ਵਧੀਕ ਡਿਪਟੀ ਕਮਿਸਨਰ ਵਿਕਾਸ ਵੱਲੋਂ ਅਜੀਵਕਾ ਮਿਸਨ ਦੇ ਟਰੇਨਿੰਗ ਸੈਂਟਰ ਦਾ ਉਦਘਾਟਨ
Mon 15 Jul, 2019 0ਤਰਨ ਤਾਰਨ, 15 ਜੁਲਾਈ :
ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸਨ ਤਹਿਤ ਰਾਜ ਪੱਧਰ ਤੋਂ ਸੰਯੁਕਤ ਵਿਕਾਸ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲਾ ਤਰਨ ਤਾਰਨ ਦੇ ਯੂਥ ਹੋਸਟਲ ਵਿਖੇ ਆਜੀਵਕਾ ਮਿਸਨ ਦੇ ਟਰੇਨਿੰਗ ਸੈਂਟਰ ਦਾ ਉਦਘਾਟਨ ਅੱਜ ਜ਼ਿਲਾ ਤਰਨ ਤਾਰਨ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ ਦੁਆਰਾ ਸਮਾਂ ਰੌਸਨ ਕਰਕੇ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਵਿਰਕ ਨੇ ਦੱਸਿਆ ਕਿ ਰਾਸ਼ਟਰੀ ਪੇਂਡੂ ਅਜੀਵਿਕਾ ਮਿਸ਼ਨ ਜ਼ਿਲਾ ਤਰਨ ਤਾਰਨ ਦੇ 8 ਬਲਾਕਾਂ ਵਿੱਚ ਚੱਲ ਰਿਹਾ ਹੈ ਅਤੇ ਜ਼ਿਲੇ ਵਿੱਚ ਹੁਣ ਤੱਕ ਔਰਤਾਂ ਦੇ 1146 ਸਵੈ ਸਹਾਇਤਾ ਸਮੂਹ 79 ਗ੍ਰਾਮ ਸੰਗਠਨ ਅਤੇ 3 ਕਲੱਸਟਰ ਲੈਵਲ ਫੈਡਰੇਸਨ ਵਿੱਚ ਪੇਂਡੂ ਖੇਤਰ ਦੀਆਂ 12 ਹਜ਼ਾਰ ਤੋਂ ਵਧ ਗਰੀਬ ਔਰਤਾਂ ਨੂੰ ਸ਼ਾਮਿਲ ਕੀਤਾ ਜਾ ਚੁੱਕਾ ਹੈ । ਇਨਾਂ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਅਤੇ ਮਿਸਨ ਅਧੀਨ ਕੰਮ ਕਰਦੇ ਕਮਿਊਨਿਟੀ ਕਾਡਰ ਜਿਨਾਂ ’ਚ ਆਈ. ਪੀ. ਆਰ. ਪੀ, .ਆਈ. ਸੀ. ਆਰ. ਪੀ. ਐਕਟਿਵ ਵੋਮੈਨ, ਬੈਂਕ ਸਖੀ, ਏ. ਸੀ. ਆਰ. ਪੀ. ਆਦਿ ਨੂੰ ਇਸ ਟ੍ਰੇਨਿੰਗ ਸੈਂਟਰ ਵਿੱਚ ਵੱਖ -ਵੱਖ ਤਰਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ, ਜੋ ਸਾਲ ਭਰ ਚੱਲਦੀਆਂ ਰਹਿਣਗੀਆ।
ਉਨਾਂ ਕਿਹਾ ਕਿ ਅਜੀਵਕਾ ਮਿਸ਼ਨ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਮੂਹਾਂ ਵਿੱਚ ਸੰਗਠਤ ਕਰਕੇ ਗਰੀਬੀ ਵਿੱਚ ਕੱਢਣ ਲਈ ਭਾਰਤ ਅਤੇ ਰਾਜ ਸਰਕਾਰ ਦਾ ਬਹੁਤ ਵੱਡਾ ਪ੍ਰੋਗਰਾਮ ਹੈ, ਜਿਸ ਨੂੰ ਜਲਿਾ ਤਰਨ ਤਾਰਨ ਵਿਚ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਕੌਰ ਆਈ. ਸੀ. ਆਰ. ਪੀ. ਤਰਨਤਾਰਨ, ਅਤੇ ਰਾਜ ਕੌਰ ਆਈ. ਸੀ. ਆਰ. ਪੀ. ਬਲਾਕ ਵਲਟੋਹਾ ਨੇ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਵਿਸ਼ੇਸ਼ ਤੌਰ ਤੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ।
ਇਸ ਮੌਕੇ ਸ੍ਰੀ ਅੰਮਿ੍ਰਤਪਾਲ ਸਿੰਘ ਸੁਪਰਡੈਂਟ ਏ. ਡੀ. ਸੀ. (ਡੀ ), ਦਲਜੀਤ ਸਿੰਘ ਜ਼ਿਲਾ ਪ੍ਰੋਗਰਾਮ ਮੈਨੇਜਰ, ਐੱਸ .ਆਰ. ਐੱਲ .ਐੱਮ. ਤਰਨ ਤਾਰਨ, ਪ੍ਰਮੀਤ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਵਲਟੋਹਾ, ਰਵਿੰਦਰ ਸਿੰਘ ਥੀਮੈਟਿਕ ਐਕਸਪਰਟ ਭਿੱਖੀਵਿੰਡ, ਅਰੋਮਾ ਬਲਾਕ ਥਿਮੈਟਿਕ ਐਕਸਪਰਟ ਖਡੂਰ ਸਾਹਿਬ, ਚਰਨਜੀਤ ਕੌਰ ਜ਼ਿਲਾ ਅਕਾਊਂਟੈਂਟ, ਨੇ ਵੀ ਹਾਜਰੀ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ ਆਈ. ਸੀ. ਆਰ. ਪੀ., ਐਂਕਟਿਵ ਵੂਮੈਨ, ਆਈ. ਪੀ. ਆਰ. ਪੀ., ਬੈਂਕ ਸਖੀ ਅਤੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਵੱਡੀ ਗਿਣਤੀ ਵਿਚ ਹਾਜਰ ਸਨ।
Comments (0)
Facebook Comments (0)