ਐਮੀ ਜੈਕਸਨ ਜਲਦੀ ਹੀ ਮਾਂ ਬਣਨ ਵਾਲੀ ਹੈ,ਪ੍ਰੈਗਨੈਂਸੀ ਦੌਰਾਨ ਕਰਵਾਇਆ ਫੋਟੋਸ਼ੂਟ

ਐਮੀ ਜੈਕਸਨ ਜਲਦੀ ਹੀ ਮਾਂ ਬਣਨ ਵਾਲੀ ਹੈ,ਪ੍ਰੈਗਨੈਂਸੀ ਦੌਰਾਨ  ਕਰਵਾਇਆ ਫੋਟੋਸ਼ੂਟ

ਬਾਲੀਵੁਡ ਦੇ ਖਿਲਾੜੀ ਅਕਸ਼ੇ ਕੁਮਾਰ ਦੇ ਨਾਲ ਕੰਮ ਕਰਨ ਵਾਲੀ ਅਦਾਕਾਰਾ ਐਮੀ ਜੈਕਸਨ ਜਲਦੀ ਹੀ ਮਾਂ ਬਣਨ ਵਾਲੀ ਹੈ। ਅੱਜ ਕੱਲ੍ਹ ਉਹ ਆਪਣੇ ਇਸ ਖਾਸ ਸਮੇਂ ਨੂੰ ਇੰਨਜੁਆਏ ਕਰ ਰਹੀ ਹੈ ਅਤੇ ਆਏ ਦਿਨ ਨਵੀਆਂ ਨਵੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਅਜੇ ਹਾਲ ਹੀ ਵਿੱਚ ਉਨ੍ਹਾਂ ਨੇ ਬੇਬੀ ਬੰਪ ਦੇ ਨਾਲ ਫੋਟੋਸ਼ੂਟ ਕਰਵਾਇਆ ਹੈ। ਜਿਸ ਵਿੱਚ ਉਹ ਬੇਹੱਦ ਹੀ ਕੂਲ ਅਤੇ ਖੂਬਸੂਰਤ ਵਿਖਾਈ ਦੇ ਰਹੀ ਹੈ। ਉਨ੍ਹਾਂ ਦੀਆਂ ਲੇਟੇਸਟ ਤਸਵੀਰਾਂ ਜਿਸ ਨੂੰ ਹਾਲ ਹੀ ਵਿੱਚ ਉਹਨਾਂ ਨੇ ਸ਼ੇਅਰ ਕੀਤਾ ਹੈ। ਹਾਲ ਹੀ ਵਿੱਚ ਐਮੀ ਨੇ ਨਵੀਂਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ,

 

Amy Pregnancy Photoshoot

 

ਜਿਸ ਵਿੱਚ ਉਹ ਬਲੈਕ ਕਲਰ ਦੀ ਡ੍ਰੈੱਸ ਪਾਏ ਹੋਏ ਨਜ਼ਰ ਆ ਰਹੀ ਹੈ ਅਤੇ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਐਮੀ ਜੈਕਸਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਐਮੀ ਨੇ ਆਪਣੇ ਮੰਗੇਤਰ ਜਾਰਜ ਦੇ ਨਾਲ ਤਸਵੀਰ ਪੋਸਟ ਕਰ ਇਹ ਖੁਲਾਸਾ ਕੀਤਾ ਸੀ। ਕੁੱਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਮੰਗਣੀ ਵੀ ਕੀਤੀ ਹੈ ਪਰ ਵਿਆਹ ਦੇ ਬਾਰੇ ਵਿੱਚ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਉਹ ਪ੍ਰੈਗਨੈਂਸੀ ਦੇ ਚਲਦੇ ਵੀ ਕਾਫ਼ੀ ਫਿੱਟ ਬਣੀ ਹੋਈ ਹੈ।

ਜਿਸ ਨੂੰ ਤੁਸੀ ਤਸਵੀਰ ਵਿੱਚ ਵੇਖ ਸਕਦੇ ਹੋ। ਉੱਥੇ ਹੀ ਪ੍ਰੈਗਨੈਂਸੀ ਦੇ ਦੌਰਾਨ ਦੀ ਪੋਸਟ ਵੇਖਕੇ ਤੁਹਾਨੂੰ ਸਮਝ ਆ ਜਾਵੇਗਾ ਕਿ ਉਹ ਇਸ ਸਮੇਂ ਕਿੰਨੀ ਐਕਟਿਵ ਅਤੇ ਫਿਟਨੈੱਸ ਲਈ ਕਿੰਨੀ ਚੇਤੰਨ ਰਹਿ ਰਹੀ ਹੈ। ਫਿੱਟ ਰਹਿਣ ਲਈ ਲਗਾਤਾਰ ਐਕਸਰਸਾਇਜ ਵੀ ਕਰ ਰਹੀ ਹੈ। ਐਮੀ ਜੈਕਸਨ ਨੇ ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਕੈਪਸ਼ਨ ਵੀ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਨੇ ਫੋਟੋਗ੍ਰਾਫਰ ਦੀ ਵੀ ਤਾਰੀਫ ਕੀਤੀ ਹੈ। ਐਮੀ ਨੇ ਲਿਖਿਆ ਹੈ ਕਿ ਵਰਕਿੰਗ ਮੰਮਾ। ਦਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਐਮੀ ਨੇ ਆਪਣੇ ਬੁਆਏਫ੍ਰੈਂਡ ਦੇ ਨਾਲ ਮੰਗਣੀ ਦੀ ਪਾਰਟੀ ਰੱਖੀ ਸੀ।

ਇਸ ਦੌਰਾਨ ਦੀਆਂ ਤਸਵੀਰਾਂ ਐਮੀ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ।