ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਸਮੱਸਿਆ ਤੋਂ ਅਣਜਾਣ

ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਸਮੱਸਿਆ ਤੋਂ ਅਣਜਾਣ

ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,

ਪੁਰਾਤਨ ਸਮੇਂ ਵਿੱਚ ਸ਼ਹਿਰਾਂ ਤੇ ਕਸਬਿਆਂ ਦੀ ਹਾਲਤ ਭਾਵੇਂ ਬਿਹਤਰ ਤੇ ਪਿੰਡਾਂ ਦੀ ਹਾਲਤ ਬਦਤਰ ਨਜ਼ਰ ਆਉਂਦੀ ਸੀ ! ਉਸ ਸਮੇਂ ਦੇ ਲੋਕ ਪੁਰਾਣੀ ਕਹਾਵਤ ਸੁਣਾਇਆ ਕਰਦੇ ਸਨ ਕਿ ਸ਼ਹਿਰੀਂ ਵੱਸਣ ਦੇਵਤੇ ,ਕਸਬਿਆਂ ਵਿੱਚ ਮਨੁੱਖ ,ਪਿੰਡੀ ਵੱਸਣ ਭੂਤਨੇ ਤੇ ਪੁੱਟ-ਪੁਟ ਸੁੱਟਦੇ ਰੁੱਖ ! ਜਦੋਂ ਕਿ ਅੱਜ ਕੱਲ੍ਹ ਦੇ ਜ਼ਮਾਨੇ ਮੁਤਾਬਕ ਪਿੰਡਾਂ ਦੀ ਹਾਲਤ ਅਜ ਸ਼ਹਿਰਾਂ ਨਾਲੋਂ ਕਈ ਗੁਣਾ ਬਿਹਤਰ ਨਜ਼ਰ ਆਉਂਦੀ ਤੇ ਸ਼ਹਿਰਾਂ ਦੀ ਹਾਲਤ ਅੱਤ ਬਦਤਰ ਬਣੀ ਹੋਈ ਹੈ ! ਜੇਕਰ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਦਾਊਦਪੁਰਾ ਨੂੰ ਵੇਖਿਆ ਜਾਵੇ ਤਾਂ ਉਸ ਦੀ ਹਾਲਤ ਸ਼ਹਿਰਾਂ ਨਾਲੋਂ ਵੀ ਬੇਹਤਰ ਨਜ਼ਰ ਆਉਂਦੀ ,ਦੂਸਰੇ ਪਾਸੇ ਜੇਕਰ ਭਿੱਖੀਵਿੰਡ ਸ਼ਹਿਰ ਨੂੰ ਵੇਖਿਆ ਜਾਵੇ ਤਾਂ ਇਸ ਦੀ ਹਾਲਤ ਬਦਤਰ ਨਜ਼ਰ ਆ ਰਹੀ ਹੈ , ਕਿਉਂਕਿ ਇਸ ਸ਼ਹਿਰ ਅੰਦਰ ਸ਼ਹਿਰੀਆਂ ਦੇ ਪੀਣ ਵਾਸਤੇ ਜਿੱਥੇ ਸ਼ੁੱਧ ਪਾਣੀ ਦਾ ਪ੍ਰਬੰਧ ਨਹੀਂ,ਆਉਣ ਜਾਣ ਵਾਲੇ ਲੋਕਾਂ ਲਈ ਲੈਟਰੀਨ ਤੇ ਬਾਥਰੂਮਾਂ ਦਾ ਸ਼ਹਿਰ ਵਿੱਚ ਕੋਈ ਪ੍ਰਬੰਧ ਨਹੀਂ ਹੋ ਸਕਿਆ ਉੱਥੇ ਗਲੀਆਂ ਬਾਜ਼ਾਰਾਂ ਦੀ ਸਫ਼ਾਈ ਵੀ ਦੀ ਅੱਤ ਮੰਦੀ ਹਾਲਤ ਨਜ਼ਰ ਆ ਰਹੀ ਹੈ ! ਇਨ੍ਹਾਂ ਗੰਭੀਰ ਸਮੱਸਿਆਵਾਂ ਸੰਬੰਧੀ ਸਮਾਜ ਸੇਵੀ ਤੇ ਸ਼ਹਿਰੀ ਲੋਕ ਗੰਭੀਰ ਚਿੰਤਤ ਹਨ ਜਦੋਂ ਕਿ ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਬੇਫ਼ਿਕਰ ਦਿਖਾਈ ਦੇ ਰਹੀ ਹੈ ! ਸਫਾਈ ਸਬੰਧੀ ਕਾਰਜ ਸਾਧਕ ਅਫਸਰ ਭਿੱਖੀਵਿੰਡ ਰਾਜੇਸ਼ ਖੋਖਰ ਨੇ ਕਿਹਾ ਤੁਰੰਤ ਕਾਰਵਾਈ ਕਰਕੇ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ !

ਇਸ ਸਮੱਸਿਆ ਸਬੰਧੀ ਗੱਲ ਕਰਦਿਆਂ ਕਾਮਰੇਡ ਆਗੂ ਸੁਖਦੇਵ ਸਿੰਘ ਕਾਲਾ , ਪਾਲ ਸਿੰਘ ਭਿੱਖੀਵਿੰਡ ਨੇ ਕਿਹਾ ਕਿ ਜੇਕਰ ਸ਼ਹਿਰੀ ਲੋਕਾਂ ਨੂੰ ਸ਼ੁੱਧ ਪਾਣੀ , ਭਿੱਖੀਵਿੰਡ ਸ਼ਹਿਰ ਦੀ ਪੂਰਨਰੂਪ ਵਿੱਚ ਸਫਾਈ,ਗਲੀਆਂ ਵਿੱਚ ਹਨੇਰੇ ਨੂੰ ਦੂਰ ਕਰਨ ਲਈ ਲਾਈਟਾਂ ਸ਼ਹਿਰ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਲੈਟਰੀਨਾਂ ਤੇ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ, ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਪੈਸੇ ਆਦਿ ਨਹੀਂ ਮਿਲਣੇ ਤਾਂ ਸਰਕਾਰ ਵੱਲੋਂ ਆਇਆ ਪੈਸਾ ਕਿੱਥੇ ਖਰਚ ਕੀਤਾ ਜਾ ਰਿਹਾ ਹੈ ! ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਲੋਕਲ ਬਾਡੀ ਮੰਤਰੀ ਬ੍ਰਹਮ ਮਹਿੰਦਰਾ ਪਾਸੋਂ ਪ੍ਰਯੋਗ ਮੰਗ ਕੀਤੀ ਕਿ ਭਿੱਖੀਵਿੰਡ ਭਿੱਖੀਵਿੰਡ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਭਿੱਖੀਵਿੰਡ ਸ਼ਹਿਰ ਵਿੱਚ ਲੈਟਰੀਨ ਬਾਥਰੂਮ ਆਦਿ ਸਮੱਸਿਆ ਦਾ ਹੱਲ ਕੀਤਾ ਜਾਵੇ