ਨਸ਼ਿਆਂ ਖਿਲਾਫ ਡੈਪੋ ਨੇ ਕੀਤੀ ਮੀਟਿੰਗ
Thu 14 Jun, 2018 0ਵਲਟੋਹਾ 14 ਜੂਨ (ਗੁਰਮੀਤ ਸਿੰਘ )
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਡੈਪੋ ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਲਈ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਅਲਗੋ ਕਲਾਂ ਵਿਖੇ ਮੀਟਿੰਗ ਕੀਤੀ ਗਈ.ਜਿਸ ਵਿਚ ਵਾਟਰ ਸਪਲਾਈ ਦੇ ਜੇ ਈ ਹਰਜੀਤ ਸਿੰਘ ਨੇ ਬੋਕਦੀਆਂ ਕਿਹਾ ਕਿ ਨਸ਼ਿਆਂ ਜਿਹੀ ਨਾਮੁਰਾਦ ਬਿਮਾਰੀ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਜੋ ਪੰਜਾਬ ਸਰਕਾਰ ਵੱਲੋਂ ਮੁਹਿੰਮ ਵਿੱਢੀ ਗਈ ਹੈ ਉਸ ਦੇ ਬਹੁਤ ਹੀ ਸਾਰਥਕ ਨਤੀਜੇ ਮਿਲ ਰਹੇ ਹਨ ਅਤੇ ਨੌਜਵਾਨ ਵੀ ਨਸ਼ਿਆਂ ਨੂੰ ਛੱਡਣ ਲਈ ਆਪ ਮੁਹਾਰੇ ਅੱਗੇ ਆ ਰਹੇ ਹਨ.ਓਹਨਾ ਕਿਹਾ ਕਿ ਸਭ ਨੂੰ ਨਸ਼ਿਆਂ ਖਿਲਾਫ ਹੰਬਲਾ ਮਾਰਨਾ ਚਾਹੀਦਾ ਹੈ.ਤਾਂ ਕਿ ਪੰਜਾਬ ਦੇ ਜਵਾਨੀ ਬਚਾਈ ਜਾ ਸਕੇ.ਇਸ ਸਮੇ ਨਿਰਮਲ ਸਿੰਘ,ਮਨਦੀਪ ਸਿੰਘ ਮੋਟੀਵੇਟਰ,ਸੁਖਪਾਲ ਸਿੰਘ ਪਠਾਨਕੋਟ,ਮਿਲਖਾ ਸਿੰਘ,ਹਰਪਾਲ ਸਿੰਘ,ਹਰਪ੍ਰੀਤ ਸਿੰਘ ਸੈਕਟਰੀ ਅਤੇ ਪਿੰਡ ਦੇ ਨਿਵਾਸੀ ਹਾਜ਼ਰ ਸਨ.
Comments (0)
Facebook Comments (0)