“ ਤਿਕੜੀ ਮਸ਼ਾਲ “
Fri 9 Apr, 2021 0 “ ਤਿਕੜੀ ਮਸ਼ਾਲ “ 28 ਸਤੰਬਰ 23 ਮਾਰਚ)
ਭਗਤ ਸਿੰਘ ,ਸੁਖਦੇਵ ਰਾਜਗੁਰੂ- ਤਿਕੜੀ ਮਸ਼ਲ
28 ਸਤੰਬਰ ਦਾ ਭਾਗਾਂਭਰਿਆ ਦਿਨ ਜਦ ਭਗਤ ਸਿੰਘ ਨੇ ਕਿਲਕਾਰੀ ਮਾਰੀ,ਉਹ ਤੇ ਜਮਾਂਦਰੂ ਦੇਸ਼ਭਗਤ ਸੀ।
ਉਹ ਚਲਨ ਲਗਾ ,ਲੋਗ ਮਿਲਦੇ ਗਏ,ਕਾਰਵਾਂ ਬਨ ਗੇਆ।ਬੇਸ਼ੱਕ ਉਸਨੂੰ ਜੰਮਦੇ ਹੀ ਦੇਸ਼ ਭਗਤੀ ਦੀ ਗੁੜ੍ਹਤੀ ਮਿਲ ਗਈ ਸੀ,ਇਸੇ ਗੁੜ੍ਹਤੀ ਨੇ ਉਸਨੂੰ ਜੰਮਦਿਆਂ ਹੀ ਜਵਾਨ ਕਰ ਦਿੱਤਾ।ਉਸਦਾ ਬਚਪਨ ਤਾਂ ਕਿਤੇ ਪਿਛੇ ਰਹਿ ਗਿਆ ਸੀ ਉਹ ਤੇ ਜਿਵੇਂ ਪੈਦਾ ਹੀ 18 ਸਾਲ ਦਾ ਹੋ ਕੇ ਹੋਇਆ ਸੀ।ਗੁਲਾਮੀ ਦੀਆਂ ਬਾਤਾਂ ਸੁਣਨੀਆਂ ਤੇ ਆਪਣੇ ਧੁਰ ਅੰਦਰੋ ਉਹਨਾਂ ਦੇ ਹੱਲ ਲੱਭਣਾ,ਕਾਲਜ ਪਹੁੰਚਦੇ ਪਹੁੰਚਦੇ ਹੀ ਉਹ ਵੱਡਾ ਗੁਣੀ ਗਿਆਨੀ ਹੋ ਗਿਆ ਸੀ।ਇਨਕਲਾਬੀ ਕਿਤਾਬਾਂ ਪੜਨ੍ਹੀਆਂ ਉਸਦਾ ਸ਼ੋਕ ਨਹੀਂ ਸੀ ਉਹ ਅਧਿਅਨ ਸੀ ਜਿਸਦੀ ਉਸ ਵਕਤ ਦੇਸ਼ ਵਾਸੀਆਂ ਨੂੰ ਸਖ਼ਤ ਜਰੂਰਤ ਸੀ।ਉਸੀ ਇਨਕਲਾਬ ਦਾ ਬਿੰਬ ਪੂਰੇ ਭਾਰਤ ਅਤੇ ਅਜੇ ਵੀ ਪਾਕਿਸਤਾਨ ਦੇ ਅਵਚੇਤਨ ਮਨ ਵਿੱਚ ਮਸ਼ਾਲ ਵਾਂਗ ਬਲਦਾ ਹੈ।ਦੇਸ਼ ਦੀ ਵੰਡ ਨੂੰ ਸੱਤਰ ਸਾਲ ਹੋਣ ਨੂੰ ਆਏ ਹਨ,ਜਿਉਂ ਜਿਉਂ ਦਿਨ ਵਧਦੇ ਜਾ ਰਹੇ ਹਨ,ਅਤੇ ਜਿਉਂ ਜਿਉ ਇਤਿਹਾਸ ਦੀਆਂ ਪਰਤਾਂ ਅਸਲ ਖੁਲ੍ਹ ਰਹੀਆਂ ਹਨ, ਹਿੰਦਸਤਾਨ ਤੇ ਪਾਕਿਸਤਾਨ ਦੇ ਵਾਸੀਆਂ ਵਿੱਚ ਖਾਸ ਕਰ ਨਵਯੁਵਕਾਂ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਹੋੜ ਲਗ ਰਹੀ ਹੈ।