ਮਾਮਲਾ ਮਾਣਕਪੁਰਾ ਦੇ ਭਰਾਵਾਂ ਭਰਾਵਾਂ ਦਾ ਜ਼ਮੀਨੀ ਝਗੜਾ

ਮਾਮਲਾ ਮਾਣਕਪੁਰਾ ਦੇ ਭਰਾਵਾਂ ਭਰਾਵਾਂ ਦਾ ਜ਼ਮੀਨੀ ਝਗੜਾ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲ੍ਹਣ

ਬੀ ਐੱਸ ਐੱਫ ਦੇ ਸੇਵਾ ਮੁਕਤ ਮੁਲਾਜ਼ਮ ਹਰਜਿੰਦਰ ਸਿੰਘ ਮਾਣਕਪੁਰਾ,ਪਤਨੀ ਮਨਜਿੰਦਰ ਕੌਰ ਨੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਮਾਸਟਰ ਦਲਜੀਤ ਸਿੰਘ ਦਿਆਲਪੁਰਾ , ਹਰਭਜਨ ਸਿੰਘ ਚੂਸਲੇਵੜ੍ਹ ,ਜੇ ਈ ਕੁਲਵੰਤ ਸਿੰਘ , ਭਾਗ ਸਿੰਘ ,ਗੁਰਬਚਨ ਸਿੰਘ ਡਿਆਲ, ਗੁਰਨਾਮ ਸਿੰਘ ,ਗੁਰਮੇਲ ਸਿੰਘ ਸਾਬਕਾ ਸਰਪੰਚ ਮਾਣਕਪੁਰਾ ,ਗੁਰਦੇਵ ਸਿੰਘ ਮਾਨਕਪੁਰਾ ,ਸਤਨਾਮ ਸਿੰਘ, ਆਦਿ ਦੀ ਹਾਜ਼ਰੀ ਚ ਡੀ ਐੱਸ;ਪੀ ਭਿੱਖੀਵਿੰਡ ਦਫਤਰ ਵਿਖੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਰੀਡਰ ਮਨਜੀਤ ਸ਼ਰਮਾ ਨੂੰ ਇਕ ਮੰਗ ਪੱਤਰ ਦਿਤਾ ਗਿਅਾ ! ਹਰਜਿੰਦਰ ਸਿੰਘ ਮਾਣਕਪੁਰਾ ਨੇ ਜਮਹੂਰੀ ਕਿਸਾਨ ਸਭਾ ਆਗੂਆਂ ਦੀ ਮੌਜੂਦਗੀ ਚ ਪੈ੍ਸ ਨਾਲ ਗਲਬਾਤ ਕਰਦਿਆਂ ਦੱਸਿਆ ਕੇ ਜਦੋ ਮੈ ਬੀ ਐਸ ਐਫ਼ ਵਿੱਚ ਨੌਕਰੀ ਕਰਦਾ ਸੀ ਉਸ ਸਮੇ ਤੋ ਮੇਰੇ ਭਰਾ ਨੰਬਰਦਾਰ ਭੁਪਿੰਦਰ ਸਿੰਘ ਵੱਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾਦਾ ਰਿਹਾ,ਕਿਉਂਕਿ ਮੇਰੀ ਇਕਲੌਤੀ ਬੇਟੀ ਹੋਣ ਦੇ ਕਾਰਨ ਮੇਰਾ ਭਰਾ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਲਈ ਕੋਝੇ ਹੱਥਕੰਡੇ ਵਰਤ ਰਿਹਾ ਹੈ ! ਹਰਜਿੰਦਰ ਸਿੰਘ ਨੇ ਕਿਹਾ ਹੁਣ ਫੇਰ ਇਸ ਵਿਅਕਤੀ ਨੇ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ ਨੂੰ ਜਬਰਦਸਤੀ ਵਾਹ ਲਿਆ ਗਿਆ  ਇਸ ਧੱਕੇਸ਼ਾਹੀ ਸਬੰਧੀ ਮੈਂ ਪੁਲਿਸ ਥਾਣਾ ਕੱਚਾ-ਪਕਾ ਵਿਖੇ ਲਿਖਤੀ ਦਰਖਾਸਤ ਦੇ ਕੇ ਯੋਗ ਕਾਰਵਾਈ ਦੀ ਮੰਗ ਕੀਤੀ ਪਰ ਪੁਲੀਸ ਕਾਰਵਾਈ ਕਰਨ ਦੀ ਬਜਾਏ ਮੈਨੂੰ ਟਾਲ ਮਟੋਲ ਕਰ ਰਹੀ ਹੈ ! ਉਨ੍ਹਾਂ ਨੇ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਧਰੁਵ ਦਧੀਆ , ਡੀ ਐੱਸ ਪੀ ਭਿੱਖੀਵਿੰਡ ਤੋਂ ਪ੍ਰਯੋਗ ਮੰਗ ਕੀਤੀ ਮੇਰੀ ਜ਼ਮੀਨ ਤੇ ਕਬਜ੍ਹਾ ਕਰਨ ਵਾਲੇ ਭੁਪਿੰਦਰ ਸਿੰਘ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦੁਆਇਆ ਜਾਵੇ ! 

ਝਗੜੇ ਸਬੰਧੀ ਕਾਗਜ਼ ਪੱਤਰ ਵਿਖਾਉਣ ਨਾਲ ਕਾਰਵਾਈ ਹੋਵੇਗੀ :- ਐੱਸ ਐੱਚ ਓ ਝਿਰਮਲ ਸਿੰਘ

ਇਸ ਮਾਮਲੇ ਸਬੰਧੀ ਪੁਲੀਸ ਥਾਣਾ ਕੱਚਾ ਪੱਕਾ ਦੇ ਐਸ ਐਚ ਓ ਝਿਰਮਲ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਇਸ ਝਗੜੇ ਸਬੰਧੀ ਦੋਵਾਂ ਭਰਾਵਾਂ ਨੂੰ ਥਾਣੇ ਬੁਲਾਇਆ ਪਰ ਦੋਵੇਂ ਹੀ ਕੋਈ ਕਾਗਜ਼ ਪੱਤਰ ਨਹੀਂ ਦਿਖਾ ਰਹੇ ਜਿਸ ਦੇ ਕਾਰਨ ਕਾਰਵਾਈ ਕਰਨੀ ਨਾ ਮੁਮਕਿਨ ਹੈ !ਐੱਸ ਐੱਚ ਓ ਨੇ ਕਿਹਾ ਕਾਗਜ਼ ਪੱਤਰ ਵਿਖਾਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ !

ਹਰਜਿੰਦਰ ਸਿੰਘ ਮਾਨਕਪੁਰਾ ਵਲੋ ਲਾਏ ਦੋਸ਼ਾਂ ਨੂੰ ਭਰਾ ਨੇ ਗਲਤ ਦੱਸਿਆ 

ਦੂਜੇ ਪਾਸੇ ਹਰਜਿੰਦਰ ਸਿੰਘ ਮਾਣਕਪੁਰਾ ਦੇ ਭਰਾ ਨੰਬਰਦਾਰ ਭੁਪਿੰਦਰ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਜੇ ਈ ਕੁਲਵੰਤ ਸਿੰਘ ਜੋ ਸਾਡਾ ਸ਼ਰੀਕੇ ਚ ਚਾਚਾ ਲੱਗਦਾ,ਸਾਨੂੰ ਭਰਾਵਾਂ ਭਰਾਵਾਂ ਨੂੰ ਲੜਾ ਕੇ ਘਰਾਂ ਦੀ ਬਰਬਾਦੀ ਕਰਕੇ ਜ਼ਮੀਨ ਹਥਿਆਉਣਾ ਚਾਹੁੰਦਾ ਹੈ ! ਉਹਨ੍ਹਾਂ ਨੇ ਲਾਏ ਦੋਸ਼ਾਂ ਨੂੰ ਝੂਠੇ ਦੱਸਦਿਆਂ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਮੰਗ ਕਰਦਿਆਂ ਆਖਿਆ ਕਿ ਜੇ ੲੀ ਕੁਲਵੰਤ ਸਿੰਘ ਮੇਰੇ ਖਿਲਾਫ ਝੂਠੀਆਂ ਦਰਖਾਸਤਾਂ ਦੇ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਿਹਾ ਹੈ !

ਪੀੜਤ ਵਿਅਕਤੀ ਨੂੰ ਇਨਸਾਫ ਨਾ ਮਿਲਣ ਤੇ ਸੰਘਰਸ਼ ਕਰਾਗੇ :-ਜਮਹੂਰੀ ਕਿਸਾਨ ਸਭਾ ਆਗੂ

ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਹਰਭਜਨ ਸਿੰਘ ਚੂਸਲੇਵੜ ,ਜੇ ੲੀ ਕੁਲਵੰਤ ਸਿੰਘ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਜੇਕਰ ਹਰਜਿੰਦਰ ਸਿੰਘ ਮਾਣਕਪੁਰਾ ਨੂੰ ਪੁਲਸ ਨੇ ਇਨਸਾਫ ਨਾ ਦਿੱਤਾ ਤਾਂ , ਮਾਮਲਾ ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਦੇ ਧਿਆਨ ਵਿੱਚ ਲਿਆਉਣ ਉਪਰੰਤ ਸੰਘਰਸ਼ ਵਿੱਢਿਆ ਜਾਵੇਗਾ ,ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸਾਸ਼ਨ ਦੀ ਹੋਵੇਗੀ !