ਇਸ ਵਾਰ ਦੇ IPL ਨੂੰ ਲੈ ਕੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ

ਇਸ ਵਾਰ ਦੇ IPL ਨੂੰ ਲੈ ਕੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ

ਚੇਨਈ: ਇਸ ਵਾਰ ਦੇ IPL ਨੂੰ ਲੈ ਕੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ ਪਾਇਆ ਜਾਂ ਰਿਹਾ ਹੈ। ਜਿਸਦੇ ਚਲਦਿਆਂ ਹੁਣ IPL ਦਾ ਇਹ ਸੀਜ਼ਨ ਹੁਣ ਖਤਮ ਹੋਣ ਵਾਲਾ ਹੈ। ਬੁੱਧਵਾਰ ਨੂੰ IPL ਦੇ ਪਲੇਅ ਆਫ ਵਿੱਚ ਕੁਆਲੀਫਾਈ ਕਰ ਚੁੱਕੀਆਂ ਦੋ ਟੀਮਾਂ ਚੇੱਨਈ  ਸੁਪਰਕਿੰਗ੍ਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਐੱਮ. ਏ. ਚਿਦਾਂਬਰਮ ਸਟੇਡੀਅਮ ਮੈਦਾਨ ‘ਤੇ ਖੇਡਿਆ ਜਾਵੇਗਾ। ਇਨ੍ਹਾਂ ਦੋਨਾਂ ਟੀਮਾਂ ਦੀ ਟੱਕਰ ਲੀਗ ਵਿੱਚ ਚੋਟੀ ਦੇ ਸਥਾਨ ਲਈ ਹੈ। ਕਿਉਂਕਿ ਚੋਟੀ ‘ਤੇ ਰਹਿਣ ਵਾਲੀ ਟੀਮ ਨੂੰ ਇਕ ਖਰਾਬ ਦਿਨ ‘ਤੇ ਪਲੇਅ ਆਫ ਵਿੱਚ ਦੂਜਾ ਮੌਕਾ ਵੀ ਮਿਲ ਸਕਦਾ ਹੈ। ਦਰਅਸਲ, ਪਲੇਅ ਆਫ ਦੇ ਅਨੁਸਾਰ ਚੋਟੀ ਦੀਆਂ ਦੋ ਟੀਮਾਂ ਪਹਿਲਾ ਕੁਆਲੀਫਾਇਰ ਖੇਡਦੀਆਂ ਹਨ। ਜਿਨ੍ਹਾਂ ਵਿਚੋਂ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ਵਿੱਚ ਪਹੁੰਚ ਜਾਂਦੀ ਹੈ, ਜਦਕਿ ਹਾਰਨ ਵਾਲੀ ਟੀਮ ਤੀਜੇ ਤੇ ਚੌਥੇ ਸਥਾਨਾਂ ਦੀਆਂ ਟੀਮਾਂ ਵਿਚਾਲੇ ਐਲਿਮੀਨੇਟਰ ਦੀ ਜੇਤੂ ਟੀਮ ਨਾਲ ਦੂਜੇ ਕੁਆਲਫਾਈਰ ਵਿੱਚ ਭਿੜਦੀ ਹੈ।

IPL ਦੇ ਇਸ ਸੀਜ਼ਨ ਵਿੱਚ ਦਿੱਲੀ ਕੈਪੀਟਲਸ ਦੀ ਟੀਮ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ 12 ਮੈਚਾਂ ਵਿਚੋਂ 8 ਜਿੱਤ ਕੇ 16 ਅੰਕਾਂ ਨਾਲ ਚੋਟੀ ਦੇ ਸਥਾਨ ‘ਤੇ ਹੈ, ਜਦਕਿ ਚੇੱਨਈ ਦੀ ਟੀਮ ਰਨ ਰੇਟ ਵਿੱਚ ਪਿਛੜ ਕੇ 16 ਅੰਕਾਂ ਨਾਲ ਦੂਜੇ ਨੰਬਰ ‘ਤੇ ਹੈ। ਇਹ ਦੋਵੇਂ ਟੀਮਾਂ ਪਲੇਅ ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀਆਂ ਹਨ।

IPL 2019 CSK vs DC preview

IPL 2019 CSK vs DC preview

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 16 ਦੌੜਾਂ ਨਾਲ ਹਰਾ ਕੇ ਜੇਤੂ ਰਹੀ ਸੀ, ਜਦਕਿ ਚੇੱਨਈ ਦੀ ਟੀਮ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਗਈ ਸੀ।ਪਿਛਲੇ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਤਬੀਅਤ ਖਰਾਬ ਹੋਣ ਕਾਰਨ ਚੇੱਨਈ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਧੋਨੀ ਆਪਣੀ ਟੀਮ ਦੇ ਟਾਪ ਦੇ ਖਿਡਾਰੀ ਹਨ। ਉਸ ਨੇ ਹੁਣ ਤਕ 10 ਮੈਚਾਂ ਵਿੱਚ 104.66 ਦੀ ਔਸਤ ਨਾਲ 314 ਦੌੜਾਂ ਬਣਾਈਆਂ ਹਨ।

IPL 2019 CSK vs DC preview

IPL 2019 CSK vs DC preview

ਜ਼ਿਕਰਯੋਗ ਹੈ ਕਿ ਚੇੱਨਈ ਦੀ ਟੀਮ IPL ਦਾ ਖਿਤਾਬ ਤਿੰਨ ਵਾਰ ਜਿੱਤ ਚੁੱਕੀ ਹੈ। ਇਸ ਟੀਮ ਦੇ ਕੋਲ ਮਜ਼ਬੂਤ ਬੱਲੇਬਾਜ਼ੀ ਤੇ ਗੇਂਦਬਾਜ਼ੀ ਕ੍ਰਮ ਹੈ। ਇਸ ਟੀਮ ਵਿੱਚ ਆਲਰਾਊਂਡਰ ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਸ਼ੇਨ ਵਾਟਸਨ, ਕੇਦਾਰ ਜਾਧਵ ਟੀਮ ਦੇ ਅਹਿਮ ਬੱਲੇਬਾਜ਼ ਹਨ, ਜਦਕਿ ਇਮਰਾਨ ਤਾਹਿਰ ਤੇ ਦੀਪਕ ਚਾਹਰ ਵਰਗੇ ਵਧੀਆ ਗੇਂਦਬਾਜ਼ ਵੀ ਮੌਜੂਦ ਹਨ।ਦਿੱਲੀ ਦੀ ਟੀਮ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿੱਚ ਟੂਰਨਾਮੈਂਟ ਦੀ ਸਭ ਤੋਂ ਸੰਤੁਲਿਤ ਟੀਮ ਹੈ। ਇਸ ਟੀਮ ਵਿੱਚ ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਕਪਤਾਨ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਵਰਗੇ ਮਜ਼ਬੂਤ ਖਿਡਾਰੀ ਸ਼ਾਮਿਲ ਹਨ।