
ਬੁਨਿਅਾਦੀ ਲੋੜਾਂ ਦੇ ਨਿੱਜੀਕਰਨ ਵਿਰੁੱਧ ਕਮੇਟੀ ਵੱਲੋਂ ਬਠਿੰਡਾ ਸ਼ਹਿਰ ਵਿੱਚ ਮੁਜ਼ਾਹਰਾ 12 ਫਰਵਰੀ ਸ਼ਾਮ 3 ਵਜੇ
Wed 6 Feb, 2019 0
(ਬਠਿੰਡਾ) ਡਾ ਅਜੀਤਪਾਲ ਸਿੰਘ
ਬੁਨਿਆਦੀ ਲੋੜਾਂ ਦੇ ਨਿਜੀਕਰਨ ਵਿਰੁੱਧ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਬਣਾਈ ਕਮੇਟੀ ਦੇ ਫੈਸਲੇ ਮੁਤਾਬਕ 12 ਫਰਵਰੀ ਦਿਨ ਮੰਗਲਵਾਰ ਬਾਅਦ ਦੁਪਹਿਰ ਤਿੰਨ ਵਜੇ ਟੀਚਰਜ਼ ਹੋਮ ਵਿੱਚ ਇੱਕ ਸੰਖੇਪ ਕਨਵੈਨਸ਼ਨ ਕਰਨ ਪਿੱਛੋਂ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ।ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰੈੱਸ ਸਕੱਤਰ ਡਾ: ਅਜੀਤਪਾਲ ਸਿੰਘ ਅੈਮ ਡੀ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਜਿਵੇਂ ਵਿਦਿਆ, ਸਿਹਤ, ਬਿਜਲੀ ਆਦਿ ਦੇ ਕੀਤੇ ਜਾ ਰਹੇ ਨਿਜੀਕਰਨ ਨਾਲ ਮਿਹਤਨਕਸ਼ ਮਜ਼ਦੂਰਾਂ, ਕਿਸਾਨਾਂ ਅਤੇ ਗਰੀਬ ਲੋਕਾਂ ਉਪਰ ਮਸੀਬਤਾਂ ਦਾ ਭਾਰ ਟੁੱਟ ਰਿਹਾ ਹੈ। ਇੱਕ ਪਾਸੇ ਮਹਿੰਗੀਆਂ ਹੋ ਰਹੀਆਂ ਬੁਨਿਆਦੀ ਲੋੜਾਂ ਕਾਰਨ ਇਹਨਾਂ ਤਬਕਿਆਂ ਉਪਰ ਆਰਥਿਕ ਬੋਝ ਪੈ ਰਿਹਾ ਹੈ ਅਤੇ ਦੂਜੇ ਪਾਸੇ ਉਹ ਬਿਮਾਰੀਆਂ ਦੇ ਇਲਾਜ ਖੁਣੋ ਮਰ ਰਹੇ ਹਨ ਅਤੇ ਬੱਚੇ ਜਿਹਨਾਂ ਨੇ ਜਿੰਦਗੀਆਂ ਨੂੰ ਦਰਪੇਸ਼ ਮਸਲਿਆਂ ਦੇ ਰਾਹ ਲਭਣੇ ਹਨ ਗਿਆਨ ਵਿਹੂਣੇ ਕੀਤੇ ਜਾ ਰਹੇ ਹਨ। ਨਿਜੀਕਰਨ ਕਰਕੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ। ਅਜਿਹੇ ਹਾਲਾਤਾਂ ਦੇ ਮੱਦੇ ਨਜ਼ਰ ਜਮਹੂਰੀ ਅਧਿਕਾਰ ਸਭਾ ਦੀ ਪਹਿਲਕਦਮੀ ਤੇ ਹੈਲਥ ਇੰਪਲਾਈਜ ਐਸੋਸੀਏਸ਼ਨ, ਡੈਮੋਕਰੇਟਿਕ ਟੀਚਰਜ਼ ਫਰੰਟ, ਪੰਜਾਬ ਸਿਹਤ ਵਿਭਾਗ ਮਨਿਸਟਰੀਅਲ ਯੂਨੀਅਨ, ਆਸ਼ਾ ਤੇ ਆਸ਼ਾ ਫੇਸਿਲੀਟੇਟਰ ਯੂਨੀਅਨ, ਭਾਰਤੀ ਕਿਾਸਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਅਧਾਰਤ "ਬੁਨਿਆਦੀ ਲੋੜਾਂ ਦੇ ਨਿਜੀਕਰਨ ਵਿਰੁੱਧ ਜਨਤਕ ਕਮੇਟੀ" ਦਾ ਗਠਨ ਕੀਤਾ ਗਿਅਾ ਹੈ।ਉਹਨਾਂ ਅੱਗੇ ਕਿਹਾ ਕਿ ਉਪਰੋਕਿਤ ਜਨਤਕ ਕਮੇਟੀ ਨੇ ਇਹ ਮਹਿਸੂਸ ਹੈ ਕੀਤਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਘੱਟ ਕਰਨ, ਪੈਂਡੂ ਡਿਸਪੈਂਸਰੀਆਂ ਦੇ ਬੰਦ ਕਰਨ ਦੇ ਐਲਾਨ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸਰਕਾਰਾਂ ਨੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੇ ਨਿਜਰੀਕਰਨ ਦਾ ਨਿਰਣਾ ਕਰ ਲਿਆ ਹੈ। ਬੱਗਾ ਸਿੰਘ ਅਤੇ ਪ੍ਰਿਤਪਾਲ ਸਿੰਘ,ਸੁਖਮੰਦਰ ਸਿੰਘ ਸਿੱਧੂ,ਬਲਜਿੰਦਰ ਸਿੰਘ,ਸੁਰਿੰਦਰਧੀਰ, ਸੁਰੰਜਨਾ ਰਾਣੀ,ਸ਼ਿੰਗਾਰਾ ਸਿੰਘ ਮਾਨ, ਚੰਦ ਸਿੰਘ ਭੁੱਚੋ,ਪਰਸੋਤਮ ਮਹਿਰਾਜ, ਜਗਮੇਲ ਸਿੰਘ ਮਹਿਰਾਜ,ਅਮਰਜੀਤ ਹਨੀ,ਸੇਵਕ ਸਿੰਘ, ਜਗਸੀਰ ਮਹਿਰਾਜ,ਸਿਮਰਜੀਤ ਕੌਰ ਤੇ ਸਰਬਜੀਤ ਮੌੜ ਕਮੇਟੀ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਜਾਰੀ ਕਰਕੇ ਕਿਹਾ ਹੈ ਕਿ 12 ਫਰਵਰੀ ਦੇ ਨਿੱਜੀਕਰਨ ਵਿਰੁੱਧ ਇਸ ਮੁਜ਼ਾਹਰੇ ਵਿੱਚ ਵਿਦਿਆਰਥੀ ਨੌਜਵਾਨ ਮੁਲਾਜ਼ਮ ਮਜ਼ਦੂਰ ਕਿਸਾਨ ਤੇ ਬੁੱਧੀਜੀਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।
Comments (0)
Facebook Comments (0)