ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਮੈਡੀਕਲ ਟੀਮ ਵੱਲੋਂ 300 ਖਿਡਾਰੀਆਂ ਦੇ ਕੋਵਿਡ-19 ਦੇ ਕੀਤੇ ਟੈਸਟ ।
Sun 3 Jan, 2021 0ਚੋਹਲਾ ਸਾਹਿਬ 3 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਜਿਲ੍ਹਾ ਤਰਨ ਤਾਰਨ ਕੁਲਵੰਤ ਸਿੰਘ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਰਹਿਨੁਮਾਈ ਹੇਠ ਅੱਜ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਇਥੇ ਰੋਜਾਨਾ ਪ੍ਰੈਕਟਿਸ ਕਰਦੇ ਹੋਏ ਕਰੋਨਾ ਵਾਇਰਸ ਦੇ ਟੈਸਟ ਲਈ ਅੱਜ ਦੂਸਰੇ ਦਿਨ 300 ਤੋਂ ਵੱਧ ਨੌਜਵਾਨਾਂ ਦੇ ਸੈਂਪਲ ਲਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ.ਸਰਹਾਲੀ ਨੇ ਦੱਸਿਆ ਕਿ ਅੱਜ ਦਾ ਇਹ ਕੈਂਪ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ,ਬਲਾਕ ਖੇਡ ਇੰਚਾਰਜ ਮੈਡਮ ਕੁਲਵਿੰਦਰ ਕੌਰ ਅਤੇ ਗਰਾਊਂਡ ਸੁਪਰਵਾਇਜ਼ਰ ਨਛੱਤਰ ਸਿੰਘ ਮਾਹਲਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਹਦਾਇਤਾਂ ਹਨ ਕਿ ਜਿਹੜੇ ਨੌਜਵਾਨ ਫੌਜ਼ ਵਿੱਚ ਭਰਤੀ ਹੋਣ ਦੇ ਇਛੁੱਕ ਹਨ ਅਤੇ ਉਹ ਆਉਂਦੇ ਕੁਝ ਦਿਨਾਂ ਵਿੱਚ ਭਰਤੀ ਸਬੰਧੀ ਟਰਾਇਲ ਦੇ ਰਹੇ ਹਨ ਉਹਨਾਂ ਦੇ ਕੋਵਿਡ-19 ਦੇ ਟੈਸਟ ਕਰਵਾਉਣੇ ਬਹੁਤ ਜਰੂਰੀ ਹਨ।ਜਿਸਤੇ ਅੱਜ ਸਿਹਤ ਵਿਭਾਗ ਦੀ ਮੈਡੀਕਲ ਟੀਮ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਅੱਜ ਦੂਸਰੇ ਦਿਨ 300 ਤੋਂ ਵੱਧ ਨੌਜਵਾਨਾਂ ਦੇ ਸੈਂਪਲ ਲਏ ਗਏ ਹਨ। ਗਰਾਊਂਡ ਸੁਪਰਵਾਇਜ਼ਰ ਨਛੱਤਰ ਸਿੰਘ ਨੇ ਨੌਜਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੈਸਟ ਜਰੂਰ ਕਰਵਾਉਣ ਤਾਂ ਜ਼ੋ ਫੌਜ਼ ਦੀ ਭਰਤੀ ਲਈ ਦਿੱਤੇ ਜਾਣ ਵਾਲੇ ਟਰਾਇਲਾਂ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ।ਇਸ ਸਮੇਂ ਸੀ.ਐਚ.ਓ.ਹਰਵੰਤ ਕੋਰ,ਸੀ.ਐਚ.ਓ.ਕੁਲਜੀਤ ਕੌਰ,ਦਲਜੀਤ ਸਿੰਘ ਮ.ਪ.ਹ.ਵ(ਮ)ਆਦਿ ਮੈਡੀਕਲ ਟੀਮ ਦੇ ਨਾਲ ਨਾਲ ਸਰਪੰਚ ਲਖਬੀਰ ਸਿੰਘ ਲੱਖਾ,ਸੂਬੇਦਾਰ ਦਇਆ ਸਿੰਘ,ਬਲਬੀਰ ਸਿੰਘ ਮਨਮੋਹਣ ਸਿੰਘ ਏ.ਐਸ.ਆਈ.,ਮਹਿਲ ਸਿੰਘ,ਹਾਜ਼ਰ ਸਨ।
Comments (0)
Facebook Comments (0)