
ਹੋਮਿਓਪੈਥਿਕ ਵਿਭਾਗ ਵੱਲੋਂ ਕੁਦਰਤੀ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਸਬੰਧੀ ਮੁਹਿੰਮ ਦਾ ਅਗਾਜ਼ : ਡਾ: ਦਿਲਬਾਗ ਸਿੰਘ
Mon 11 Jan, 2021 0
ਚੋਹਲਾ ਸਾਹਿਬ 11 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਕੁਦਰਤੀ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਸਬੰਧੀ ਮੁਹਿੰਮ ਦਾ ਆਗਾਜ਼ ਹੋਮਿਓਪੈਥਿਕ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾ: ਬਲਿਹਾਰ ਸਿੰਘ ਰੰਗੀ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬੂਟਾ ਲਗਾਕੇ ਕੀਤਾ।ਕੁਦਰਤੀ ਵਾਤਾਵਰਣ ਵਿੱਚ ਰਹਿਣ ਨਾਲ ਸਿਹਤ ਉੱਪਰ ਪੈਣ ਵਲੇ ਚੰਗੀੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਬਲਿਹਾਰ ਸਿੰਘ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਜਿਸ ਤਰਾਂ ਕਰੋਨਾ,ਬਰਡ ਫਲੂ,ਸਵਾਇਨ ਫਲੂ,ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਨੇ ਮਨੁੱਖਾਂ ਨੂੰ ਘੇਰਾ ਪਾਇਆ ਹੋਇਆ ਹੈ।ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਆਮ ਆਦਮੀਂ ਦੀ ਬਿਮਾਰੀਆਂ ਨਾਲ ਲੜਨ ਵਾਲੀ ਜੀਵਨ ਸ਼ਕਤੀ ਤੰਦਰੁਸਤ ਹੋਣੀ ਬਹੁਤ ਜਰੂਰੀ ਹੈ ਕਿਉ਼ਕਿ ਦਵਾਈਆਂ ਇਹਨਾਂ ਬਿਮਾਰੀਆਂ ਲਈ ਬਹੁਤ ਕਾਰਗਰ ਸਾਬਤ ਨਹੀਂ ਹੋ ਰਹੀਆਂ ਸਿਰਫ ਤੰਦਰੁਸਤ ਜੀਵਨ ਸ਼ਕਤੀ ਹੀ ਇਹਨਾਂ ਦਾ ਮੁਕਾਬਲਾ ਕਰਨ ਵਿੱਚ ਸਹਾਈ ਸਾਬਿਤ ਹੋ ਰਹੀ ਹੈ।ਇਸੇ ਹੀ ਵਿਸ਼ੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ: ਦਿਲਬਾਗ ਸਿੰਘ ਸੰਧੂ ਹੋਮਿਓਪੈਥਿਕ ਮੈਡੀਕਲ ਅਫਸਰ ਸੀ.ਐਚ.ਸੀ.ਸਰਹਾਲੀ ਅਤੇ ਕੈਰੋਂ ਨੇ ਦੱਸਿਆ ਕਿ ਤੰਦਰੁਸਤ ਜੀਵਨ ਸ਼ਕਤੀ ਸਿਰਫ ਤੰਦਰੁਸਤ ਜੀਵਨ ਸ਼ੈਲੀ ਆਪਣਾਕੇ ਪੈਦਾ ਹੁੰਦੀ ਹੈ ਨਾ ਕਿ ਰੋਜਾਨਾ ਬਹਤ ਸਾਰੀਆਂ ਦਵਾਈਆ ਖਾਕੇ।ਤੰਦਰੁਸਤ ਜੀਵਨ ਸ਼ੈਲੀ ਭਾਵ ਕੁਦਰਤੀ ਵਾਤਾਵਰਣ ਵਿੱਚ ਰਹਿਣਾ ਭਾਵ ਏ.ਸੀ.ਦੀ ਘੱਟ ਤੋਂ ਘੱਟ ਵਰਤੋਂ ਕਰਨਾ ਦਰਖਤਾਂ ਦੀ ਛਾਂ ਨੂੰ ਮਾਨਣਾ,ਫਰਿੱਜ ਦੇ ਠੰਡੇ ਪਾਣੀ ਦੀ ਬਜਾਏ ਘੜੇ ਦੇ ਠੰਡੇ ਪਾਣੀ ਨੂੰ ਪਹਿਲ ਦੇਣਾ ।ਰੋਜ਼ਾਨਾ ਕਸਰਤ ਕਰਨਾ ਅਤੇ ਲੰਬੇ-ਲੰਬੇ ਸਾਹ ਲੈਣਾ ਆਦਿ।ਇਸ ਸਮੇਂ ਚੰਗੇ ਖਾਣ ਪੀਣ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਵੇਸ਼ ਚਾਵਲਾ ਜਿਲ੍ਹਾ ਹੋਮਿਓਪੈਥਿਕ ਅਫਸਰ ਤਰਨ ਤਾਰਨ ਨ ਦੱਸਿਆ ਕਿ ਸਾਨੂੰ ਦਾਲਾ ਅਤੇ ਸਬਜੀਆਂ ਦੀ ਭਰਪੂਰ ਵਰਤੋਂ ਕਰਨੀ ਚਾਹੀਦੀ ਹੈ ਸਾਨੂੰ ਪੱਕੀਆਂ ਅਤੇ ਵੱਡੇ ਅਕਾਰ ਦੀਆਂ ਸਬਜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਕਿ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੰਦੀਆਂ ਹਨ।ਇਸ ਮੌਕੇ ਜੁਆਇੰਟ ਡਾਇਰੈਕਟਰ ਹੋਮਿਓਪੈਥੀ ਵੱਲੋਂ ਡਿਸਪੈਸਰੀਆਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਕੇ ਕੁਦਰਤੀ ਵਾਤਾਰਣ ਨੂੰ ਸੁ਼ੱਧ ਕਰਨ ਬਾਰੇ ਕਿਹਾ ਗਿਆ।ਇਸ ਸਮੇਂ ਡਾ: ਜਤਿੰਦਰ ਸਿੱਧੂ ਮੀਆਂਵਿੰਡ,ਡਾ: ਮੀਨਾਕਸ਼ੀ ਪੱਟੀ,ਹਰਿੰਦਰਪਾਲ ਸਿੰਘ ਵੇਗਲ ਖਡੂਰ ਸਾਹਿਬ,ਫਾਰਮਾਸਿਸਟ ਰੇਸ਼ਮ ਸਿੰਘ,ਕਰਨਬੀਰ ਸਿੰਘ ਸਰਹਾਲੀ,ਪ੍ਰਭਪ੍ਰੀਤ ਸਿੰਘ,ਸੁਖਵਿੰਦਰ ਕੌਰ,ਰਾਜੇਸ਼ ਕੁਮਾਰ,ਡਾ:ਮਨਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)