ਆਈ ਟੀ ਆਈ ਅਤੇ ਸ਼ਿਵਾਲਿਕ ਨਰਸਿੰਗ ਕਾਲਜ ਸਰਹਾਲੀ ਵਿਖੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੱਤੀ।

ਆਈ ਟੀ ਆਈ ਅਤੇ ਸ਼ਿਵਾਲਿਕ ਨਰਸਿੰਗ ਕਾਲਜ ਸਰਹਾਲੀ ਵਿਖੇ ਡੇਂਗੂ ਬੁਖਾਰ  ਬਾਰੇ ਜਾਣਕਾਰੀ ਦਿੱਤੀ।

ਚੋਹਲਾ ਸਾਹਿਬ 11 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ,ਜਿਲਾਂ ਐਪੀਡੀਮੋਲੋਜਿਸਟ ਡਾਕਟਰ ਸਿਮਰਨ ਕੋਰ ਤੇ ਸਹਾਇਕ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਰਨਵੀਰ ਸਿੰਘ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਸਰਹਾਲੀ ਅਧੀਨ   ਸਰਕਾਰੀ ਆਈ ਟੀ ਆਈ  ਸਰਹਾਲੀ ਅਤੇ ਸ਼ਿਵਾਲਿਕ ਨਰਸਿੰਗ ਕਾਲਜ ਸਰਹਾਲੀ ਵਿਖੇ ਡੇਂਗੂ ਬੁਖਾਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੇ ਚਿਕਣਗੁਨੀਆਂ ਬੁਖਾਰ ਤੋਂ ਬਚਣ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਸਮੇਂ ਬਲਰਾਜ ਸਿੰਘ ਬੀ ਈ ਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਛੱਤਾਂ ਤੇ ਟੁੱਟੇ ਗਮਲਿਆਂ ਅਤੇ ਟੁੱਟੇ ਟਾਇਰਾਂ ਵਿੱਚ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ।ਉਹਨਾਂ ਦੱਸਿਆ ਕਿ ਖੜੇ ਪਾਣੀ ਵਿੱਚ ਭਿਆਨਕ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਪੈਦਾ ਹੁੰਦੇ ਹਨ ਇਸ ਲਈ ਸਾਨੂੰ ਖੜੇ ਪਾਣੀ ਵਿੱਚ ਡੀਜ਼ਲ ਅਤੇ ਮਿੱਟੀ ਦਾ ਤੇਲ ਪਾ ਦੇਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਪੈਦਾ ਨਾ ਹੋ ਸਕਣ।ਇਸ ਸਮੇਂ ਡਾਕਟਰ ਵਿਵੇਕ ਸ਼ਰਮਾਂ ਨੇ ਦੱਸਿਆ ਕਿ ਸਾਨੂੰ ਰਾਤ ਸਮੇਂ ਪੂਰਾ ਤਨ ਢੱਕਕੇ ਸੌਣ ਵਾਲੇ ਕੱਪੜੇ ਪਹਿਨਕੇ ਸਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਮੱਛਰ ਕੱਟ ਨਾ ਸਕਣ।ਉਹਨਾਂ ਦੱਸਿਆ ਕਿ ਸਾਨੂੰ ਸੌਣ ਸਮੇਂ ਮੱਛਰ ਭਜਾਉਣ ਵਾਲੇ ਤੇਲ ਅਤੇ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਸਮੇਂ ਐਸ ਆਈ ਸਤਨਾਮ ਸਿੰਘ ਨੇ ਦੱਸਿਆ ਕਿ ਜੇਕਰ ਸਾਨੂੰ ਤੇਜ਼ ਸਿਰ ਦਰਦ ਜਾਂ ਤੇਜ਼ ਬੁਖਾਰ ਹੈ ਤਾਂ ਤੁਰੰਤ ਨਜਦੀਕੀ ਸਿਹਤ ਕੇਂਦਰ ਤੋਂ ਆਪਣੀ ਜਾਂਚ ਕਰਵਾਓ ਤਾਂ ਜੋ ਸਾਡਾ ਇਲਾਜ ਜਲਦ ਕੀਤਾ ਜਾ ਸਕੇ।ਇਸ ਮੌਕੇ ਡਾਕਟਰ ਵਿਵੇਕ ਸ਼ਰਮਾ,ਸਤਨਾਮ ਸਿੰਘ,ਜਸਪਿੰਦਰ ਸਿੰਘ,ਬਲਰਾਜ ਸਿੰਘ ਹੈਲਥ ਐਜੂਕੇਟਰ ਸਰਹਾਲੀ ,ਆਈ ਟੀ ਆਈ ਪ੍ਰਿੰਸੀਪਲ ਕੁਲਵੰਤ ਸਿੰਘ,ਗੁਰਪਾਲ ਸਿੰਘ,ਮਨਜੀਤ ਸਘਿੰ,ਨਰਸਿੰਗ ਕਾਲਜ ਪ੍ਰਿੰਸੀਪਲ ਸੀਵਾਲੀ  ਨਵਦੀਪ ਕੌਰ,ਅਮਨਦੀਪ ਕੌਰ ਹਾਜ਼ਰ ਸਨ।