ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ।
Mon 9 Aug, 2021 0ਚੋਹਲਾ ਸਾਹਿਬ 9 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਨੇ ਵਿਦਿਅਕ ਖੇਤਰ ਵਿਚਲੇ ਆਪਣੇ ਸ਼ਾਨਾ ਮੱਤੇ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਦੀ ਪ੍ਰੀਖਿਆਵਾਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਇੱਕ ਵਾਰ ਫਿਰ ਸ਼ਾਨਦਾਰ ਕਾਰਜਗੁਜ਼ਾਰੀ ਦਿਖਾਈ ਹੈ।ਕਾਲਜ ਦੇ ਪ੍ਰਿੰਸੀਪਲ ਡਾ: ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੇ ਬਾਰਵੀਂ ਦੇ ਆਰਟਸ,ਕਾਮਰਸ ਅਤੇ ਸਾਇੰਸ ਵਿਸਿ਼ਆਂ ਦੇ ਬੋਰਡ ਵੱਲੋਂ ਐਲਾਨੇ ਗਏ ਨਤੀਜੇ ਸ਼ਾਨਦਾਰ ਰਹੇ।ਕੁੱਲ 23 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ।ਵਿਦਿਆਰਥੀ ਨਵਪ੍ਰੀਤ ਕੌਰ ਨੇ 91 ਫੀਸਦੀ ਅੰਕ ਲੈਕੇ ਪਹਿਲਾ ਸ਼ੁਭਨੀਤ ਕੌਰ ਨੇ 88 ਫੀਸਵੀ ਅੰਕ ਲੈਕੇ ਦੂਜਾ ਅਤੇ ਪ੍ਰਿਅੰਕਾ ਭੱਟੀ ਨੇ 87 ਫੀਸਦੀ ਅੰਕ ਲੈਕੇ ਤੀਜਾ ਸਥਾਨ ਹਾਸਲ ਕੀਤਾ।ਕਾਲਜ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਅਤੇ ਪ੍ਰਧਾਨ ਸੰਤ ਬਾਬਾ ਹਾਕਮ ਸਿੰਘ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਸਮੂਹ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿਹਨਾਂ ਵਿਦਿਆਰਥੀਆਂ ਦੇ 80 ਪ੍ਰਤੀਸ਼ਤ ਤੋਂ ਵੱਧ ਅੰਕ ਆਏ ਹਨ ਉਹਨਾਂ ਨੂੰ ਅਗਲੇਰੀਆਂ ਕਲਾਸਾਂ ਦੀਆਂ ਫੀਸਾਂ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।ਕਾਲਜ ਦੇ ਪ੍ਰਿੰਸੀਪਲ ਡਾ: ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਤਾਰਾ ਸਿੰਘ ਵੱਲੋਂ ਵਿਦਿਆ ਦਾ ਚਾਨਣ ਘਰ ਘਰ ਪਹੁੰਚਾਉਣ ਲਈ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਨ 1970 ਵਿੱਚ ਸਥਾਪਤ ਕੀਤੇ ਇਸ ਕਾਲਜ ਵਿੱਚ ਬੀ.ਏ,ਬੀ.ਐਸ.ਸੀ.(ਇਕਨਾਮਿਕਸ)ਬੀ.ਐਸ.ਸੀ.(ਕੰਪਿਊਟਰ ਸਾਇੰਸ,ਬੀ.ਐਸ.ਸੀ.(ਨਾਨ ਮੈਡੀਕਲ)ਬੀ.ਸੀ.ਏ,ਬੀ.ਕਾਮ, ਡੀ.ਸੀ.ਏ ਅਤੇ ਡੀ.ਐਸ.ਟੀ. ਤੋਂ ਇਲਾਵਾ ਪੋਸਟ ਗ੍ਰੈਜੂਏਟ ਕੋਰਸ ਬੜੀ ਕਾਮਯਾਬੀ ਨਾਲ ਚੱਲ ਰਹੇ ਹਨ ਅਤੇ ਉਪਰੋਕਤ ਸਾਰੇ ਕੋਰਸਾਂ ਵਿੱਚ ਵਿਦਿਆਰਥੀ ਬੜੇ ਉਤਸ਼ਾਹ ਨਾਲ ਦਾਖਲਾ ਲੈ ਰਹੇ ਹਨ।ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਰਜਿੰਦਰ ਸਿੰਘ ਬਿੱਲਿਆਂਵਾਲੇ ਤੋਂ ਇਲਾਵਾ ਡਾ: ਪਰਮਜੀਤ ਸਿੰਘ ਮੀਸ਼ਾ ਅਤੇ ਪ੍ਰੋ:ਜਸਪਾਲ ਸਿੰਘ ਹਾਜ਼ਰ ਸਨ।
Comments (0)
Facebook Comments (0)