ਚੋਣ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਅਣ-ਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਜ਼ਿਲ੍ਹਾ ਚੋਣ ਅਫ਼ਸਰ
Wed 15 May, 2019 0ਤਰਨ ਤਾਰਨ, 15 ਮਈ :
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਸੱਭਰਵਾਲ ਦੇ ਹੁਕਮਾਂ ‘ਤੇ ਸਹਾਇਕ ਰਿਟਰਨਿੰਗ ਅਫ਼ਸਰ ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ ਵੱਲੋਂ ਚੋਣ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਤਿੰਨ ਦਿਨਾਂ ਦੀ ਤਨਖਾਹ ਜਾਰੀ ਕਰਨ/ਰੋਕਣ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਲਿਖਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਖਡੂਰ ਸਾਹਿਬ ਨੇ ਦੱਸਿਆ ਕਿ ਸ੍ਰੀ ਜਸਵਿੰਦਰ ਸਿੰਘ ਇੰਸਟਰੱਕਟਰ ਟੈਕਨੀਕਲ ਐਜ਼ੀਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਆਈ. ਟੀ. ਆਈ ਪੱਟੀ ਦੀ ਡਿਊਟੀ ਬਤੌਰ ਪੀ. ਆਰ. ਓ. ਲਗਾਈ ਗਈ ਸੀ, ਜੋ ਕਿ 12 ਮਈ ਨੂੰ ਕਰਵਾਈ ਗਈ ਰਿਹਰਸਲ ਵਿੱਚ ਗੈਰ-ਹਾਜ਼ਰ ਰਹੇ ਅਤੇ ਗਲਤ ਬਿਆਨਬਾਜ਼ੀ ਕੀਤੀ ਗਈ। ਇਸੇ ਤਰ੍ਹਾਂ ਰਿਤੇਸ਼ ਅਬਰੋਲ ਕੰਪਿਊਟਰ ਫੈਕਲਟੀ ਐਜ਼ੂਕੇਸ਼ਨ ਸੈਕੰਡਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਾਲ, ਜਿਸ ਦੀ ਡਿਊਟੀ ਬਤੌਰ ਪੀ. ਆਰ. ਓ. ਲਗਾਈ ਗਈ ਸੀ, ਜੋ ਕਿ 12 ਮਈ ਨੂੰ ਕਰਵਾਈ ਗਈ ਰਿਹਰਸਲ ਵਿੱਚ ਗੈਰ-ਹਾਜ਼ਰ ਰਹੇ ਅਤੇ ਗਲਤ ਬਿਆਨਬਾਜ਼ੀ ਕੀਤੀ ਗਈ। ਉਹਨਾਂ ਦੱਸਿਆ ਕਿ ਕਰਮਚਾਰੀਆਂ ਵੱਲੋਂ ਚੋਣ ਡਿਊਟੀ ਵਿੱਚ ਅਣ-ਗਹਿਲੀ ਵਰਤੀ ਗਈ ਹੈ ਅਤੇ ਇਹਨਾਂ ਖਿਲਾਫ਼ ਕਾਰਵਾਈ ਕਰਨੀ ਜ਼ਰੂਰੀ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਸ੍ਰ ਿਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਚੋਣ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਅਣ-ਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)