ਰਾਮ ਮੰਦਰ ਨੂੰ ਲੈ ਕੇ ਕੰਗਨਾ ਰਣੌਤ ਦਾ ਵੱਡਾ ਐਲਾਨ
Tue 26 Nov, 2019 0ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਯੁੱਧਿਆ ਰਾਮ ਮੰਦਰ ਮਾਮਲੇ 'ਤੇ ਆਧਾਰਿਤ ਫਿਲਮ ਬਣਾਉਣ ਜਾ ਰਹੀ ਹੈ। ਕੰਗਨਾ ਰਣੌਤ ਨੇ 'ਮਣੀਕਰਣਿਕਾ' ਦੇ ਨਾਂ ਨਾਲ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਹੈ। ਉਹ ਹੁਣ ਪਹਿਲੀ ਵਾਰ ਫਿਲਮ ਪ੍ਰੋਡਿਊਸਰ ਕਰਨ ਜਾ ਰਹੀ ਹੈ। ਇਹ ਫਿਲਮ ਅਯੁੱਧਿਆ ਰੰਮ ਮੰਦਰ ਕੇਸ 'ਤੇ ਆਧਾਰਿਤ ਹੋਵੇਗੀ। ਫਿਲਮ ਦਾ ਟਾਈਟਲ 'ਅਪਰਾਜਿਤ ਅਯੁੱਧਿਆ' ਰੱਖਿਆ ਗਿਆ ਹੈ। ਕੰਗਨਾ ਦੀ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕਰ ਦਿੱਤੀ ਜਾਵੇਗੀ। ਫਿਲਮ ਦੀ ਸਕ੍ਰਿਪਟ ਕੇ. ਵੀ. ਵਿਜੇਂਦਰ ਪ੍ਰਸਾਦ ਨੇ ਲਿਖੀ ਹੈ। ਇਸ ਦੌਰਾਨ ਕੰਗਨਾ ਰਣੌਤ ਨੇ ਕਿਹਾ, ''ਮੈਂ ਅਯੁੱਧਿਆ ਦਾ ਨਾਂ ਨੈਗੇਟਿਵ ਲਾਈਟ ਨਾਲ ਸੁਣ ਕੇ ਵੱਡੀ ਹੋਈ ਹਾਂ। ਇਸ ਮਾਮਲੇ ਨੇ ਭਾਰਤੀ ਰਾਜਨੀਤੀ ਦਾ ਚਿਹਰਾ ਬਦਲ ਦਿੱਤਾ ਹੈ। ਫੈਸਲੇ ਨੇ ਸਦੀਆਂ ਪੁਰਾਣੇ ਵਿਵਾਦ ਨੂੰ ਸਮਾਪਤ ਕਰ ਦਿੱਤਾ ਹੈ। 'ਅਪਾਰਜਿਤ ਅਯੁੱਧਿਆ' ਨੂੰ ਜੋ ਗੱਲ ਵੱਖਰੀ ਬਣਾਉਂਦੀ ਹੈ, ਉਹ ਹੈ ਇਕ ਹੀਰੋ ਦੀ ਨਾਸਤਿਕ ਤੋਂ ਆਸਤਿਕ ਹੋਣ ਦੀ ਯਾਤਰਾ। ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਮੇਰੇ ਪ੍ਰੋਡਕਸ਼ਨ ਹਾਊਸ ਲਈ ਇਹ ਸਭ ਨਾਲੋਂ ਸਹੀ ਵਿਸ਼ਾ ਹੈ।
ਦੱਸਣਯੋਗ ਹੈ ਕਿ ਕੰਗਨਾ ਰਣੌਤ ਦੀ ਫਿਲਮ 'ਥਲਾਇਵੀ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਹ ਫਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੇ ਜੀਵਨ 'ਤੇ ਆਧਾਰਿਤ ਹੈ। ਅਜਿਹੇ ਵਿਚ ਫਿਲਮ ਦੇ ਕਿਰਦਾਰ ਯਾਨੀ ਜੈਲਲਿਤਾ ਵਾਂਗ ਦਿਖਾਈ ਦੇਣ ਲਈ ਅਦਾਕਾਰਾ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਤੇ ਚਿਹਰੇ ਨੂੰ ਉਨ੍ਹਾਂ ਵਰਗਾ ਬਣਾਉਣ ਲਈ ਕਈ ਕਲਾਕਾਰਾਂ ਦੀ ਮਦਦ ਲਈ ਗਈ। ਉੱਥੇ ਹੀ ਕੰਗਨਾ ਰਣੌਤ ਨੂੰ ਫਿਲਮ ਲਈ ਆਪਣਾ ਭਾਰ ਵੀ ਵਧਾਉਣਾ ਪਿਆ।ਇਸ ਫਿਲਮ 'ਚ ਜੈਲਲਿਤਾ ਦੇ ਜੀਵਨ ਦੇ ਕਈ ਫੇਜ਼ ਦਿਖਾਏ ਗਏ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਅਦਾਕਾਰੀ ਦੇ ਕਰੀਅਰ ਤੋਂ ਲੈ ਕੇ ਸਿਆਸੀ ਜੀਵਨ ਸ਼ਾਮਲ ਹੈ। ਅਜਿਹੇ ਵਿਚ ਕੰਗਨਾ ਨੂੰ ਪਹਿਲਾਂ ਅਦਾਕਾਰਾ ਵਾਲੇ ਫੇਜ਼ ਲਈ ਪਤਲਾ ਰਹਿ ਕੇ ਸ਼ੂਟਿੰਗ ਕਰਨੀ ਪਈ ਤੇ ਦੂਜੇ ਫੇਜ਼ 'ਚ ਭਾਰ ਵਧਾਉਣਾ ਜ਼ਰੂਰੀ ਸੀ। ਅਜਿਹੇ ਵਿਚ ਕੰਗਨਾ ਨੇ ਭਾਰ ਵਧਾਉਣ ਲਈ ਕਾਫੀ ਮੁਸ਼ੱਕਤ ਕੀਤੀ ਤੇ ਆਪਣਾ ਭਾਰ ਵਧਾਇਆ। ਰਿਪੋਰਟ ਮੁਤਾਬਕ ਕੰਗਨਾ ਨੇ ਇਸ ਕਿਰਦਾਰ ਲਈ ਆਪਣਾ 6 ਕਿੱਲੋ ਭਾਰ ਵਧਾਇਆ ਸੀ। ਨਾਲ ਹੀ ਉਨ੍ਹਾਂ ਥਾਈਜ਼ ਤੇ ਬੈਲੀ ਫੈਟ ਵਧਾਉਣ ਲਈ ਕਾਫੀ ਮਿਹਨਤ ਕੀਤੀ। ਇਸ ਦੇ ਨਾਲ ਹੀ ਭਾਰ ਵਧਾਉਣ ਲਈ ਕਈ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਇਸ ਲੁੱਕ 'ਚ ਲਿਆਉਣ ਲਈ ਕਈ ਡਿਫਰੈਂਟ ਪੈਡਜ਼ ਦਾ ਵੀ ਇਸਤੇਮਾਲ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਲੁੱਕ ਜੈਲਲਿਤਾ ਵਰਗੀ ਹੋ ਸਕੇ।
Comments (0)
Facebook Comments (0)