ਬਾਲ ਵਿਕਾਸ ਪ੍ਰਾਜੈਕਟ ਅਫਸਰ ਨੇ ਮਨਾਇਆ ਪੋਸ਼ਣ ਅਭਿਆਨ ਦਿਵਸ

ਬਾਲ ਵਿਕਾਸ ਪ੍ਰਾਜੈਕਟ ਅਫਸਰ ਨੇ ਮਨਾਇਆ ਪੋਸ਼ਣ ਅਭਿਆਨ ਦਿਵਸ

ਵਲਟੋਹਾ 14 ਜੂਨ (ਗੁਰਮੀਤ ਸਿੰਘ )

ਇਸਤਰੀ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਵਿਕਾਸ ਪ੍ਰਾਜੈਕਟ ਅਫਸਰ ਨਿਵੇਦਿਤਾ ਕੁਮਾਰੀ ਵੱਲੋਂ ਬਲਾਕ ਵਲਟੋਹਾ ਵਿਖੇ ਪੋਸ਼ਣ ਅਭਿਆਨ ਦਿਵਸ ਮਨਾਇਆ ਗਿਆ.ਜਿਸ ਵਿਚ ਐਸ ਡੀ  ਐਮ ਪੱਟੀ ਸੁਰਿੰਦਰ ਸਿੰਘ ਵੱਲੋਂ ਗਰਭਵਤੀ ਔਰਤਾਂ ਡੀਨ ਪੋਸ਼ਟਿਕ ਆਹਾਰ ਨਾਲ ਗੋਦ ਭਰਾਈ ਕੀਤੀ ਅਤੇ ਪੋਸ਼ਟਿਕ ਆਹਾਰ ਬਾਰੇ ਜਾਣਕਾਰੀ ਦਿੱਤੀ। ਓਹਨਾ ਦੱਸਿਆ ਕਿ ਜਨਮ ਤੋਂ ਬਾਅਦ 6 ਮਹੀਨੇ ਤੱਕ ਦੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ. ਅਤੇ 6 ਮਹੀਨੇ ਤੋਂ ਬਾਅਦ ਉਪਰਲੀ ਖੁਰਾਕ ਜਰੂਰ ਸ਼ੁਰੂ ਕਰਨੀ ਚਾਹੀਦੀ ਹੈ.ਇਸ ਮੌਕੇ ਭੋਜਨ ਦੇ ਨਾਲ ਨਾਲ ਆਪਣਾ ਆਲਾ ਦੁਆਲਾ ਵੀ ਸਾਫ ਰੱਖਣ ਦੀ ਲੋੜ ਤੇ ਜ਼ੋਰ ਦਿਤਾ। ਓਹਨਾ ਕਿਹਾ ਕਿ ਗਰਭਵਤੀ ਔਰਤਾਂ ਨੂੰ ਤਲੀਆਂ ਅਤੇ ਮਸਾਲੇ  ਵਾਲੀਆਂ ਚੀਜਾਂ ਨਹੀਂ ਵਰਤਣੀਆਂ ਚਾਹੀਦੀਆਂ ਤਾਂ ਕਿ ਬਚੇ ਦਾ ਸਹੀ ਪਾਲਣ ਪੋਸ਼ਣ ਹੋ ਸਕੇ.ਇਸ ਸਮੇ ਸੀ ਡੀ ਪੀ ਓ ਨਿਵੇਦਿਤਾ ਕੁਮਾਰ,ਐਸ ਐਮ ਓ ਇੰਦਰਮੋਹਨ ਗੁਪਤਾ,ਜਸਪ੍ਰੀਤ ,ਸੁਪਰਵਾਈਜ਼ਰ ਪਰਮਜੀਤ ਕੌਰ ਹਾਜ਼ਰ ਸਨ.