ਸੜਕਾਂ ਉਪਰ ਪੈਰ ਪੈਰ ਤੇ ਲੱਗੇ ਟੋਲ ਪਲਾਜੇ ਹਨ ਲੋਕਾਂ ਦੀ ਲੁੱਟ ਦੇ ਸੰਦ।
Tue 26 Feb, 2019 0ਸੜਕਾਂ ਉਪਰ ਪੈਰ ਪੈਰ ਤੇ ਲੱਗੇ ਟੋਲ ਪਲਾਜੇ ਹਨ ਲੋਕਾਂ ਦੀ ਲੁੱਟ ਦੇ ਸੰਦ।
ਪੰਜਾਬ ਵਿੱਚ ਵੱਡੀਆਂ ਸੜਕਾਂ ਨਿੱਜੀ ਵਪਾਰਕ ਕੰਪਨੀਆਂ ਵੱਲੋਂ ਬਣਾਈਆਂ ਗਈਆਂ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀਆਂ ਜੇਬਾ ਹੋਰ ਖਾਲੀ ਕਰਨ ਲਈ ਇਨ੍ਹਾਂ ਕੰਪਨੀਆਂ ਵੱਲੋਂ ਪੈਰ ਪੈਰ ਤੇ ਟੋਲ ਪਲਾਜੇ ਬਣਾਏ ਗਏ ਹਨ ਜਦੋਂ ਵੀ ਕੋਈ ਨਵਾਂ ਵਾਹਨ ਖਰੀਦਿਆ ਜਾਂਦਾ ਹੈ ਤਾਂ ਸਰਕਾਰ ਵੱਲੋਂ ਰੋਡ ਟੈਕਸ ਪਹਿਲਾਂ ਹੀ ਲੈ ਲਿਆ ਜਾਂਦਾ ਹੈ। ਇਸ ਦੇ ਬਾਵਜੂਦ ਟੋਲ ਟੈਕਸ ਵੱਖਰਾ ਲਿਆ ਜਾ ਰਿਹਾ ਹੈ।
ਹੋਰ ਤੋਂ ਹੋਰ ਪਿੰਡਾਂ ਵਿੱਚ ਦੀ ਕੱਢੀਅਾ ਇਨ੍ਹਾਂ ਵੱਡੀਆਂ ਸੜਕਾਂ ਉਪਰ ਚੜਨ ਲਈ ਪਿੰਡਾਂ ਦੇ ਲੋਕਾਂ ਲਈ ਕੱਟ ਵੀ ਨਹੀਂ ਰੱਖੇ ਗਏ ਉਲਟਾ ਏਨਾ ਟੋਲ ਸੜਕਾਂ ਉੱਪਰ ਆਵਾਰਾ ਪਸ਼ੂ ਆਮ ਫਿਰਦੇ ਦਿਖਾਈ ਦਿੰਦੇ ਹਨ ਜਿਨ੍ਹਾਂ ਕਾਰਨ ਰੋਜ਼ਾਨਾ ਸੈਂਕੜੇ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਹਾਦਸਿਅਾ ਵਿੱਚ ਕੀਮਤੀ ਜਾਨਾਂ ਵਿਚ ਚਲੀਆਂ ਜਾਂਦੀਆਂ ਹਨ। ਪੰਜਾਬ ਦੀ ਕੋਈ ਵੀ ਮੁੱਖ ਸੜਕ ਟੋਲ ਪਲਾਜ਼ੇ ਤੋਂ ਬਚੀ ਨਹੀਂ।
ਸਰਕਾਰ ਕਹਿੰਦੀ ਹੈ ਕਿ ਟੋਲ ਪਲਾਜੇ ਅਸੀਂ ਤਾਂ ਲਾਏ ਹਨ ਕਿ ਅਸੀਂ ਸੜਕਾਂ ਵਧੀਆ ਬਣਾਈਆਂ ਹਨ,ਬਹੁਤ ਹੀ ਥੋਥੀ ਦਲੀਲ ਹੈ ਇਹ। ਸਰਕਾਰਾਂ ਨੇ ਇਹ ਸੜਕਾਂ ਆਪਣੀਆਂ ਵਪਾਰਕ ਲੋੜਾਂ ਲਈ ਬਣਾਈਆਂ ਹਨ ਤੇ ਪ੍ਰਾਈਵੇਟ ਕਾਪੀਆਂ ਤੋਂ ਬਣਾਈਆਂ ਹਨ ਇਸ ਵਿੱਚ ਲੋਕਾਂ ਦਾ ਭਲਾ ਕੀ ਕਸੂਰ ਹੈ ਜਿਸ ਕਰਕੇ ਉਨ੍ਹਾਂ ਦੇ ਟੋਲ ਟੈਕਸ ਮੜ੍ਹ ਦਿੱਤਾ ਗਿਆ ਹੈ।
ਸਰਕਾਰ ਦੇ ਮੰਤਰੀਆਂ ਤੇ ਅਫਸਰਾਂ ਨੂੰ ਟੋਲ ਪਰਚੀ ਮੁਆਫ ਹੈ ਪਰ ਅਾਮ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ। ਸਰਕਾਰ ਲੋਕਾਂ ਤੋਂ ਟੈਕਸਾਂ ਰਾਹੀਂ ਉਗਰਾਹੇ ਪੈਸਿਆਂ ਵਿੱਚੋਂ ਹੀ ਸਹੂਲਤਾਂ ਦਿੰਦੀ ਹੈ ਨਾ ਕਿ ਮੁਫਤ।
ਸਰਕਾਰ ਆਵਾਜਾਈ ਲਈ ਵਧੀਆ ਸੜਕਾਂ ਦੀ ਸਹੂਲਤ ਆਪਣੇ ਬਜਟ ਵਿੱਚੋਂ ਦੇਣ ਦੀ ਬਜਾਏ ਮੁਨਾਫ਼ਾਖੋਰਾਂ ਤੋਂ ਸੜਕਾਂ ਬਣਵਾ ਕੇ ਕਿਉਂ ਦਿੰਦੀ ਹੈ।ਇਸ ਹਿਸਾਬ ਨਾਲ ਤਾਂ ਸਰਕਾਰ ਮੁਨਾਫਾਖੋਰ ਕਾਰਪੋਰੇਟ ਕੰਪਨੀਆਂ ਦੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ।ਲੋਕਾਂ ਦੀਆਂ ਬੁਨਿਆਦੀ ਲੋੜਾਂ ਵੱਲੋਂ ਤਾਂ ਇਸ ਨੇ ਪਾਸਾ ਹੀ ਵੱਟ ਲਿਆ ਹੈ।
ਇਸ ਨਾਜਾਇਜ਼ ਲੱਗਦੇ ਟੋਲ ਟੈਕਸ ਵਿਰੁੱਧ ਜਨਤਕ ਜਮਹੂਰੀ ਜੱਥੇਬੰਦੀਆਂ ਨੂੰ ਜ਼ਰੂਰ ਕੋਈ ਪਾਏਦਾਰ ਸੰਘਰਸ਼ ਵਿਢਣਾ ਚਾਹੀਦਾ ਹੈ।
ਡਾ:ਅਜੀਤਪਾਲ ਸਿੰਘ
9815629301
Comments (0)
Facebook Comments (0)