ਜਿਲ੍ਹਾ ਪ੍ਰਧਾਨ ਬੀਬੀ ਰੁਪਿੰਦਰ ਕੌਰ ਵੱਲੋਂ ਅਸਮਾਨੀ ਬਿਜਲੀ ਦੇ ਸਿ਼ਕਾਰ ਹੋਏ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ।
Sun 15 Mar, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਮਾਰਚ 2020
ਪਿਛਲੇ ਦਿਨੀਂ ਇਥੋਂ ਨਜ਼ਦੀਕੀ ਪਿੰਡ ਬ੍ਰਹਮਪੁਰਾ ਵਿਖੇ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਦਿਲਬਾਗ ਸਿੰਘ ਦੇ ਮਕਾਨ ਦੇੇ ਕਮਰੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ ਸੀ ਜਿਸ ਕਰਕੇ ਕਮਰੇ ਵਿੱਚ ਰੱਖਿਆ ਸਾਰਾ ਸਮਾਨ ਸੜ੍ਹਕੇ ਸੁਆਹ ਹੋ ਗਿਆ ਸੀ।ਅੱਜ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜਿਲ੍ਹਾ ਪ੍ਰਧਾਨ ਬੀਬੀ ਰੁਪਿੰਦਰ ਕੌਰ ਰੂਪਾਂ ਉਹਨਾਂ ਦੇ ਘਰ ਪਹੁੰਚੇ ਅਤੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਉਹਨਾਂ ਨੇ ਆਪਣੀ ਤਰਫੋਂ ਅਤੇ ਕੁਝ ਹੋਰ ਦਾਨ ਸੱਜਣਾਂ ਵੱਲੋਂ ਇਕੱਤਰ ਕੀਤੀ ਗਈ ਰਾਸ਼ੀ ਵੀ ਪਰਿਵਾਰਕ ਮੈਂਬਰਾਂ ਨੂੰ ਸੌਂਪੀ।ਇਸ ਮੌਕੇ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ ਜ਼ੋ ਮਿਹਨਤ ਮਜਦੂਰੀ ਕਰਕੇ ਆਪਣਾ ਗੁਜਾਰਾ ਚਲਾ ਰਿਹਾ ਹੈ ਅਤੇ ਪਿਛਲੇ ਦਿਨੀਂ ਤੇਜ਼ ਬਾਰਿਸ਼ ਦੇ ਚਲਦਿਆਂ ਇਹਨਾਂ ਦੇ ਘਰ ਉੱਪਰ ਆਸਮਾਨੀ ਬਿਜਲੀ ਡਿੱਗਣ ਕਾਰਨ ਘਰ ਦਾ ਸਾਰਾ ਸਮਾਨ ਸੜ੍ਹਕੇ ਸੁਆਹ ਹੋ ਗਿਆ ਸੀ।ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇੱਕ ਦੋ ਦਿਨ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਨਾਲ ਇਸ ਪੀੜ੍ਹਤ ਪਰਿਵਾਰ ਨੂੰ ਮਿਲਾਇਆ ਜਾਵੇਗਾ ਤਾਂ ਜ਼ੋ ਸਰਕਾਰ ਵੱਲੋਂ ਇਹਨਾਂ ਦੀ ਮਾਲੀ ਮਦਦ ਹੋ ਸਕੇ।ਇਸ ਮੌਕੇ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਮੁੱਖ ਮੰਤਰੀ ਰਲੀਫ ਫੰਡ ਵਿੱਚੋਂ ਰਾਸ਼ੀ ਜਾਰੀ ਕਰਕੇ ਇਸ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ।ਇਸ ਸਮੇਂ ਉਹਨਾਂ ਨਾਲ ਹਰਜਿੰਦਰ ਸਿੰਘ ਸਰਪੰਚ,ਸੁਲੱਖਣ ਸਿੰਘ ਪ੍ਰਧਾਨ ਭੱਠਾ ਯੂਨੀਅਨ,ਜਰਨੈਲ ਸਿੰਘ ਮੈਂਬਰ,ਕੁਲਦੀਪ ਸਿੰਘ,ਗਰੀਬ ਦਾਸ ਪ੍ਰਧਾਨ,ਅਨੋਖ ਸਿੰਘ ਸੂਬੇਦਾਰ,ਸ਼ੀਰਾ ਸਿੰਘ,ਮੰਗਲ ਸਿੰਘ,ਸੋਨੂੰ ਗਹਿਰੀ,ਇਕਬਾਲ ਸਿੰਘ,ਹਰਭਜਨ ਸਿੰਘ,ਰਵਿੰਦਰ ਸਿੰਘ ਰਵੀ,ਸਵਰਨ ਸਿੰਘ,ਨਿਰਮਲ ਸਿੰਘ,ਬਲਜਿੰਦਰ ਸਿੰਘ,ਲਖਵਿੰਦਰ ਸਿੰਘ ਆਦਿ ਹਾਜਰ ਸਨ।
Comments (0)
Facebook Comments (0)