ਸਿਆਸੀ ਰੈਲੀਆਂ ਦੌਰਾਨ ਨਹੀਂ ਵੱਜਣਗੇ ਉੱਚੀ-ਉੱਚੀ ਸਪੀਕਰ
Tue 2 Apr, 2019 0ਚੰਡੀਗੜ੍ਹ :
ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਅੱਜ ਕੁਲਦੀਪ ਕੁਮਾਰ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲੋਕ ਸਭਾ ਚੋਣਾਂ 2019 ਦੇ ਮੱਦੇਨਜਰ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ ਨਾਲ ਸਬੰਧਤ ਮਾਮਲਿਆਂ ਨੂੰ ਨਜਿੱਠਣ ਲਈ ਨੋਡਲ ਅਫਸਰ ਨਿਯੁਕਤ ਕੀਤਾ ਹੈ। ਉਹ ਆਦਰਸ਼ ਚੋਣ ਜ਼ਾਬਤੇ ਦੌਰਾਨ ਆਵਾਜ਼ ਪ੍ਰਦੂਸ਼ਣ (ਰੈਗੁਲੇਸ਼ਨ ਅਤੇ ਕੰਟਰੋਲ) ਰੂਲ 2000 ਨੂੰ ਲਾਗੂ ਕਰਨਾ ਯਕੀਨੀ ਬਨਾਉਣਗੇ। ਡਾ. ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਚੋਣ ਪ੍ਰਚਾਰ ਲਈ ਉਮੀਦਵਾਰਾਂ ਵੱਲੋਂ ਲਾਊਡ ਸਪੀਕਰ ਜਾਂ ਕਿਸੇ ਵੀ ਤਰ੍ਹਾਂ ਦੇ ਸਾਊਂਡ ਐਮਪਲੀਫਾਇਰ ਦੀ ਵਰਤੋਂ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ, ਜੋ ਕਿ ਕਿਸੇ ਵੀ ਤਰ੍ਹਾਂ ਦੇ ਵਾਹਨ ਜਾਂ ਕਿਸੇ ਇੱਕ ਜਗ੍ਹਾ 'ਤੇ ਪੱਕੇ ਤੌਰ ਤੇ ਲਗਾ ਕੇ ਜਨਤਕ ਮੀਟਿੰਗ, ਜਲਸੇ-ਜਲੂਸ, ਜਾਂ ਫਿਰ ਕਿਸੇ ਚੱਲਦੇ-ਫਿਰਦੇ ਵਾਹਨ ਤੇ ਲਗਾ ਕੇ ਜਾਂ ਕਿਸੇ ਹੋਰ ਤਰੀਕੇ ਚੋਣ ਪ੍ਰਚਾਰ ਲਈ ਵਰਤੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਜੇਕਰ ਕਿਸੇ ਵੱਲੋਂ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕੀਤੀ ਗਈ ਤਾਂ ਇਹ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੇ ਜਾਣਗੇ ਅਤੇ ਨਾਲ ਹੀ ਇਸ ਦੇ ਨਾਲ ਲੱਗਿਆ ਹੋਇਆ ਹੋਰ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਜਿਸ ਕਿਸੇ ਵਾਹਨ 'ਤੇ ਬਿਨਾਂ ਪ੍ਰਵਾਨਗੀ ਲਾਊਡ ਸਪੀਕਰ ਜਾਂ ਸਾਊਂਡ ਐਮਪਲੀਫਾਇਰ ਦੀ ਵਰਤੋਂ ਕੀਤੀ ਗਈ ਤਾਂ ਇਹ ਸਬੰਧਤ ਵਿਭਾਗ ਵੱਲੋਂ ਜ਼ਬਤ ਕੀਤੇ ਜਾਣਗੇ ਅਤੇ ਨਾਲ ਹੀ ਇਸ ਦੇ ਨਾਲ ਲੱਗਿਆ ਹੋਇਆ ਹੋਰ ਸਮਾਨ ਵੀ ਜ਼ਬਤ ਕੀਤਾ ਜਾਵੇਗਾ।
Comments (0)
Facebook Comments (0)