ਦੇਵਗਨ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ।

ਦੇਵਗਨ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ।

ਚੋਹਲਾ ਸਾਹਿਬ 14 ਫਰਵਰੀ (ਰਾਕੇਸ਼ ਬਾਵਾ,ਚੋਹਲਾ)
ਸਰਹਾਲੀ ਕਲਾਂ ਦੇ ਦੇਵਗਨ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਰਿਟਾਇਰ ਹੈਡਮਾਸਟਰ ਮਦਨਲਾਲ ਦਾ ਦੇਹਾਂਤ ਹੋ ਗਿਆ ।90 ਸਾਲਾ ਮਾਸਟਰ ਮਦਨਲਾਲ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ,ਐਂਟੀ ਡਰੱਗਜ਼ ਕਮੇਟੀ ਸਰਹਾਲੀ ਕਲਾਂ ਦੇ ਮੈਂਬਰ  ਅਤੇ ਹੋਰ ਇਲਾਕੇ ਭਰ ਦੀਆਂ ਰਾਜਸੀ,ਸਮਾਜ ਸੇਵੀ ਤੇ ਧਾਰਮਿਕ ਸ਼ਖਸੀਅਤਾਂ ਨੇ ਮਦਨਲਾਲ ਦੇ ਪੁੱਤਰ ਸੁਬਾਸ਼ ਚੰਦਰ,ਅਵਿਨਾਸ਼ ਚੰਦਰ,ਕੈਲਾਸ਼ ਦੇਵਗਨ ਅਤੇ ਭਰਾ ਵਿਸ਼ਵਾਮਿੱਤਰ ਤੇ ਸਮੁੱਚੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।