ਅੰਮ੍ਰਿਤ ਮਾਨ ਦੇ ਘਰ ਸੋਗ ਦੀ ਲਹਿਰ, ਦਾਦੀ ਦਾ ਦਿਹਾਂਤ

ਅੰਮ੍ਰਿਤ ਮਾਨ ਦੇ ਘਰ ਸੋਗ ਦੀ ਲਹਿਰ, ਦਾਦੀ ਦਾ ਦਿਹਾਂਤ

ਜਲੰਧਰ (ਬਿਊਰੋ) — 'ਦੇਸੀ ਦਾ ਡਰੱਮ' ਗੀਤ ਨਾਲ ਮਸ਼ਹੂਰ ਹੋਏ ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਅੰਮ੍ਰਿਤ ਮਾਨ ਦੇ ਘਰ ਸੋਗ ਦੀ ਲਹਿਰ ਛਾਈ ਹੈ। ਦਰਅਸਲ, ਅੰਮ੍ਰਿਤ ਮਾਨ ਦੀ ਦਾਦੀ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਾਦੀ ਦੀ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਬੇਹੱਦ ਭਾਵੁਕ ਕੈਪਸ਼ਨ ਲਿਖੀ ਹੈ, ਜਿਸ ਉਨ੍ਹਾਂ ਨੇ ਲਿਖਿਆ, ''ਮੇਰੀ ਪਿਆਰੀ ਦਾਦੀ ਮਾਂ ਸਾਨੂੰ ਛੱਡ ਕੇ ਚੱਲੀ ਗਈ... ਗੱਲਾਂ ਤਾਂ ਬਹੁਤ ਕਰਨੀਆਂ ਸੀ ਹਾਲੇ ਤੇਰੇ ਨਾਲ ਦਾਦੀ ਪਰ ਪ੍ਰਮਾਤਮਾ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ... ਸਾਡੇ ਦਿਲਾਂ ਵਿਚ ਹਮੇਸ਼ਾ ਤੇਰੀ ਯਾਦ ਤੇ ਪਿਆਰ ਰਹੇਗਾ... ਤੇਰੀਆਂ ਅਸੀਸਾਂ ਕਰਕੇ ਈ ਇਥੇ ਤੱਕ ਪਹੁੰਚਿਆ ਆ... ਆਰ. ਆਈ. ਪੀ. ਦਾਦੀ ਮਾਂ...''।