ਸੀ.ਐਚ.ਸੀ.ਸਰਹਾਲੀ ਵਿਖੇ ਮਨਾਇਆ ਬੇਟੀ ਬਚਾਓ-ਬੇਟੀ ਪੜ੍ਹਾਓ ਸੈਮੀਨਾਰ

ਸੀ.ਐਚ.ਸੀ.ਸਰਹਾਲੀ ਵਿਖੇ ਮਨਾਇਆ ਬੇਟੀ ਬਚਾਓ-ਬੇਟੀ ਪੜ੍ਹਾਓ ਸੈਮੀਨਾਰ

ਸਕੂਲੀ ਵਿਦਿਆਰਥਣਾਂ ਨੂੰ ਵੰਡੀਆਂ ਮਫ਼ਤ ਸਟੇਸ਼ਨਰੀ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਸਰਹਾਲੀ ਕਲਾਂ 17 ਜਨਵਰੀ 2019 

ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀ.ਐਚ.ਸੀ.ਸਰਹਾਲੀ ਵਿਖੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ: ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਬਲਾਕ ਪੱਧਰੀ ਬੇਟੀ ਬਚਾਓ-ਬੇਟੀ ਪੜ੍ਹਾਓ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਅਤਿ ਜਰੂਰਤਮੰਦ ਵਿਦਿਆਰਥਣਾਂ ਨੂੰ ਕਾਪੀਆਂ,ਕਿਤਾਬਾਂ ਅਤੇ ਪੈੱਨ ਵੀ ਵੰਡੇ ਗਏ।ਸੈਮੀਨਾਰ ਵਿੱਚ ਅਮੋਲਕਜੀਤ ਸਿੰਘ ਸਰਪੰਚ ਸਰਹਾਲੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਬੇਟੀਆਂ ਬੇਟਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ ਅਤੇ ਹੁਣ ਤਾਂ ਭਾਰਤੀ ਏਅਰਫੋਰਸ ਵਿੱਚ ਕੁੜੀਆਂ ਫਾਈਟਰ ਪਾਇਲਟ ਵੀ ਬਣ ਚੁੱਕੀਆਂ ਹਨ ।ਉਨਾਂ ਕਿਹਾ ਕਿ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਨੌਕਰੀਆਂ ਅਤੇ ਸਿੱਖਿਆ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਜ਼ੋ ਸਮਾਜ ਵਿੱਚ ਕੁੜੀਆਂ ਪ੍ਰਤੀ ਮਾੜੀ ਸੋਚ ਖ਼ਤਮ ਕੀਤੀ ਜਾ ਸਕੇ।ਇਸ ਮੌਕੇ ਬਲਾਕ ਐਜੂਕੇਟਰ ਅਫਸਰ ਹਰਦੀਪ ਸਿੰਘ ਸੰਧੂ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਸਾਰਥਿਕ ਉਪਰਾਲੇ ਕਰਨ ਜਿਲ੍ਹਾ ਤਰਨ ਤਾਰਨ ਦੀ ਹਜ਼ਾਰ ਮੁੰਡਿਆਂ ਮਗਰ ਕੁੜੀਆਂ ਦੀ ਅਨੁਪਾਤ ਵਿੱਚ ਵਾਧਾ ਹੋਇਆ ਹੈ ਜ਼ੋ ਕਿ ਤਰਨ ਤਾਰਨ ਜਿਲ੍ਹੇ ਲਈ ਮਾਨ ਵਾਲੀ ਗੱਲ ਹੈ।ਇਸ ਮੌਕੇ ਸਰਪੰਚ ਅਮੋਕਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਮਾਜ ਵਿੱਚ ਧੀਆਂ ਪ੍ਰਤੀ ਨਜਰੀਆ ਹਮੇਸ਼ਾਂ ਪ੍ਰ਼ਗਤੀਸ਼ੀਲ ਤੇ ਸਨਮਾਨਜਨਕ ਰੱਖਣਾ ਚਾਹੀਦਾ ਹੈ ਕਿਉਂਕਿ ਕੁੜੀਆਂ ਵੀ ਮੁੰਡਿਆਂ ਨਾਲੋਂ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਹਨ।ਇਸ ਮੌਕੇ ਸਰਕਾਰੀ ਕੰਨਿਆ ਸਕੂਲ ਸਰਹਾਲੀ ਦੀਆਂ ਅਤਿ ਜਰੂਰਤਮੰਦ ਵਿਦਿਆਰਥਣਾਂ ਨੂੰ ਸਟੈਸ਼ਨਰੀ ਵੰਡਣ ਦੀ ਰਸਮ ਵੀ ਨਿਭਾਈ ਗਈ।ਇਸ ਮੌਕੇ ਮੈਂਬਰ ਪੰਚਾਇਤ ਸੁਖਵਿੰਦਰ ਸਿੰਘ,ਸਵਰਨ ਸਿੰਘ,ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ,ਦਲਵਿੰਦਰ ਸਿੰਘ ਜੀ.ਓ.ਜੀ.,ਡਾ: ਨਵਦੀਪ ਕੌਰ ਬੁਟਰ,ਸਤਨਾਮ ਸਿੰਘ ਮੁੰਡਾ,ਜ਼ਸਪਿੰਦਰ ਸਿੰਘ ਹਾਂਡਾ,ਸੁਖਦੀਪ ਸਿੰਘ ਔਲਖ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਬਿਹਾਰੀ ਲਾਲ ਹੈਲਥ ਇੰਸਪੈਕਟਰ,ਨਿਰਮਲ ਸਿੰਘ ਫਤਿਹਗੜ੍ਹ ਚੂੜੀਆਂ,ਮਨਦੀਪ ਸਿੰਘ ਸੁਪਰਵਾਇਜ਼ਰ,ਵਿਸ਼ਾਲ ਕੁਮਾਰ ਸੁਪਰਵਾਇਜ਼ਰ,ਨਰਿੰਦਰ ਕੁਮਾਰ,ਲਖਵਿੰਦਰ ਸਿੰਘ ਲੱਖਾ ਪ੍ਰਧਾਨ ਆਦਿ ਹਾਜ਼ਰ ਸਨ।