ਮੌਸਮ ਵਿਭਾਗ ਵੱਲੋਂ ਚਿਤਾਵਨੀ, ਆਉਣ ਵਾਲੇ ਦਿਨਾਂ ‘ਚ ਤੇਜ਼ ਹਨੇਰੀ ਤੇ ਬਾਰਿਸ਼ ਦਾ ਅਨੁਮਾਨ

ਮੌਸਮ ਵਿਭਾਗ ਵੱਲੋਂ ਚਿਤਾਵਨੀ, ਆਉਣ ਵਾਲੇ ਦਿਨਾਂ ‘ਚ ਤੇਜ਼ ਹਨੇਰੀ ਤੇ ਬਾਰਿਸ਼ ਦਾ ਅਨੁਮਾਨ

ਨਵੀਂ ਦਿੱਲੀ :

ਆਉਣ ਵਾਲੇ ਦਿਨਾਂ ਵਿੱਚ ਭਾਰਤ ਦੇ ਕੁਝ ਵੱਡੇ ਹਿੱਸਿਆਂ ਵਿੱਚ ਲੋਕਾਂ ਨੂੰ ਤੇਜ਼ ਹਨ੍ਹੇਰੀ,  ਤੂਫ਼ਾਨ ਅਤੇ ਮੀਂਹ ਦੇ ਨਾਲ ਇੱਕ-ਦੋ ਦਿਨ ਹੈਰਾਨ ਹੋਣਾ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਨੇ ਡਰ ਦੱਸਿਆ ਹੈ ਕਿ ਤੇਜ਼ ਹਵਾਵਾਂ ਅਤੇ ਤੂਫ਼ਾਨ ਆਪਣਾ ਸਖ਼ਤ ਰੂਪ ਵਿਖਾ ਸਕਦੇ ਹਨ ਅਤੇ ਇਸਦੇ ਨਾਲ ਹੀ ਬਾਰਿਸ਼ ਵੀ ਹੋਵੇਗੀ ਅਤੇ ਸਭ ਤੋਂ ਜ਼ਿਆਦਾ ਖ਼ਤਰਾ ਅਸਮਾਨੀ ਬਿਜਲੀ ਡਿੱਗਣ ਦਾ ਵੀ ਹੈ। ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਵਰਗੇ ਪਹਾੜੀ ਇਲਾਕਿਆਂ ਵਿੱਚ ਜ਼ਿਆਦਾਤਰ ਹਿੱਸਿਆਂ ਵਿੱਚ ਮੱਧ ਦਰਜੇ ਦੀ ਬਾਰਿਸ਼ ਹੋ ਸਕਦੀ ਹੈ ਨਾਲ ਹੀ ਪੱਛਮੀ ਬੰਗਾਲ ਅਤੇ ਸਿੱਕਿਮ ਲਈ 12 ਮਈ ਅਤੇ 13 ਮਈ ਨੂੰ ਹਨ੍ਹੇਰੀ-ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।  ਪੂਰਬੀ ਭਾਰਤ ਲਈ ਮੌਸਮ ਵਿਭਾਗ ਨੇ 12 ਮਈ ਤੋਂ ਲੈ ਕੇ 16 ਮਈ ਤੱਕ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੀ ਗੱਲ ਸਾਫ਼ ਕੀਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਉੱਤਰ-ਪੱਛਮ ਭਾਰਤ ਵਿੱਚ ਇੱਕ ਤੋਂ ਬਾਅਦ ਇੱਕ 3 ਵੈਸਟਰਨ ਡਿਸਟਰਬੇਂਸ ਆਪਣਾ ਅਸਰ ਵਿਖਾ ਰਹੇ ਹਨ। ਜਿਸਦੀ ਵਜ੍ਹਾ ਨਾਲ ਮੈਦਾਨੀ ਇਲਾਕਿਆਂ ਦੇ ਨਾਲ ਨਾਲ ਪਹਾੜੀ ਇਲਾਕਿਆਂ ‘ਚ ਮੌਸਮ ਪੂਰੇ ਤਰੀਕੇ ਨਾਲ ਬਦਲ ਜਾਵੇਗਾ। 11 ਮਈ ਤੋਂ ਪਹਿਲਾਂ ਵੈਸਟਰਨ ਡਿਸਟਰਬੇਂਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ। ਇਸਦੀ ਵਜ੍ਹਾ ਨਾਲ ਪੱਛਮੀ ਰਾਜਸਥਾਨ ਤੋਂ ਲੈ ਕੇ ਪੰਜਾਬ , ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਹਿਮਾਚਲ, ਉਤਰਾਖੰਡ ਅਤੇ ਜੰਮੂ ਕਸ਼ਮੀਰ ‘ਚ ਬੱਦਲਾਂ ਦੀ ਆਵਾਜਾਈ ਵੱਧ ਜਾਵੇਗੀ। ਕਈ ਥਾਵਾਂ ‘ਤੇ ਹਲਕੀ ਬਾਰਿਸ਼ ਸ਼ੁਰੂ ਹੋਵੇਗੀ ਅਤੇ ਇਸ ਦੇ ਨਾਲ ਤੇਜ਼ ਹਵਾਵਾਂ ਦੇ ਥਪੇੜੇ ਨਾਲ ਲੋਕਾਂ ਨੂੰ 2 ਚਾਰ 4 ਦਿਨ ਪ੍ਰੇਸ਼ਾਨ ਹੋਣਾ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਮੌਸਮ ਦੀ ਕਰਵਟ ‘ਚ ਇੱਕ ਖ਼ਤਰਾ ਵੀ ਛੁਪਿਆ ਹੋਇਆ ਹੈ। ਉਹ ਖ਼ਤਰਾ ਹੈ ਅਸਮਾਨੀ ਬਿਜਲੀ ਦਾ।  ਇਸ ਗੱਲ ਦੀ ਸੰਦੇਹ ਹੈ ਕਿ ਹਨੇਰੀ ਬਾਰਿਸ਼ ਦੇ ਨਾਲ ਕਈ ਥਾਵਾਂ ‘ਤੇ ਅਸਮਾਨੀ ਬਿਜਲੀ ਵੀ ਡਿੱਗ ਸਕਦੀ ਹੈ ਲਿਹਾਜਾ ਲੋਕਾਂ ਨੂੰ ਚੌਕੰਨੇ ਰਹਿਨਾ ਹੋਵੇਗਾ।