ਨਰਿੰਦਰ ਮੋਦੀ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਸਵਾਗਤ : ਸਤਨਾਮ ਸਿੰਘ ਚੋਹਲਾ
Fri 19 Nov, 2021 0ਵਿਸ਼ਵ ਪੱਧਰ ਤੇ ਕਿਸਾਨਾਂ ਦਾ ਸਿਰ ਫਖਰ ਨਾਲ ਉੱਚਾ ਹੋਇਆ : ਸਤਨਾਮ ਸਿੰਘ ਚੋਹਲਾ
ਅੱਜ ਅਵਾਮ ਦੀ ਸੋਚ ਤੀਜੇ ਬਦਲ ਦੀ ਹੈ : ਸਤਨਾਮ ਸਿੰਘ ਚੋਹਲਾ
ਚੋਹਲਾ ਸਾਹਿਬ 19 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਨੇ ਸਵਾਗਤ ਕਰਦਿਆਂ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ । ਇਸ ਮੌਕੇ ਸਤਨਾਮ ਸਿੰਘ ਚੋਹਲਾ ਨੇ ਕਿਹਾ ਕਿ ਪਿਛਲੇ ਸਾਲ ਜੂਨ ਮਹੀਨੇ ਤੋ ਕਾਲੇ ਖੇਤੀ ਕਾਨੂੰਨ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਸਨ ਉਸ ਸਮੇਂ ਤੋ ਹੀ ਕਿਸਾਨਾਂ ਨੇ ਪਹਿਲਾਂ ਸੂਬਿਆਂ ਤੇ ਫਿਰ ਪਿਛਲੇ ਵਰੇ ਦੀ 26 ਨਵੰਬਰ ਤੋਂ ਦਿੱਲੀ ਦੇ ਬਾਰਡਰਾਂ ਤੇ ਡਟੇ ਬੈਠੇ ਹਨ । ਕਹਿਰ ਦੀ ਗਰਮੀ ਤੇ ਸਰਦੀ ਕਿਸਾਨਾਂ ਨੇ ਪਰਿਵਾਰ ਸਮੇਤ ਆਪਣੇ ਪਿੰਢਿਆਂ ਤੇ ਹੰਢਾਈ। ਬੱਚੇ ,ਨੌਜੁਆਨ,ਬਜੁਰਗਾਂ ਨੇ ਸਿਰੇ ਦੀ ਘੋਲ ਕਰਕੇ ਕਿਸਾਨੀ ਨੂੰ ਜਿੰਦਿਆਂ ਰੱਖਣ ਲਈ ਆਪੋੋ -ਆਪਣਾ ਯੋਗਦਾਨ ਪਾਇਆ ।ਅੱਜ ਸਾਲ ਭਰ ਦਾ ਕਰੀਬ ਕਰੀਬ ਸਮਾਂ ਕਿਸਾਨੀ ਘੋਲ ਨੂੰ ਸ਼ੁਰੂ ਹੋਏ ਨੂੰ ਹੋਣ ਵਾਲਾ ਹੈ। ਸਤਨਾਮ ਸਿੰਘ ਚੋਹਲਾ ਨੇ ਸਪੱਸ਼ਟ ਕੀਤਾ ਕਿ ਦੇਸ਼ ਦੇ ਸਮੁੱਚੇ ਕਿਸਾਨਾਂ ਨੇ ਅੱਜ ਅੰਨਦਾਤੇ ਦਾ ਸਿਰ ਫਖਰ ਨਾਲ ਉੱਚਾ ਹੋਇਆ ਹੈ ,ਕਿਉਕਿ ਬੇਲਗਾਮ ਹੋਈ ਮੋਦੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਤਾਨਾਸ਼ਾਹੀ ਭਰੇ ਫੈਸਲੇ ਲਏ ਹਨ,ਜਿਸ ਤੋ ਦੇਸ਼ ਭਰ ਦੀ ਸੋਚ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਕਦੇ ਵੀ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀ ਕਰੇਗੀ ਪਰ ਸਤਨਾਮ ਸਿੰਘ ਚੋਹਲਾ ਨੇ ਸਪੱਸ਼ਟ ਕੀਤਾ ਕਿ ਜੇਕਰ ਕੇਂਦਰ ਦੀ ਸਰਕਾਰ ਆਪਣੀ ਅੜੀ ਤੇ ਬੈਠੀ ਰਹੀ ਤਾਂ ਸਿਰੜੀ ਕਿਸਾਨ ਵੀ ਪਿਛੇ ਹੱਟਣ ਵਾਲਾ ਨਹੀ ਸੀ । ਇਸ ਲਈ ਅੱਜ ਜਿੱਤ ਦੇਸ਼ ਦੇ ਅੰਨਦਾਤੇ ਦੀ ਹੋਈ ਹੈ ,ਜਿਸ ਨੇ ਬਹੁਤ ਦੁੱਖ,ਤਕਲੀਫਾਂ ਸਹਿ ਕੇ ਕਾਲੇ ਖੇਤੀ ਕਾਨੂੰਨਾਂ ਤੇ ਜਿੱਤ ਦਰਜ ਕੀਤੀ ਹੈ। 700 ਤੋਂ ਵੱਧ ਕਿਸਾਨ-ਮਜ਼ਦੂਰ ਦੀਆਂ ਸ਼ਹੀਦੀਆਂ ਦੀ ਜਿੱਤ ਅੱਜ ਹੋਈ ਹੈ। ਇਸ ਮੌਕੇ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਸ਼ਹੀਦ ਹੋਏ ਅੰਦੋਲਨ ਚ ਕਿਸਾਨ-ਮਜ਼ਦੂਰ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਇਸ ਸਬੰਧੀ ਸਤਨਾਮ ਸਿੰਘ ਚੋਹਲਾ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੇ ਕੁਝ ਦਿਨਾਂ ਚ ਹਲਕੇ ਚ ਕਿਸਾਨੀ ਘੋਲ ਸਬੰਧੀ ਵੱਡੀ ਮੀਟਿੰਗ ਵੀ ਕੀਤੀ ਜਾਵੇਗੀ,ਜਿਸ ਚ ਆ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਲੋਕਾਂ ਦੀ ਰਾਏ ਲਈ ਜਾਵੇਗੀ । ਸ ਚੋਹਲਾ ਨੇ ਦਾਅਵੇ ਨਾਲ ਕਿਹਾ ਕਿ ਅੱਜ ਅਵਾਮ ਦੀ ਸੋਚ ਤੀਜਾ ਬਦਲ ਦੀ ਹੈ । ਉਨਾ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿ ਪਵਿੱਤਰ ਦਿਹਾੜੇ ਤੇ ਅੱਜ ਮੋਦੀ ਸਰਕਾਰ ਵੱਲੋ ਕਾਲੇ ਖੇਤੀ ਕਾਨੂੰਨ ਰੱਦ ਕਰਨਾ ਸਿੱਖ ਕੌਮ ਲਈ ਬੇਸ਼ਕੀਮਤੀ ਤੋਹਫਾ ਹੈ । ਇਸ ਮੌਕੇ ਸਤਨਾਮ ਸਿੰਘ ਚੋਹਲਾ ਦੇ ਮੀਡੀਆ ਇੰਚਰਾਜ ਅਤੇ ਯੂਥ ਆਈ ਟੀ ਵਿੰਗ ਦੇ ਮਾਝੇ ਦੇ ਇੰਚਾਰਜ ਨਰਿੰਦਰਪਾਲ ਸਿੰਘ ਸੰਧੂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਮੁੱਚੀ ਕੇਂਦਰ ਦਾ ਧੰਨਵਾਦ ਕੀਤਾ,ਜਿਨਾ ਕਿਸਾਨਾਂ ਨੂੰ ਰਾਹਤ ਦਿੱਤੀ ।
Comments (0)
Facebook Comments (0)