ਭਗਵੰਤ ਮਾਨ ਨੇ ਪੁਲਵਾੜਾ ਵਿਖੇ ਸਹੀਦ ਹੋਏ ਸੁਖਜਿੰਦਰ ਸਿੰਘ ਗੰਡੀਵਿੰਡ ਧੱਤਲ ਦੇ ਪਰਿਵਾਰ ਨਾਲ ਸਾਝਾ ਕੀਤਾ

ਭਗਵੰਤ ਮਾਨ ਨੇ ਪੁਲਵਾੜਾ ਵਿਖੇ ਸਹੀਦ ਹੋਏ ਸੁਖਜਿੰਦਰ ਸਿੰਘ ਗੰਡੀਵਿੰਡ ਧੱਤਲ ਦੇ ਪਰਿਵਾਰ ਨਾਲ ਸਾਝਾ ਕੀਤਾ

ਰਾਕੇਸ਼ ਬਾਵਾ , ਪਰਮਿੰਦਰ ਚੋਹਲਾ 

ਚੋਹਲਾ ਸਾਹਿਬ 16 ਫਰਵਰੀ 2019

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਹਧਾਨ ਤੇ ਮੈਬਰ ਪਾਰਲੀਮੈਟ ਭਗਵੰਤ ਸਿੰਘ ਮਾਨ ਨੇ ਪੁਲਵਾੜਾ ਵਿਖੇ ਅੱਤਵਾਦੀ ਹਮਲੇ ਦੋਰਾਨ ਸਹੀਦ ਹੋਏ ਜਵਾਨਾ ਵਿਚੋ ਸਹੀਦ ਸੁਖਜਿੰਦਰ ਸਿੰਘ ਗੰਡੀਵਿੰਡ ਧੱਤਲ ਵਿਖੇ ਪਹੁੰਚਕੇ ਸਹੀਦ ਪਿਤਾ ਗੁਰਮੇਜ ਸਿੰਘ ਭਰਾ ਗੁਰਜੰਟ ਸਿੰਘ ਮਾਤਾ ਤੇ ਪਤਨੀ  ਨਾਲ ਦੁੱਖ ਸਾਝਾ ਕੀਤਾ ਦੁੱਖ ਸਾਝਾ ਕਰਦਿਆ ਸ੍ਹੀ ਮਾਨ ਨੇ ਕਿਹਾ ਕਿ ਸਹੀਦ ਸਾਡਾ ਸਰਮਾਇਆ ਹੁੰਦੇ ਹਨ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਸਹੀਦੇ ਦੇ ਪਰਿਵਾਰਾ ਨੂੰ ਜੋ ਬਾਰਾ ਬਾਰਾ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਉਹ ਬਹੁਤ ਘੱਟ ਹੈ ਤੇ ਕਿਹਾ ਸਹੀਦਾ ਦੇ ਪਰਿਵਾਰਾ ਘੱਟ ਤੋ ਘੱਟ ਇਕ ਇਕ ਕਰੋੜ ਰੁਪਏ ਦਿੱਤੇ ਜਾਣ ਤੇ ਕਿਹਾ ਕਿ ਜੋ ਸਹੀਦਾ ਦੇ ਪਰਿਵਾਰਕ ਮੈਬਰ ਨੂੰ ਨੋਕਰੀ ਦਿੱਤੇ ਜਾਣ ਦਾ ਜੋ ਐਲਾਨ ਕੀਤਾ ਹੈ ਉਸ ਤੇ ਦੀ ਯੋਗਤਾ ਨਹੀ ਬਲਕਿ ਸਹੀਦ ਦੀ ਯੋਗਤਾ ਦੇਖਣੀ ਚਾਹੀਦੀ ਹੈ ਤੇ ਸਹੀਦੀ ਦੀ ਯੋਗਤਾ ਤੋ ਕੋਈ ਯੋਗਤਾ ਉਚੀ ਨਹੀ ਹੈ ਤੇ ਉਹਨਾ ਨੂੰ ਗਜਟਿੱਡ ਰੈਕ ਦੀ ਨੋਕਰੀ ਦਿੱਤੀ ਜਾਵੇ ਨਾ ਕਿ ਦਰਜਾ ਚਾਰ ਦੇ ਕੇ ਸਹੀਦਾ ਅਪਮਾਨ ਕੀਤਾ ਜਾਵੇ ਇਹ ਸਾਰੀਆ ਗੱਲਾ ਸਾਡੀ ਪਾਰਟੀ ਵਿਧਾਨ ਸਭਾ ਸਭਾ ਦੇ ਸੈਸਣ ਦੋਰਾਨ ਉਠਾਵਾਗੇ ਤੇ ਇਹ ਮੁੱਦਾ ਮੈ ਪਾਰਲੀਮੈਟ ਵਿਚ ਵੀ ਉਠਾਵਾਗਾ  ਇਸ ਮੋਕੇ ਸੰਗਠਨ ਇੰਚਾਰਜ ਤੇ ਜਿਲਾ ਪ੍ਹਧਾਨ ਅਤੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਚੀਮਾ ਹਲਕਾ ਇੰਚਾਰਜ ਪੱਟੀ, ਡਾ.ਕਸਮੀਰ ਸਿੰਘ ਸੋਹਲ ਪ੍ਹਧਾਨ ਬੁੱਧੀਜੀਵੀ ਵਿੰਗ,ਲਖਵਿੰਦਰ ਸਿੰਘ ਫੋਜੀ,ਬਲਜੀਤ ਸਿੰਘ ਖਹਿਰਾ,  ਨਿਸਾਨ ਸਿੰਘ ਬਿੱਲੇ, ਬਲਜੀਤ ਸਿੰਘ ਆੜਤੀ, ਵਿਰਸਾ ਸਿੰਘ ਰੱਤਾਗੁੱਦਾ,ਅੰਗਰੇਜ ਸਿੰਘ ਸੇਰਦਿਲ ,ਕਾਰਜ ਸਿੰਘ ਰੰਧਾਵਾ ਆਦਿ ਹਾਜਰ ਸਨ