੍ਰਸ਼ਾਦ ਜਿਲ੍ਹਾ ਪ੍ਰਧਾਨ, ਰਾਜ ਕੁਮਾਰ, ਚਰਨਜੀਤ ਸਿੰਘ ਅਤੇ ਗੁਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਮੁਲਾਜਮਾਂ ਦੀਆਂ ਅਹਿਮ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਵਿਰੋਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਮੁਲਾਜਮਾਂ ਵੱਲੋਂ ਸਰਕਾਰ ਖਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ, ਰਾਜ ਕੁਮਾਰ, ਚਰਨਜੀਤ ਸਿੰਘ ਅਤੇ ਗੁਰਦੇਵ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਕਾਂਗਰਸ ਸਰਕਾਰ ਨੇ 15 ਮਹੀਨਿਆਂ ਤੋਂ ਮੁਲਾਜਮਾਂ ਦੀ ਇਕ ਮੰਗ ਵੀ ਨਹੀਂ ਮੰਨੀ ? ਉਨ੍ਹਾਂ ਨੇ ਮੁੱਖ ਮੰਗਾਂ ਬਾਰੇ ਦੱਸਿਆ ਕਿ ਪਿਛਲਾ 22 ਮਹੀਨੇ ਬਕਾਇਆ ਨਗਦ ਦਿੱਤਾ ਜਾਵੇ, ਛੇਵੇ ਪੇ ਕਮਿਸ਼ਨ ਦੀ ਰਿਪੋਰਟ 2016 ਜਨਵਰੀ ਤੋਂ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਬੰਦ ਪਈ ਕੈਸ਼ਲੈਸ ਸਕੀਮ ਚਾਲੂ ਕੀਤੀ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, 2004 ਤੋਂ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਰੈਗੂਲੇਸ਼ਨ ਐਕਟ 2016 ਵਿਚ ਬਿਨਾ ਸੋਧ ਕੀਤੇ ਜਲਦੀ ਲਾਗੂ ਕਰਨਾ, ਡੀ.ਏ ਦੀਆਂ ਚਾਰ ਕਿਸ਼ਤਾਂ ਜਨਵਰੀ-ਜੁਲਾਈ 2017 ਅਤੇ ਜਨਵਰੀ-ਜੁਲਾਈ 2018 ਡਿਊ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਆਂ ਜਾਣ, 4-9-14 ਸਾਲਾ ਏ.ਸੀ.ਪੀ ਦੇਣ, ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਿਕ ਬਰਾਬਰ ਕਮ ਬਰਾਬਰ ਤਨਖ਼ਾਹ ਦਾ ਪੱਤਰ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ , ਵਰਦੀਆਂ ਦੇ ਬਜਟ ਜਾਰੀ ਕੀਤੇ ਜਾਣ, ਵਿਕਾਸ ਟੈਕਸ ਰੱਦ ਕਰਨ, ਖ਼ਜ਼ਾਨਿਆਂ ਵਿਚ ਪੈਡਿੰਗ ਬਿਲਾ ਦੀਆਂ ਅਦਾਇਗੀਆਂ ਕੀਤੀਆਂ ਜਾਣ ਸਮੇਤ ਇਨ੍ਹਾਂ ਵੱਖ-ਵੱਖ ਮੰਗਾਂ ਨੂੰ ਸਰਕਾਰ ਵੱਲੋਂ ਜਲਦੀ ਪ੍ਰਵਾਨ ਕੀਤਾ ਜਾਵੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਨਿਜੀ ਅਦਾਰਿਆਂ ਨੂੰ ਕਰੋੜਾਂ ਰੁਪਏ ਲੁਟਾ ਰਹੀ ਹੈ ਪਰ ਮੁਲਾਜਮਾਂ ਨੂੰ ਕੁਝ ਨਹੀਂ ਦੇ ਰਹੀ | ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਸਰਕਾਰ ਿਖ਼ਲਾਫ਼ ਤਿੱਖਾ ਸੰਘਰਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 1 ਸਤੰਬਰ ਨੂੰ ਦਿੱਲੀ ਵਿਖੇ ਰਾਹੁਲ ਗਾਧੀ ਨਾਲ ਮੁਲਾਕਾਤ ਕਰਕੇ ਮੁਲਾਜਮਾਂ ਨਾਲ ਕੀਤੇ ਵਾਅਦਿਆਂ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ ਅਤੇ 20 ਸਤੰਬਰ 2018 ਨੂੰ ਪੰਜਾਬ ਮੁਲਾਜ਼ਮ ਵਰਗ ਦਾ ਵੱਡਾ ਰੋਸ ਮਾਰਚ ਪਟਿਆਲਾ ਵਿਖੇ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਵਿਚ ਮੁਲਾਜ਼ਮ ਵਰਗ ਦੇ ਪ੍ਰਮੁੱਖ ਆਗੂ ਵੱਲੋਂ ਮਰਨ ਵਰਤ ਸ਼ੁਰੂ ਕਰਕੇ ਸਰਕਾਰ ਦੇ ਕੰਨ ਖੋਲੇ ਜਾਣਗੇ ।
ਇਸ ਮੌਕੇ ਗੁਰਦਾਸ ਮੱਲ ਡੀ.ਸੀ ਦਫ਼ਤਰ, ਸੀਨੀਅਰ ਮੀਤ ਪ੍ਰਧਾਨ ਵਿਲਸਨ, ਖ਼ੁਰਾਕ ਅਤੇ ਸਪਲਾਈ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਅਤੇ ਵਾਟਰ ਸਪਲਾਈ ਦੇ ਪ੍ਰਧਾਨ ਰਾਜ ਕੁਮਾਰ, ਸੁਰਿੰਦਰ ਕੋਰ ਡੀ.ਸੀ ਦਫ਼ਤਰ, ਲੇਖਰਾਜ ਆਬਕਾਰੀ ਵਿਭਾਗ, ਸੁਨੀਲ ਕੁਮਾਰ ਡੀ.ਓ ਦਫ਼ਤਰ, ਗੁਰਦੇਵ ਸਿੰਘ ਅਤੇ ਜਗਤਾਰ ਸਿੰਘ ਸਹਿਕਾਰਤਾ ਵਿਭਾਗ, ਬਲਵੀਰ ਸਿੰਘ , ਰਾਜਪਾਲ, ਬਿਸ਼ਨ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਅਮਲੋਕ ਚੰਦ ਸਿਵਲ ਸਰਜਨ ਦਫ਼ਤਰ,ਅਜੀਤ ਗਿੱਲ,ਰਾਮ ਦਾਸ ਸਿੰਚਾਈ ਵਿਭਾਗ, ਪਰਮਜੀਤ ਕੌਰ ਆਸ਼ਾ ਵਰਕਰਜ਼, ਸੰਤੋਸ਼ ਕੁਮਾਰੀ ਪ੍ਰਚਾਰ ਪ੍ਰਧਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਦਰਜਾਚਾਰ ਠੇਕਾ ਮੁਲਾਜ਼ਮ, ਨਰੇਗਾ, ਆਸ਼ਾ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
Comments (0)
Facebook Comments (0)