ਗਦਰੀ ਬਾਬਿਆਂ ਅਤੇ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਦੀ 63ਵੀਂ ਬਰਸੀ ਮਨਾਈ।
Mon 7 Dec, 2020 0ਚੋਹਲਾ ਸਾਹਿਬ 7 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਦਦੇਹਰ ਸਾਹਿਬ ਵਿਖੇ ਬੀਤੇ ਦਿਨੀਂ ਗਦਰੀ ਬਾਬਿਆਂ ਅਤੇ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਦੀ 63ਵੀਂ ਬਰਸੀ ਮਨਾਈ ਗਈ।ਇਸ ਸਮੇਂ ਸੈਕਟਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਸੰਤ ਬਾਬਾ ਸੁੱਖਾ ਸਿੰਘ ਮੁੱਖੀ ਸੰਪ੍ਰਾਇ ਕਾਰ ਸੇਵਾ ਸਰਹਾਲੀ ਸਾਹਿਬ ਦੀ ਯੋਗ ਰਹਿਨੁਮਾਈ ਹੇਠ ਮਨਾਏ ਗਏ।ਉਹਨਾਂ ਕਿਹਾ ਕਿ ਇਸ ਸਮੇਂ ਬਾਬਾ ਅਵਤਾਰ ਸਿੰਘ ਬਿੰਧੀਚੰਦੀਏ ਸੁਰਸਿੰਘ ਵਾਲੇ ਅਤੇ ਬਾਬਾ ਘੋਲਾ ਸਿੰਘ ਮਹਾਂਪੁਰਸ਼ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।ਇਸ ਸਮੇਂ ਗਿਆਨੀ ਖੜ੍ਹਕ ਸਿੰਘ ਪਠਾਨਕੋਟ ਵਾਲਿਆਂ ਦਾ ਕਵੀਸ਼ਰੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਉਹਨਾਂ ਦੱਸਿਆ ਕਿ ਕਮਿਉਨਿਸਟ ਪਾਰਟੀ ਵੱਲੋਂ ਗਦਰੀ ਬਾਬਿਆਂ ਦੀ ਯਾਦ ਵਿੱਚ ਡਰਾਮੇ ਕਰਵਾਏ ਗਏ।ਸ਼ਾਮ ਸਮੇਂ ਬਲਵਿੰਦਰ ਸਿੰਘ ਸਪੋਰਟਸ ਕਲੱਬ ਖਡੂਰ ਸਾਹਿਬ ਅਤੇ ਬਾਬਾ ਦੀਪ ਸਿੰਘ ਕਲੱਬ ਤੋਤਾ ਸਿੰਘ ਵਾਲਾ ਮੋਗਾ ਦੀਆਂ ਕਬੱਡੀ ਟੀਮਾਂ ਵਿਚਕਾਰ ਫਸਵੇਂ ਕਬੱਡੀ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਯੋਗ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਜਗਤਾਰ ਸਿੰਘ ਸ਼ਾਹ,ਹਰਦੇਵ ਸਿੰਘ ਮੈਂਬਰ,ਜਗਤਾਰ ਸਿੰਘ ਫੌਜੀ,ਲਾਭ ਸਿੰਘ ਪ੍ਰਧਾਨ,ਸਰਪੰਚ ਪਿਸ਼ੋਰਾ ਸਿੰਘ,ਪ੍ਰਮਜੀਤ ਸਿੰਘ,ਸੁਖਦੇਵ ਸਿੰਘ,ਬਾਬਾ ਬੀਰਾ ਸਿੰਘ,ਗੁਰਮੁੱਖ ਸਿੰਘ,ਸਵਰਨ ਸਿੰਘ ਚੇਅਰਮੈਨ,ਅਨੋਖ ਸਿੰਘ,ਅਮਰੀਕ ਸਿੰਘ ਖਜਾਨਚੀ,ਯੂਥ ਅਕਾਲੀ ਦਲ ਸਰਕਲ ਦਦੇਹਰ ਸਾਹਿਬ ਹਰਮਿੰਦਰ ਸਿੰਘ,ਮੀਤ ਪ੍ਰਧਾਨ ਹਰਮਨਦੀਪ ਸੰਿਘ,ਮੀਤ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਆਦਿ ਹਾਜ਼ਰ ਸਨ।
Comments (0)
Facebook Comments (0)