PUBG ਗੇਮ ਖੇਡ ਰਿਹਾ ਨੌਜਵਾਨ ਖੂਹ ‘ਚ ਡਿੱਗਾ
Thu 25 Jul, 2019 0ਸ਼੍ਰੀ ਫ਼ਤਿਹਗੜ੍ਹ ਸਹਿਬ :
ਥਾਣਾ ਮੁਲੇਪੁਰ ਅਧੀਨ ਪੈਂਦੇ ਪਿੰਡ ਚਨਾਰਥਲ ਕਲਾਂ ਵਿਖੇ ਇਕ ਨੌਜਵਾਨ ਦੇ ਊਕਹ ਵਿਚ ਡਿੱਗਣ ਨਾਲ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਮਿੰਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8.15 ਵਜੇ ਪਿੰਡ ਦਾ ਨੌਜਵਾਨ ਦਵਿੰਦਰ ਸਿੰਘ ਉਰਫ਼ ਕਾਕਾ (24) ਪੁੱਤਰ ਕੁਲਵੰਤ ਸਿੰਘ ਜੋ ਕਿ ਸੈਰ ਕਰਨ ਲਈ ਘੁੰਮਣ ਗਿਆ ਹੋਇਆ ਸੀ ਪਰ ਅਚਾਨਕ ਖੇਤਾਂ ਵਿਚ ਇਕ ਪੁਰਾਣੇ ਖੂਹ ਵਿਚ ਜਾ ਡਿੱਗਾ।
ਜਿਸ ਦੀਆਂ ਆਵਾਜਾਂ ਸੁਣ ਕੇ ਨਜਦੀਕੀ ਲੋਕਾਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਖੂਹ ਦੇ ਪਾਣੀ ਵਿਚ ਡੁੱਬ ਗਿਆ ਸੀ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਕਤ ਨੌਜਵਾਨ ਆਪਣੇ ਫ਼ੋਨ ‘ਚ ਪਬਜੀ ਗੇਮ ਖੇਡ ਰਿਹਾ ਸੀ ਜਿਸਦਾ ਅਚਾਨਕ ਧਿਆਨ ਭਟਕ ਗਿਆ ਤੇ ਉਹ ਤੁਰਦਾ-ਤੁਰਦਾ ਨੇੜੇ ਖੂਹ ਵਿਚ ਜਾ ਡਿੱਗਾ।
ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਥਾਨਕ ਪੁਲਿਸ ਨੇ ਖੂਹ ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁਰਦਾ ਘਰ ਵਿਚ ਰੱਖ ਦਿੱਤੀ ਹੈ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
Comments (0)
Facebook Comments (0)