ਉਸ ਵਕਤ ਵੀ ਆਰਥਿਕ ਨਾਬਰਾਬਰੀ ਦਾ ਪਾੜਾ ਸੀ ਜੋ ਅੱਜ ਵੱਧ ਕੇ ਦਰਿਆ ਦੇ ਕਿਨਾਰਿਆਂ ਜੇੱਡਾ ਹੋ ਗਿਆ ਹੈ,ਤੇ ਇਸੇ ਕਰਕੇ ਹਰ ਆਮ ਬਸ਼ਿੰਦਾ ਇਸ ਤਿਕੜੀ ਮਸ਼ਾਲ ਨੂੰ ਹਰ ਪਲ ਜਗਾਊਦਾ ਹੈ।ਆਪਣੇ ਸਾਥੀਆਂ ਵਿੱਚ ਭਗਤ ਸਿੰਘ ਉਮਰ ਵਿੱਚ ਸੱਭ ਤੋਂ ਛੋਟਾ ਸੀ ਪਰ ਇਸਦੇ ਬਾਪ ਚਾਚੇ ਦੀ ਉਮਰ ਵਾਲੇ ਵੀ ਇਸਦੀ ਵਿਚਾਰਧਾਰਾ ਤੇ ਚਲਦੇ ਸਨ।ਇਸਦੀ ਅਵਾਜ਼ ਨਾਲ ਅਵਾਜ਼ ਮਿਲਾਉਂਦੇ ਕਦਮ ਨਾਲ ਕਦਮ ਰਲਾਉਂਦੇ।
ਸਾਲ 1921 ਵਿੱਚ ਦੇਸ਼ ( ਅਣਵੰਡੇ ਦੇਸ) ਅੰਦਰ ਨਾਮਿਲਵਰਤਨ ਦੀ ਲਹਿਰ ਪੈਦਾ ਹੋ ਗਈ।ਚਾਰੇ ਪਾਸੇ ਹਾ ਹਾ ਕਾਰ ਮੱਚੀ ਹੋਈ ਸੀ।ਸਕੂਲਾਂ ਕਾਲਜਾ ਦੇ ਵਿਦਿਆਰਥੀ ਜਮਾਤਾ ਛੱਡ ਇਸ ਲਹਿਰ ਵਿੱਚ ਕੁਦਣ ਲਗੇ,ਭਗਤ ਸਿੰਘ ਉਸ ਵੇਲੇ ਲਹੌਰ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ,ਐਫ਼.ਏ ਕਰਨ ਤੱਕ ਉਹ ਇਸ ਲਹਿਰ ਵਿੱਚ ਸਰਗਰਮ ਹੋ ਚੁਕਾ ਸੀ,’ਗਨੇਸ ਸ਼ੰਕਰ ਵਿਦਿਆਰਥੀ ਕੋਲ ਇਨਕਲਾਬੀ ਸਾਹਿਤ ਦੀ ਚੋਖੀ ਲਾਇਬ੍ਰੇਰੀ ਸੀ ਤੇ ਇਥੋਂ ਹੀ ਭਗਤ ਸਿੰਘ ਨੇ ਇਨਕਲਾਬ ਦਾ ਅਧਿਅਨ ਕੀਤਾ।ਇਥੋਂ ਹੀ ਉਸਨੇ ਸਾਥੀ ਬੀ.ਕੇ.ਦੱਤ,ਚੰਦਰ ਸ਼ੇਖਰ ਆਜਾਦ,ਜੈਦੇਵ ਕਪੂਰ,ਸ਼ਿਵ ਵਰਮਾ,ਵਿਜੈ ਸਿਨਹਾ ਤੇ ਹੋਰ ਸਾਥੀਆਂ ਨਾਲ ਮਿਲ ਕੇ ‘ਹਿੰਦਸਤਾਨ ਰੀਪਬਲਿਕਨ ਅੇਸੋਸੀਏਸ਼ਨ’ ਵਿੱਚ ਸ਼ਮੂਲੀਅਤ ਕੀਤੀ,ਇਹ ਹਥਿਆਰ ਬੰਦ ਸੰਗਠਿਤ ਪਾਰਟੀ ਸੀ ਜਿਸਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚੋ ਬਾਹਰ ਕੱਢਣ ਦਾ ਸੁਪਨਾ ਵੇਖਿਆ ਤੇ ਵਿਖਾਇਆ ਤੇ ਫੇਰ ਸੁਪਨੇ ਦੀ ਸਕਾਰਤਾ ਲਈ ਜੂਝ ਗਏ।
