ਪੰਜਾਬ ਦੇ ਮੁੱਖ ਮੰਤਰੀ ਵਲੋਂ ਗੁਰੂ ਰਾਮਦਾਸ ਦੀ ਦੇ ਪ੍ਰਕਾਸ਼ ਪੂਰਬ 'ਤੇ ਲੋਕਾਂ ਨੂੰ ਵਧਾਈ
Thu 25 Oct, 2018 0ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੌਥੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਦਾ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਸਦੀਆਂ ਤੋਂ ਲਗਾਤਾਰ ਮਾਨਵਤਾ ਦਾ ਮਾਰਗ ਦਰਸ਼ਨ ਕਰਦਾ ਆ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਦਰਜ ਬਾਣੀ ਦੀ ਲੋਕਾਂ ਲਈ ਬਹੁਤ ਜਿਆਦਾ ਮਹਾਨਤਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਜੀ ਦੇ 30 ਰਾਗਾਂ 'ਚ ਦਰਜ 638 ਸਲੋਕ ਮਾਨਵਤਾ ਲਈ ਸੇਧ ਵਾਸਤੇ ਕਸਵਟੀ ਬਣੇ ਰਹਿਣਗੇ। ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸ ਜਾਂ ਰਾਮਦਾਸ ਪੁਰ ਵਸਾਇਆ ਸੀ ਜੋ ਹੁਣ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਵਰਤਮਾਨ ਸਮੇਂ ਸਿੱਖ ਵਿਸ਼ਵਾਸਾ ਦਾ ਅਧਿਆਤਮਕ ਅਤੇ ਸਿਆਸੀ ਕੇਂਦਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਜੀ ਵਲੋਂ ਸਿੱਖਾਂ ਦੇ ਹਿੱਤਾਂ ਨੂੰ ਅੱਗੇ ਲਿਜਾਣ ਅਤੇ ਭਲਾਈ ਦੇ ਵਾਸਤੇ ਕੀਤੇ ਗਏ ਯਤਨ ਮਿਸਾਲ ਬਣੇ ਰਹਿਣਗੇ।
Comments (0)
Facebook Comments (0)