ਕਰੋਨਾ ਦੀ ਦਹਿਸਤ ਅਤੇ ਕੜਾਕੇ ਦੀ ਠੰਡ ਵਿੱਚ ਵੀ ਲੱਖਾ ਸੰਗਤਾ ਗੁਰਪੁਰੀ ਸਾਹਿਬ’ਚ ਨਤਮਸਤਕ
Sat 2 Jan, 2021 0ਚੋਹਲਾ ਸਾਹਿਬ 2 ਜਨਵਰੀ (ਚੋਹਲਾ ਸਾਹਿਬ) ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੱਚ ਖੰਡਵਾਸੀ ਸੰਤ ਬਾਬਾ ਚਰਨ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆ ਦਾ ਸਲਾਨਾਂ ਬਰਸੀ ਸਮਾਗਮ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆ ਦੀ ਰਹਿਨੁਮਾਈ ਹੇਠ ਦੇਸ਼-ਵਿਦੇਸ਼ ਦੀਆ ਸੰਗਤਾ ਵੱਲੋ ਬੜੀ ਸਰਧਾਂ ਨਾਲ ਮਨਾਇਆ ਗਿਆ। ਪਹਿਲਾ ਤੋ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਉਪਰੰਤ ਵਿਸਾਲ ਧਾਰਮਿਕ ਸਮਾਗਮ ਦਿਵਾਨ ਵਿੱਚ ਉੱਚ ਕੋਟੀ ਦੇ ਕੀਰਤਨੀ ਜੱਥੇਆਂ ਨੇ ਇਲਾਹੀ ਬਾਣੀ ਦਾ ਰਸਪਿੰਨਾਂ ਕੀਰਤਨ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਕਰੋਨਾਂ ਵਾਇਰਸ ਦੀ ਦਹਿਸਤ ਤੇ ਕੜਾਕੇ ਦੀ ਠੰਡ ਦੇ ਬਾਵਜੂਦ ਵੀ ਭਾਰਤ ਦੇ ਕੋਨੇ-ਕੋਨੇ ਅਤੇ ਵਿਦੇਸ਼ਾ ਵਿੱਚੋ ਲੱਖਾ ਦੀ ਤਦਾਦ’ਚ ਸੰਗਤਾ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਨਤਮਸਤਕ ਹੋਈਆ।ਗੁਰੂਦੁਆਰਾ ਸਾਹਿਬ ਦੇ 5-6 ਕਿੱਲੋਮੀਟਰ ਚਾਰ-ਸੁਫੇਰੇ ਸੰਮਤਾ ਦਾ ਅਥਾਹ ਰਛ ਹੋਣ ਕਰਕੇ ਕਈ-ਕਈ ਕਿੱਲੋਮੀਟਰ ਲੰਬੇ ਜਾਮ ਸਾਰਾ ਦਿਨ ਲੱਗਦੇ ਰਹੇ। ਇਸ ਮੌਕੇ ਧਾਰਮਿਕ ਤੇ ਪੂਜਣਯੋਮ ਅਹਿਮ ਸਖਸੀਅਤਾ ਨੇ ਸੰਮਤਾ ਨੂੰ ਦੀਦਾਰੇ ਦਿੱਤੇ। ਉਥੇ ਵੱਖ-ਵੱਖ ਸਿਆਸੀ ਤੇ ਗੈਰ-ਸਿਆਸੀ ਪਾਰਟੀਆ ਦੇ ਆਗੂਅ ਜਿੰਨ੍ਹਾਂ ਵਿੱਚ ਹਰਮਿੰਦਰ ਸਿੰਘ ਗਿੱਲ ਵਿਧਾਇਕ ਪੱਟੀ, ਡਾ. ਧਰਮਵੀਰ ਸਿੰਘ ਅਗਨੀਹੋਤਰੀ ਵਿਧਾਇਕ ਤਰਨ ਤਾਰਨ, ਜਥੇਦਾਰ ਸਾਹਿਬ ਸਿੰਘ ਗੁਜਰਪਰਾ, ਸਰਪੰਚ ਰਾਜਵਿੰਦਰ ਸਿੰਘ ਰੂੜੀਵਾਲਾ, ਸਰਪੰਚ ਮਹਿੰਦਰ ਸਿੰਘ ਚੰਬਾ ਕਲ੍ਹਾਂ, ਸਿਕੰਦਰ ਸਿੰੰਘ ਵਰਾਣਾ ਆਦਿ ਤੇ ਇਲਾਵਾ ਵੱਡੀ ਤਦਾਦ’ਚ ਆਗੂ ਸਾਹਿਬਾਨ ਵੀ ਨਤਮਸਤਕ ਹੋਏ। ਇਸ ਮੌਕੇ ਬਾਬਾ ਹਾਕਮ ਸਿੰਘ ਉਪ ਮੁੱਖੀ ਕਾਰ ਸੇਵਾ ਸਰਹਾਲੀ ਸਾਹਿਬ ਨੇ ਆਈਆ ੜਾਰਮਿਕ ਅਤੇ ਰਾਜਸੀ ਸਕਸੀਅਤਾ ਨੂੰ ਗੁਰੂ ਫਰ ਦੀ ਬਖਸੀਸ ਸਿਰੋਪਾਏ ਦੇ ਕੇ ਸਨਮਾਨਤ ਕੀਤਾ ਸਾਰਾ ਦਿਨ ਗੁਰੂ ਘਰ ਦੇ ਲੰਗਰ ਅਟੁੱਅ ਵਰਤਾਏ ਗਏ।
ਫੋਟੋ: ਗੁਰਦੁਅਰਾ ਗੁਰਪੁਰੀ ਸਾਹਿਬ’ਚ ਲੱਖਾਂ ਸੰਗਤਾ ਨਤਮਸਤਕ ਹੁੰਦੀਆ ਹੋਈਆ।
Comments (0)
Facebook Comments (0)