
ਔਰਤ ਘੁਸਪੈਠ ਕਰਨ ਦੇ ਇਰਾਦੇ ਨਾਲ ਭਾਰਤ ਵਿਚ ਦਾਖਲ ਹੋਈ, .
Wed 20 Feb, 2019 0
ਡੇਰਾ ਬਾਬਾ ਨਾਨਕ : ਇੱਥੇ ਦੀ ਬਾਂਗਰ ਪੋਸਟ ਉਤੇ ਬੀ.ਐਸ.ਐਫ਼ ਦੀ 10 ਬਟਾਲੀਅਨ ਵਲੋਂ ਭਾਰਤ ਵਿਚ ਦਾਖ਼ਲ ਹੋ ਰਹੀ ਇਕ ਮਹਿਲਾ ਨੂੰ ਗੋਲੀ ਮਾਰ ਦਿਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਭਾਰਤ ਵਿਚ ਘੁਸਪੈਠ ਕਰਨ ਦੇ ਇਰਾਦੇ ਨਾਲ ਦਾਖ਼ਲ ਹੋਈ ਸੀ। ਮਹਿਲਾ ਦੀ ਪਹਿਚਾਣ ਗੁਲਸ਼ਨ ਪਤਨੀ ਵਾਹੀਦ ਵਜੋਂ ਹੋਈ ਹੈ। ਗੋਲੀ ਵੱਜਣ ਕਾਰਨ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੈ ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
BSF
ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਬੀ.ਐਸ.ਐਫ਼. ਜਵਾਨਾਂ ਵਲੋਂ ਗੋਲੀ ਚਲਾਉਣ ਤੋਂ ਪਹਿਲਾਂ ਚਿਤਾਵਨੀ ਦਿਤੀ ਗਈ ਸੀ ਪਰ ਉਹ ਨਹੀਂ ਰੁਕੀ। ਜਿਸ ਤੋਂ ਬਾਅਦ ਗੋਲੀ ਚਲਾਈ ਗਈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਔਰਤ ਘੁਸਪੈਠ ਕਰਨ ਦੇ ਇਰਾਦੇ ਨਾਲ ਭਾਰਤ ਵਿਚ ਦਾਖਲ ਹੋਈ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ। ਫ਼ੌਜ ਉਸ ਨੂੰ ਪੁਲਿਸ ਹਵਾਲੇ ਕਰ ਕੇ ਗਈ ਹੈ ਤੇ ਇਸ ਔਰਤ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਨੂੰ ਦੋ ਥਾਂ ਗੋਲੀ ਵੱਜੀ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Comments (0)
Facebook Comments (0)