ਇਸ ਸਮੇਂ ਤੱਕ ਭਗਤ ਸਿੰਘ ਦੀ ਸੰਘਰਸ਼ ਵਿਚਾਰਧਾਰਾ ਸਰਗਰਮ ਜੋਰ ਫੜ ਗਈ ਸੀ,ਤੇ ਉਸਨੇ ਕਾਮਰੇਡ ਕਿਰਤੀ ਕਿਸਾਨ ਪਾਰਟੀ ਨਾਲ ਲਾਹੌਰ ਵਿਖੇ ਅੱਡਾ ਬਣਾ ਲਿਆ।ਆਪਣੇ ਵਿਚਾਰਾਂ ਨੂੰ ਜਨ ਜਨ ਤੱਕ ਪੁਚਾਉਣ ਲਈ ਕਿਰਤੀ ਅਖਬਾਰ ਵਿੱਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ।ਪਾਰਟੀ ਕੋਲ ਪੈਸੇ ਦੀ ਘਾਟ ਸੀ,ਜੋ ਭਗਤ ਸਿੰਘ ਨੇ ਸੋਚਿਆ ਹੁਣ ਇਨਕਲਾਬੀਆਂ ਨੂੰ ਅੱਗੇ ਹੋ ਅੱਗਵਾਈ ਦੇਣ ਦਾ ਵੇਲਾ ਆ ਗਿਆ ਹੈ।ਤੇ ਇਸੇ ਧਾਰਾ ਨੂੰ ਲੈ ਕੇ ਲਾਹੌਰ ਵਿੱਚ,ਸੁਖਦੇਵ,ਭਗਵਤੀਚਰਨ ਵੋਹਰਾ ਤੇ ਯਸ਼ਪਾਲ ਨਾਲ ਮਿਲ ਕੇ 13 ਮਾਰਚ 1926 ਨੂੰ’ਭਾਰਤ ਨੌਜਵਾਨ ਸਭਾ’ ਦਾ ਗਠਨ ਕੀਤਾ।ਇਸਦੇ ਕੁਝ ਰਾਜਨੀਤਕ ਨੁਕਤੇ ਮਿਥੇ ਗਏ ਤਾਂ ਜੋ ਹਰ ਥਾਂ ਆਜ਼ਾਦੀ ਲਈ ਮਾਹੌਲ ਪੈਦਾ ਕੀਤਾ ਜਾ ਸਕੇ।ਇਹਨਾਂ ਦੇ ਸਿਰੜ ਸਦਕਾ ਚਿਰ ਹੀ ਨਾਂ ਲਗਾ ਤੇ ਇਹ ਸਭਾ ਜਗਾਹ ਜਗਾਹ ਫੈੇਲ ਗਈ।ਇਸਦੇ ਚਲਦੇ ਹੀ 1928 ਵਿੱਚ ਭਗਤ ਸਿੰਘ ਨੇ ‘ਸਟੂਡੈਂਟ ਯੁਨੀਅਨ ਦੀ ਸਥਪਨਾ ਕਰਾ ਦਿੱਤੀ।ਨਿੱਕੀ ਉਮਰੇ ਵੱਡੇ ਵੱਡੇ ਮਸਲੇ ਗਲ ਪਾ ਲਏ,ਉਹ ਇਕ ਮਿੰਟ ਵੀ ਵਿਹਲਾ ਬਹਿੰਦਾ ਖਲੋਂਦਾ ਨਾਂ ਤੇ ਹਰ ਵਕਤ ਉਸਦੇ ਹੱਥ ਵਿੱਚ ਕਲਮ ਕਾਪੀ ਤੇ ਕਿਤਾਬ ਹੁੰਦੀ ਜੋ ਪੜ੍ਹਦਾ ਆਪਣੇ ਜਿਹਨ ਵਿੱਚ ਨੋਟ ਕਰ ਲਿਖ ਕੇ ਦੂਸਰਿਆਂ ਲਈ ਛਪਵਾ ਕੇ ਪਰਚੇ ਵੰਡ ਦੇਂਦਾ।ਇਹਨਾਂ ਪਰਚਿਆਂ ਵਿੱਚ ਉਹ ਹਮੇਸ਼ਾਂ ਵਿਚਾਰਧਾਰਾ ਵਿੱਚ ਦ੍ਰਿੜ ਰਹਿਣ ਦਾ ਸੰਦੇਸ਼ ਦਿੰਦਾ।ਇਕ ਸੰਦੇਸ਼ ਇਹ ਸੀ ਜੋ 22 ਅਕਤੂਬਰ 1929 ਨੂੰ ਛਾਆ ਹੋਇਆ ਸੀ-
“ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨਾਂ ਦੇ ਸਿਰ ਮਣਾ ਮੂੰਹੀ ਜਿੰਮੇਵਾਰੀਆਂ ਹਨ,ਤੇ ਵਿਦਿਆਰਥੀਆਂ ਨੂੰ ਬੰਬ ਤੇ ਪਿਸਤੌਲ ਚੁਕਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ,ਉਹਨਾਂ ਦੇ ਕਰਨ ਲਈ ਕਈ ਹੋਰ ਵੱਡੇ ਕੰਮ ਹਨ,ਆਜਾਦੀ ਦੀ ਲੜਾਈ ਦੀ ਮੁਹਰਲੀਆਂ ਸਫਾਂ ਵਿੱਚ ਵਿਦਿਆਰਥੀ ਸੱਭ ਤੋਂ ਵੱਧ ਸ਼ਹੀਦ ਹੋਏ ਹਨ,ਤੇ ਹੁਣ ਕੀ ਭਾਰਤੀ ਇਸ ਪ੍ਰੀਖਿਆ ਸਮੇਂ ਵੈਸਾ ਇਰਾਦਾ ਵਿਖਾਉਣ ਤੋਂ ਝਿਜਕਣਗੇ ? ….ਉਸਨੇ ਕਿਹਾ,’ਇਨਕਲਾਬ ਖੂੁਨ ਖਰਾਬੇ ਨਾਲ ਲਿਬੜਿਆ ਸੰਘਰਸ਼ ਨਹੀਂ ਹੈ।
ਸਰਕਾਰੀ ਪੱਖ ਤੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਨਾ ਕਰਤਾ ਗੁਨਾਹ ਲਈ ਡੱਕ ਦਿੱਤਾ ਗਿਆ ਤੇ ਕੇਸ ਚਲਾਉਣ ਦੀ ਪੈਰਵੀ ਵੀ ਕਰਨ ਦੀ ਇਜ਼ਾਜ਼ਤ ਨਾਂ ਦਿੱਤੀ ਗਈ ਕਿਉਂ ਜੋ ਭਗਤਸਿੰਘ ਦੀ ਸ਼ੋਹਰਤ ਤੋਂ ਕੋਝੇ ਤੇ ਸਵਾਰਥੀ ਅੰਸਰ ਬੌਖਲਾਹਟ ਵਿੱਚ ਆ ਗਏ ਸਨ॥ਭਗਤ ਸਿੰਘ ਦੀ ਹਰ ਅਰਜ਼ੀ ਖਾਰਜ ਕਰ ਦਿੱਤੀ ਜਾਦੀ ਰਹੀ।
