ਲੜਕੀਆਂ ਦੀ ਲੋਹੜੀ ਮਨਾਕੇ ਉਨਾਂ ਦਾ ਮਨੋਬਲ ਉੱਚਾ ਚੁੱਕੋ : ਸੰਤ ਬਾਬਾ ਸੁੱਖਾ ਸਿੰਘ
Sun 12 Jan, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 12 ਜਨਵਰੀ 2019
ਪੇਂਡੂ ਖੇਤਰ ਵਿੱਚ ਬੱਚਿਆਂ ਨੂੰ ਵੱਡੇ ਪੱਧਰ ਤੇ ਸਿੱਖਿਆ ਪ੍ਰਦਾਨ ਕਰਨ ਵਾਲੀ ਸੰਸਥਾ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਨੇੜ੍ਹੇ ਗੁਰਦੁਆਰਾ ਗੁਰਪੁਰੀ ਸਾਹਿਬ ਜੋ ਸੰਤ ਬਾਬਾ ਸੁੱਖਾ ਸਿੰਘ ਦੀ ਮੁੱਖੀ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਕਲਾਂ ਦੀ ਯੋਗ ਅਗਵਾਈ ਹੇਠ ਚੱਲ ਰਹੀ ਹੈ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੜਕੀਆਂ ਦਾ ਪਵਿੱਤਰ ਤਿਓਹਾਰ ਲੋਹੜੀ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਅਨੂ ਭਾਰਦਵਾਜ਼ ਨੇ ਬੱਚਿਆਂ ਨੂੰ
ਲੋਹੜੀ ਦੀ ਮਹੱਤਤਾ ਬਾਰੇ ਵਿਸ਼ੇਸ਼ ਰੂਪ ਵਿੱਚ ਜਾਣਕਾਰੀ ਦਿੱਤੀ।ਸਕੂਲ ਦੇ ਡਾਇਰੈਕਟਰ ਸ੍ਰੀ ਸਤੀਸ਼ ਕੁਮਾਰ ਦੁੱਗਲ ਨੇ ਦੱਸਿਆ ਕਿ ਸਕੂਲ ਦੇ ਸਰਪਰਸਤ ਅਤੇ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਦੇ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਇਸ ਸਕੂਲ ਦੀ ਸਥਾਪਨਾ ਇਸ ਮੰਤਵ ਨਾਲ ਕੀਤੀ ਕਿ ਪੇਂਡੂ ਇਲਾਕੇ ਦੇ ਲੋਕ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਲੈਣ ਲਈ ਸ਼ਹਿਰਾਂ ਵਿੱਚ ਨਹੀਂ ਭੇਜ਼ ਸਕਦੇ ਉਨਾਂ ਦੇ ਬੱਚਿਆਂ ਨੂੰ ਉਹੀ ਸਿੱਖਿਆ ਆਪਣੇ
ਪਿੰਡ/ਇਲਾਕੇ ਵਿੱਚ ਹੀ ਪ੍ਰਾਪਤ ਹੋ ਸਕੇ।ਉਨਾਂ ਇਹ ਵੀ ਦੱਸਿਆ ਕਿ ਬਾਬਾ ਸੁੱਖਾ ਸਿੰਘ ਜੀ ਸਿੱਖ ਧਰਮ ਦੇ ਪ੍ਰਚਾਰਕ ਹਨ ਉਹ ਸਿੱਖਿਆ ਦਿੰਦੇ ਹਨ ਕਿ ਚੰਗੇ ਕੰਮ ਕਰਦਿਆਂ ਹੋਇਆਂ ਆਪ ਨੂੰ ਦੇਸ਼ ਦੇ ਚੰਗੇ ਨਾਗਰਿਕ ਬਨਣਾ ਚਾਹੀਦਾ ਹੈ।ਉਨਾਂ ਇਯ ਗੱਲ ਦੀ ਆਸ ਪ੍ਰਗਟ ਕੀਤੀ ਕਿ ਸਾਡੇ ਸਕੂਲ ਦੇ ਵਿੱਦਿਆਰਥੀ ਅਤੇ ਵਿਦਿਆਰਥਣਾਂ ਆਪਣੀ ਪੜ੍ਹਾਈ ਸਮਾਪਤ ਕਰਨ ਤੋਂ ਬਾਅਦ ਜੀਵਨ ਖੇਤਰ ਵਿੱਚ ਦਾਖਿਲ ਹੋ ਕਿ ਆਪਣੇ ਸਕੂਲ ਪ੍ਰਬੰਧਕਾਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ।ਇਸ ਸਮੇਂ ਸੰਤ ਬਾਬਾ ਸੁੱਖਾ ਸਿੰਘ ਨੇ ਕਿਹਾ ਕਿ ਸਾਨੂੰ ਲੜਕੀਆਂ ਦੀ ਲੋਹੜੀ ਮਨਾਕੇ ਉਨਾਂ ਦਾ ਮਨੋਬਲ ਉੱਚਾ ਚੁੱਕਣਾ ਚਾਹੀਦਾ ਹੈ ਕਿਉਂਕਿ ਲੜਕੀਆਂ ਹਰੇਕ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਹਨ।ਇਸ ਸਮੇਂ ਮੈਡਮ ਪ੍ਰਿਆ,ਮੈਡਮ ਗੁਰਪ੍ਰੀਤ ਕੋਰ,ਮੈਡਮ ਰਾਜਵਿੰਦਰ ਕੋਰ,ਮੈਡਮ ਮਨਜੀਤ ਕੋਰ,ਮੈਡਮ ਪਰਭਜੋਤ ਕੋਰ,ਮੈਡਮ ਰੁਪਿੰਦਰ ਕੋਰ,ਮੈਡਮ ਪ੍ਰਿੰਅਕਾ,ਮੈਡਮ ਹਰਪ੍ਰੀਤ ਕੋਰ,ਮੈਡਮ ਗੁਰਜੀਤ ਕੋਰ,ਮੈਡਮ ਮੀਨਾ ਕੁਮਾਰੀ,ਮੈਡਮ ਬੇਵੀ,ਮੈਡਮ ਗਗਨਜੋਤ ਕੋਰ,ਮੈਡਮਅਰੁਨਦੀਪ ਕੋਰ,ਮੈਡਮ ਵੀਰਪਾਲ ਕੋਰ,ਮੈਡਮ ਬਲਜੀਤ ਕੋਰ,ਸਰ ਜ਼ਸਪਾਲ ਸਿੰਘ,ਸਰ ਬਲਵਿੰਦਰ ਸਿੰਘ,ਸਰ ਹਰਜਿੰਦਰ ਸਿੰਘ,ਸਰ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ
Comments (0)
Facebook Comments (0)