ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਤੂੜੀ ਬਣਾਉਣ ਤੋ ਬਾਅਦ ਬਚੇ ਕਣਕ ਦੇ ਨਾੜ ਨੂੰ ਅੱਗ ਨਾ ਲਾਈ ਜਾਵੇ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਤੂੜੀ ਬਣਾਉਣ ਤੋ ਬਾਅਦ ਬਚੇ ਕਣਕ ਦੇ ਨਾੜ ਨੂੰ ਅੱਗ ਨਾ ਲਾਈ ਜਾਵੇ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

ਤਰਨ ਤਾਰਨ, 10 ਮਈ 2019 :

ਹਾੜ੍ਹੀ ਦੀ ਮੁੱਖ ਫਸਲ ਕਣਕ ਦੀ ਕਟਾਈ ਜੋ ਹਾਰਵੈਸਟਰ ਕੰਬਾਇਨ ਨਾਲ ਕਿਸਾਨਾਂ ਵੱਲੋ ਕਰਵਾਈ ਗਈ ਹੈ, ਦੀ ਕਟਾਈ ਤੋ ਬਾਅਦ ਕਣਕ ਦੇ ਨਾੜ ਦੀ ਕਿਸਾਨਾਂ ਵੱਲੋ ਸਟਰਾਅ ਰੀਪਰ ਨਾਲ ਪਸ਼ੂਆਂ ਦੇ ਚਾਰੇ ਲਈ ਤੂੜੀ ਬਣਾਈ ਜਾ ਰਹੀ ਹੈ। ਪਰ ਤੂੜੀ ਬਣਾਉਣ ਤੋਂ ਬਾਅਦ ਵੀ ਕਰੀਬ 10% ਬਚੀ ਰਹਿੰਦ-ਖੂਹਿੰਦ ਅਤੇ ਕਣਕ ਦੇ ਨਾੜ ਨੂੰ ਕਿਸਾਨ ਅਕਸਰ ਅੱਗ ਲਗਾਉਣ ਦੀ ਕੋਸ਼ਿਸ ਕਰਦੇ ਹਨ, ਜਿਸ ਨਾਲ ਵਾਤਾਵਰਨ ਪ੍ਰਦੂਸ਼ਣ ਵੱਧਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ, ਸ੍ਰੀ ਹਰਿੰਦਰਜੀਤ ਸਿੰਘ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਚੀ ਹੋਈ ਰਹਿੰਦ-ਖੂਹਿੰਦ ਕਣਕ ਦੇ ਨਾੜ ਨੂੰ ਅੱਗ ਬਿਲਕੁੱਲ ਨਾ ਲਗਾਈ ਜਾਵੇ। ਇਸ ਸਬੰਧੀ ਪਹਿਲਾਂ ਵੀ ਮੋਬਾਇਲ ਵੈਨਾਂ, ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ  ਮੁੱਖ ਖੇਤੀਬਾੜੀ ਅਫਸਰ ਵੱਲੋ ਜਿਲ੍ਹੇ ਦੇ ਬਲਾਕ ਖੇਤੀਬਾੜੀ ਅਫਸਰਾਂ ਅਤੇ ਸਮੁੱਚੇ ਸਟਾਫ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਪਿੰਡ-ਪਿੰਡ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ ਤੋ ਇਸ ਸਬੰਧੀ ਰੋਜਾਨਾਂ ਅਨਾਂਊਂਸਮੈਂਟਾਂ ਲਗਾਤਾਰ ਕਰਵਾਉਣ। ਉਹਨਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਣਕ ਦੇ ਨਾੜ ਨੂੰ ਅੱਗ ਲਗਾਉਦਾ ਹੈ ਤਾਂ ਉਸ ਵਿਰੁੱਧ ਨਸ਼ਨਲ ਗਰੀਨ ਟ੍ਰਿਬਿਉਨਲ ਦੇ ਹੁਕਮਾਂ ਅਨੁਸਾਰ ਐੱਫ਼. ਆਈ. ਆਰ. ਦਰਜ ਕਰਨ ਦੀ ਤਜਵੀਜ਼ ਹੈ ਅਤੇ ਮਾਲ  ਵਿਭਾਗ ਵੱਲੋ ਉਸਦੇ ਇੰਤਕਾਲ ਰਜਿਸਟਰ ਵਿੱਚ ਲਾਲ ਐਂਟਰੀ ਕਰ ਦਿੱਤੀ ਜਾਵੇਗੀ । ਉਹਨਾਂ ਦੱਸਿਆ ਕਿ ਵੱਖ ੍ ਵੱਖ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਅਮਲ ਅਧੀਨ ਹੈ।  ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ਵਿੱਚ ਹੀ ਸਾਂਭਣ ਲਈ ਵੱਡੇ ਪੱਧਰ ਤੇ ਵੱਖ-ਵੱਖ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ। ਇਸੇ ਤਰਾ੍ਹ ਕਿਸਾਨ ਆਪਣੇ ਰਵਾਇਤੀ ਖੇਤੀ ਸੰਦ ਜਿਵੇ ਕਿ ੳਲਟਾਵੇ ਹੱਲ, ਤਵੀਆਂ ਅਤੇ ਰੋਟਾਵੇਟਰ ਆਦਿ ਦੀ ਵਰਤੋ ਕਰਕੇ ਵੀ ਕਣਕ ਦੇ ਨਾੜ ਨੂੰ ਵਾਹ  ਕੇ ਜਮੀਨ ਵਿੱਚ ਰਲਾ ਸਕਦੇ ਹਨ। ਬਹੁਤ ਸਾਰੇ ਕਿਸਾਨ ਇਸ ਤਰਾਂ੍ਹ ਦੇ ਉਪਰਾਲੇ ਕਰਕੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ਵਿੱਚ ਸਾਂਭ ਵੀ ਰਹੇ ਹਨ ਅਤੇ ਜੰਤਰ/ਢਾਂਚਾ ਆਦਿ ਹਰੀ ਖਾਦ ਲਈ ਵੀ ਬੀਜਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਵੀ ਸੁਝਾਅ ਦਿੱਤਾ  ਕਿ ਝੋਨਾਂ ਲਗਾਉਣ ਤੋ ਪਹਿਲਾਂ ਖੇਤਾਂ ਨੂੰ ਲੇਜਰ ਲੈਂਡ ਲੈਵਲਰ ਨਾਲ ਇਕਸਾਰ ਪੱਧਰਾ ਕਰਵਾ ਲੈਣਾ ਚਾਹੀਦਾ ਹੈ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੜੇ ਸੰਜਮ ਨਾਲ ਵਰਤੋ ਕਰਕੇ ਬੱਚਤ ਕੀਤੀ ਜਾ ਸਕੇ। ਉਹਨਾਂ ਕਿਸਾਨਾਂ ਨੂੰ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਅਤੇ ਡਰਿੱਲ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ।