ਜਲੰਧਰ ‘ਚ ਚੋਰੀ ਦੇ 5 ਮੋਟਰਸਾਇਕਲਾਂ ਸਮੇਤ ਚੋਰ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਜਲੰਧਰ ‘ਚ ਚੋਰੀ ਦੇ 5 ਮੋਟਰਸਾਇਕਲਾਂ ਸਮੇਤ ਚੋਰ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

ਜਲੰਧਰ : ਸੀ.ਆਈ.ਏ ਸਟਾਫ਼ ਨੇ ਲੁਟ-ਖਸੁੱਟ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਉਹਨਾਂ ਕੋਲੋਂ 5 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ ਗੁਰਮੇਲ ਸਿੰਘ ਨੇ ਦੱਸਿਆ ਕਿ ਏ.ਸੀ.ਪੀ ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਉਤੇ ਸੀ.ਆਈ.ਏ ਸਟਾਫ਼ ਦੇ ਮੁਖੀ ਅਜੇ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲੁਟ-ਕਸੁੱਟ ਅਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਮੈਂਬਰ ਪਟਲੇ ਚੌਂਕ ਨਜਦੀਕ ਮੌਜੂਦ ਹਨ. ਇਸੇ ਸੂਚਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਪਟੇਲ ਚੌਂਕ ਤੋਂ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਤੋਂ  ਚੋਰੀ ਦੇ 5 ਮੋਟਰਸਾਇਕਲ ਬਰਾਮਦ ਕੀਤੇ ਗਏ ਹਨ।ਫੜੇ ਗਏ ਦੋਸ਼ੀਆਂ ਦੀ ਪਹਿਚਾਣ ਅਜੇ ਕੁਮਾਰ ਪੁਤਰ ਸੁਖਦੇਵ ਰਾਜ ਨਿਵਾਸੀ ਪਿੰਡ ਕੰਗਨੀਵਾਲ ਥਾਣਾ ਪਤਾਰਾ ਜਲੰਧਰ, ਜਸਮੀਨ ਮੁਹੰਮਦ ਉਰਫ਼ ਬੰਟੀ ਪੁੱਤਰ ਮਸ਼ੂਕ ਅਲ਼ੀ ਨਿਵਾਸੀ ਪਿੰਡ ਕੰਗਨੀਵਾਲ ਥਾਣਾ ਪਤਾਰਾ ਜਲੰਧਰ, ਪਰਵਿੰਦਰ ਕੁਮਾਰ ਉਰਫ਼ ਰਵੀ ਪੁੱਤਰ ਤਰਸੇਮ ਸਾਲ ਨਿਵਾਸੀ ਪਿੰਡ ਚੂਹੜਵਾਲੀ ਥਾਣਾ ਆਦਮਪੁਰ ਜਲੰਧਰ ਅਤੇ ਵਿਸ਼ਾਲ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਪਿੰਡ ਚੂਹੜਵਾਲੀ ਥਾਣਾ ਆਦਮਪੁਰ ਜਲੰਧਰ ਦੇ ਰੂਪ ਵਿਚ ਹੋਈ ਹੈ। ਪੁਛ-ਗਿਛ ‘ਚ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਐਮਬੀਡੀ ਮਾਲ ਪੀਵੀਆਰ, ਜੰਡੂ ਸਿੰਘਾ ਰੋਡ, ਪੁਲਿਸ ਲਾਈਨ, ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਮੋਟਰਸਾਇਕਲ ਚੋਰੀ ਕੀਤੇ ਸੀ। ਪੁਲਿਸ ਨੇ ਦੋਸ਼ੀਆਂ ‘ਤੇ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।