ਮੰਡ ਖੇਤਰ ਦੇ ਨੌਜਵਾਨ ਨੇ ਐਮ.ਬੀ.ਬੀ.ਐਸ ਦੀ ਪੜ੍ਹਾਈ ਪੂਰੀ ਕਰਕੇ ਪਿੰਡ ਦਾ ਨਾਂਮ ਰੌਸ਼ਨ ਕੀਤਾ।

ਮੰਡ ਖੇਤਰ ਦੇ ਨੌਜਵਾਨ ਨੇ ਐਮ.ਬੀ.ਬੀ.ਐਸ ਦੀ ਪੜ੍ਹਾਈ ਪੂਰੀ ਕਰਕੇ ਪਿੰਡ ਦਾ ਨਾਂਮ ਰੌਸ਼ਨ ਕੀਤਾ।

ਚੋਹਲਾ ਸਾਹਿਬ 31 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਇਥੋਂ ਨਜ਼ਦੀਕੀ ਮੰਡ ਖੇਤਰ ਅਧੀਨ ਆਉਂਦੇ ਪਿੰਡ ਧੁੰਨ ਢਾਏ ਵਾਲਾ ਤੌ ਇੱਕ ਨੌਜਵਾਨ ਨੇ ਸਖਤ ਮਿਹਨਤ ਕਰਨ ਤੋਂ ਬਾਅਦ ਐਮ.ਬੀ.ਬੀ.ਐਸ.ਦੀ ਪੜ੍ਹਾਈ ਪੂਰੀ ਕਰਕੇ ਜਿੱਥੇ ਪਿੰਡ ਦਾ ਨਾਮ ਰੌਸ਼ਨ ਕੀਤਾ ਉੱਥੇ ਮੰਡ ਖੇਤਰ ਦੇ ਨੌਜਵਾਨਾਂ ਲਈ ਪ੍ਰੇਰਨਾਂ ਸਰੋਤ ਸਾਬਤ ਹੋ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸੁ਼ਬੇਗ ਸਿੰਘ ਧੰਨ ਨੇ ਦੱਸਿਆ ਕਿ ਸਾਬਕਾ ਸਰਪੰਚ ਰੂੜ ਕੁਮਾਰ ਦਾ ਬੇਟਾ ਅੰਮ੍ਰਿਤਪਾਲ ਸ਼ਰਮਾ ਜਿਸਨੇ ਐਮ ਬੀ ਬੀ ਐਸ ਦੀ ਪੜਾਈ ਪੂਰੀ ਕਰਕੇ ਪਛੜੇ ਹੋਏ ਨਗਰ ਧੁੰਨ ਢਾਏ ਵਾਲੇ ਨੂੰ ਚਾਰ ਚੰਨ ਲਾਏ ਹਨ।ਉਹਨਾਂ ਕਿਹਾ ਕਿ  ਇਸ ਨੌਜਵਾਨ ਨੇ ਆਪਣੇ ਮਾਤਾ ਪਿਤਾ ਦਾ ਨਾਂਮ ਰੌਸ਼ਨ ਕਰਨ ਦੇ ਨਾਲ ਨਾਲ ਸਾਡੇ ਨਗਰ ਦਾ ਨਾਮ ਵੀ ਉਚਾ ਕੀਤਾ ਹੈ।ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸ਼ਰਮਾ ਨੇ ਐਮ.ਬੀ.ਬੀ.ਐਸ.ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ  ਹੁਣ ਇੰਨਟਰਨਸਿਪ ਜੀ,ਐਮ,ਸੀ,ਅੰਮ੍ਰਿਤਸਰ ਕਰ ਰਿਹਾ ਹੈ ਉਹਨਾਂ ਕਿਹਾ ਕਿ ਇਸ ਪੜ੍ਹਾਈ ਕਰਨ ਵਿਚ ਸਾਡੇ ਮਾਨਯੋਗ ਐਮ ਐਲ ਏ ਖਡੂਰ ਸਾਹਿਬ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੀ ਹੱਲਾਸ਼ੇਰੀ ਅਤੇ ਪਿਆਰ ਦਾ ਵੀ ਵਡਮੁੱਲਾ ਯੋਗਦਾਨ ਹੈ।ਇਸ ਸਮੇਂ ਚੇਅਰਮੈਨ ਸ਼ੁਬੇਗ ਸਿੰਘ ਧੁੰਨ ਨੇ ਡਾਕਟਰ ਅੰਮ੍ਰਿ਼ਤਪਾਲ ਸ਼ਰਮਾਂ ਨੂੰ ਸਨਮਾਨਿਤ ਕੀਤਾ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਅਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਲਈ ਆਸਿ਼ਰਵਾਦ ਦਿੱਤਾ।ਇਸ ਸਮੇਂ ਸੁਰਜੀਤ ਸਿੰਘ ਧੁੰਨ, ਰੂੜ ਕੁਮਾਰ ਸਾਬਕਾ ਸਰਪੰਚ ਧੁੰਨ ,ਮੈਂਬਰ ਗੁਰਜੀਤ ਸਿੰਘ ਧੁੰਨ, ਡਾਕਟਰ ਪ੍ਰਭਜੋਤ ਅੰਮ੍ਰਿਤਸਰ ,ਕੁਲਵਿੰਦਰ ਸਿੰਘ, ਇੰਦਰਜੀਤ ਕੁਮਾਰ ਆਦਿ ਸਨ ।