ਭਗਤ ਸਿੰਘ ਦਾ ਚਿਹਰਾ ਨਿਕੀ ਉਮਰੇ ਹੀ ਵੱਡਾ ਅਭਿਆਸੀ ਜਾਪਦਾ ਸੀ।ਿਿਦਲ ਖਿਚਵਾਂ,ਤੇਜੱਸਵੀ ਨਾਲ ਹੀ ਸ਼ਾਂਤ ਤੇ ਸੰਯਮੀ ਵੀ,ਗਲਬਾਤ ਕਰਨ ਦਾ ਢੰਗ ਬੜਾ ਸਾਊ,ਰੋਸ ਤੇ ਗੁੱਸੇ ਦਾ ਇਜ਼ਹਾਰ ਵੀ ਸਹਿਜਤਾ ਨਾਲ ਕਰਨਾ,ਜੋਸ਼ ਵਿੱਚ ਹੋਸ ਸੰਭਾਲ ਕੇ ਰੱਖਣਾ ।ਮਹਾਤਮਾ ਗਾਂਧੀ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਹਮੇਸ਼ ਇਖਤਲਾਫ ਰਿਹਾ ਫਿਰ ਵੀ ਉਸਨੂੰ ਫਾਂਸੀ ਦਿੱਤੇ ਜਾਣ ਤੋਂ ਬਾਦ ਗਾਂਧੀ ਨੇ ਕਿਹਾ,’ਭਗਤ ਸਿੰਘ ਦੀ ਬਹਾਦਰੀ ਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਦਾ ਹੈ”।
ਸੁਭਾਸ ਚੰਦਰ ਬੋਸ ਨੇ ਕਿਹਾ,’ਭਗਤ ਸਿੰਘ ਅੱਜ ਇਕ ਵਿਅਕਤੀ ਨਹੀਂ ਸਗੋ ਇਕ ਚਿਨ੍ਹ ਬਣ ਗਿਆ ਹੈ,ਇਹ ਇਨਕਲਾਬੀ ਭਾਵਨਾ ਦਾ ਚਿਨ੍ਹ ਹੈ ਜਿਹੜੀ ਸਾਰੇ ਦੇਸ਼ ਵਿੱਚ ਛਾ ਗਈ ਹੈ”।ਭਗਤ ਸਿੰਘ ਦੇ ਕਥਨ’ਸੱਚ ਹੋਏ,”ਵਿਵਸਥਾ ਨਹੀਂ ਬਦਲੀ,ਆਰਥਿਕ ਆਜਾਦੀ ਨਹੀਂ ਮਿਲੀ ਚਰੱਤਰ ਸਾਲ ਵਿੱਚ ਵੀ। ਇਸੇ ਲਈ ਹੁਣ ਵੀ ਇਸ ਤਿਕੜੀ ਮਸ਼ਲ ਦੀ ਜਰੂੂਰਤ ਦੇਸ਼ ਵਾਸੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਹੋ ਰਹੀ ਹੈ।
ਭਗਤ ਸਿੰਘ ਦੇ ਲਿਖੇ ਅੰਤਿਮ ਸ਼ਬਦ ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ….
ਮੇਰੀ ਮਿਟੀ ਸੇ ਭੀ ਖੁਸ਼ਬੂ-ਏ ਵਤਨ ਆਏਗੀ।
ਅਮਰ ਸ਼ਹੀਦ ਯੋਿਧਆਂ ਦੀ ਇਸ ਤਿਕੜੀ ਮਸ਼ਾਲ ਨੂੰ ਲੱਖ ਵਾਰ ਸਲਊਟ,’
“ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਯੇ ਹੀ ਬਾਕੀ ਨਿਸ਼ਾਂ ਹੋਗਾ”।
ਰਣਜੀਤ ਕੌਰ ਗੁੱਡੀ ਤਰਨ ਤਾਰਨ
Comments (0)
Facebook Comments (0)