ਪੰਜਾਬੀ ਗਾਇਕ ਤੇ ਇੰਜੀਨੀਅਰ ਪ੍ਰਿੰਸਜੋਤ ਨੇ ਖੂਨਦਾਨ ਕਰਕੇ ਬਚਾਈ ਕੀਮਤੀ ਜਾਨ
Tue 14 Apr, 2020 0ਖੂਨਦਾਨ ਰਾਹੀਂ ਸੈਂਕੜੇ ਗਰਭਵਤੀ ਔਰਤਾਂ ਅਤੇ ਐਕਸੀਡੈਂਟ ਮਰੀਜ਼ਾਂ ਨੂੰ ਦਿੱਤੀ ਖੂਬਸੂਰਤ ਜਿੰਦਗੀ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 14 ਅਪ੍ਰੈਲ 2020
ਕਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਅਤੇ ਸੂਬਾ ਸਰਕਾਰ ਨੇ ਲਾਕਡਾਊਨ ਵਧਾ ਦਿੱਤਾ ਹੈ ਅਤੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀਆਂ ਸਮੇਂ ਸਮੇਂ ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ।ਇਸ ਦੌਰਾਨ ਪੰਜਾਬ ਵਿੱਚ ਬਲੱਡਵੈਲਟ ਟੀਮ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਨਿਭਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜਸੇਵੀ ਅਤੇ ਇੰ: ਸੰਦੀਪ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਖੂਨਦਾਨ ਐਪ ਤਿਆਰ ਕੀਤੀ ਹੈ ਜਿਸ ਵਿੱਚ ਲਗਪਗ ਪੰਜਾਬ ਦੇ ਹਰ ਜ੍ਹਿਲੇ ਖਾਸ ਕਰਕੇ ਤਰਨ ਤਾਰਨ,ਅੰਮ੍ਰਿਤਸਰ,ਜਲੰਧਰ, ਲੁਧਿਆਣਾ ,ਚੰਡੀਗੜ੍ਹ, ਮੁਹਾਲੀ, ਫਰੀਦਕੋਟ,ਮੁਕਤਸਰ,ਬਠਿੰਡਾ,ਖਰੜ ਆਦਿ ਵਿੱਚ ਖੂਨਦਾਨੀ ਸੱਜਣ ਇਸ ਨਾਲ ਜੁੜੇ ਹੋਏ ਹਨ।ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਇਨਸਾਨ ਨੂੰ ਐਮਰਜੈਸੀ ਵੇਲੇ ਖੂਨ ਦੀ ਜਰੂਰਤ ਹੁੰਦੀ ਹੈ ਤਾਂ ਉਹ ਆਪਣੀ ਜਰੂਰਤ ਅਨੁਸਾਰ ਇਸ ਐਪ ਵਿੱਚ ਖੂਨ ਦੀ ਮੰਗ ਕਰ ਸਕਦਾ ਹੈ ਅਤੇ ਸਮਾਂ ਰਹਿੰਦੇ ਉਸਦੀ ਮਦਦ ਲਈ ਸਾਡੇ ਟੀਮ ਮੈਂਬਰ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ।ਉਹਨਾਂ ਕਿਹਾ ਕਿ ਸਾਡੀ ਟੀਮ ਦੇ ਮੈਂਬਰ ਲਗਪਗ 4 ਸਾਲ ਤੋਂ ਖੂਨਦਾਨ ਕਰ ਰਹੇ ਹਨ ਅਤੇ ਸੈਕੜੇ ਕੀਮਤੀ ਜਾਨਾ ਬਚਾ ਚੁੱਕੇ ਹਨ।ਉਹਨਾਂ ਕਿਹਾ ਕਿ ਖਾਸ ਕਰਕੇ ਐਕਸੀਡੈਂਟ ਕੇਸ ਅਤੇ ਗਰਭਵਤੀ ਔਰਤਾਂ ਦੇ ਜਣੇਪੇ ਸਮੇਂ ਘੱਟ ਖੂਨ ਦੀ ਪੂਰਤੀ ਕਰਨ ਲਈ ਸੈਕੜੇ ਯੂਨਿਟ ਖੂਨਦਾਨ ਕਰਕੇ ਬਲੱਡਵਾਲਟ ਟੀਮ ਇਹਨਾਂ ਇਨਸਾਨਾਂ ਦੀ ਖੂਬਸੂਰਤ ਜਿੰਦਗੀ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਚੁੱਕੀ ਹੈ।ਜਿਕਰਯੋਗ ਹੈ ਕਿ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿੱਥੇ ਅੱਜ ਹਰ ਇਨਸਾਨ ਡਰਿਆ ਆਪਣੀ ਜਾਨ ਦੀ ਖੈਰ ਮਨਾ ਰਿਹਾ ਹੈ ਉੱਥੇ ਇਸ ਔਖੀ ਘੜੀ ਵਿੱਚ ਬਲੱਡਵੈਲਟ ਟੀਮ ਦੇ ਮੈਂਬਰ ਲੋੜਵੰਦ ਮਰੀਜ਼ਾਂ ਨੂੰ ਖੂਨਦਾਨ ਕਰਨ ਲਈ ਵੱਖ ਵੱਖ ਹਸਪਤਾਲਾਂ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਹੁੰਚ ਰਹੇ ਹਨ ਅਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।ਅੱਜ ਪੰਜਾਬੀ ਗਾਇਕ ਤੇ ਇੰ: ਪ੍ਰਿੰਸਜੋਤ ਨੇ ਅੰਮ੍ਰਿਤਸਰ ਵਿਖੇ ਕੇਅਰ ਐਂਡ ਕਿਓਰ ਹਸਪਤਾਲ ਵਿੱਚ ਆਪ੍ਰੇਸ਼ਨ ਦੌਰਾਨ ਇੱਕ ਮਰੀਜ਼ ਨੂੰ ਆਪਣਾ ਖੂਨਦਾਨ ਕਰਕੇ ਉਸਦੀ ਜਾਨ ਬਚਾਈ।ਇੰ:ਸੰਦੀਪ ਸਿੱਧੂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਇਨਸਾਨ ਨੂੰ ਖੂਨ ਦੀ ਜਰੂਰਤ ਹੋਵੇ ਤਾਂ ਉਹ ਸਾਡੀ ਟੀਮ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ ਉਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਕੋਈ ਵੀ ਇਨਸਾਨ ਬਲੱਡਵਾਲਟ ਟੀਮ ਨਾਲ ਜੁੜਕੇ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
Comments (0)
Facebook Comments (0)