ਦੁਬਈ ਤੋਂ ਆਏ ਯਾਤਰੀ ਕੋਲੋਂ 21 ਲੱਖ ਦਾ ਸੋਨਾ ਬਰਾਮਦ

ਦੁਬਈ ਤੋਂ ਆਏ ਯਾਤਰੀ ਕੋਲੋਂ 21 ਲੱਖ ਦਾ ਸੋਨਾ ਬਰਾਮਦ

ਰਾਜਾਸਾਂਸੀ :

ਬੀਤੇ ਦਿਨੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਦੁਬਈ ਤੋਂ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ਉਪਰੰਤ 6 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ, ਜਿੰਨਾਂ ਦਾ ਭਾਰ ਕਰੀਬ 600 ਗ੍ਰਾਮ ਤੇ ਬਜ਼ਾਰੀ ਕੀਮਤ 21 ਲੱਖ ਦੱਸੀ ਜਾਂਦੀ ਹੈ। 

ਮੀਡੀਆ ਜਾਣਕਾਰੀ ਅਨੁਸਾਰ ਦੁਬਈ ਤੋਂ ਸਪਾਈਸ ਜੈੱਟ ਦੀ ਉਡਾਣ ਨੰਬਰ ਐੱਸ.ਜੀ 56 ਰਾਹੀ ਏ ਕਰੀਬ 10 ਵਜੇ ਸਵੇਰੇ ਪੁੱਜੇ ਯਾਤਰੀ ਮੁਹੰਮਦ ਅਦੀਬ ਪੁੱਤਰ ਯਾਸ਼ੀਨ ਅਬੂਬਾਕਰ ਵਾਸੀ ਭਤਕਲ ਟਾਊਨ, ਜਿਸ ਦੀ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਤਾਇਨਾਤ ਕਸਟਮ ਅਧਿਕਾਰੀਆਂ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਉਕਤ ਵਿਅਕਤੀ ਕੋਲ ਸੋਨੇ ਦੇ ਬਿਸਕੁਟ ਹਨ। 

ਅੰਮ੍ਰਿਤਸਰ ਵਿਖੇ ਅਲਟਰਾ ਸਾਊਂਡ ਸਕੈਨਿੰਗ ਲੈ ਕੇ ਰਵਾਨਾ ਹੋਏ ਜਿੱਥੇ ਇਸ ਨੇ ਸਕੈਨਿੰਗ ਹੋਣ ਤੋਂ ਪਹਿਲਾਂ ਹੀ ਕਬੂਲ ਕਰ ਲਿਆ ਕਿ ਉਸ ਨੇ ਸੋਨੇ ਦੇ ਛੇ ਬਿਸਕੁਟ ਪੇਟ ਅੰਦਰ ਰੱਖੇ ਹਨ, ਜਿੰਨਾਂ ਨੂੰ ਕਸਟਮ ਅਧਿਕਾਰੀਆਂ ਵੱਲੋਂ ਬਾਹਰ ਕਢਵਾਇਆ ਗਿਆ।