ਮੰਦਰ ਵਾਲੇ ਬਜ਼ਾਰ `ਚੋ ਪੀਣ ਲਈ ਠੰਡੇ ਜਲ ਦੀ ਕੈਂਡੀ ਲਗਾਈ।

ਮੰਦਰ ਵਾਲੇ ਬਜ਼ਾਰ `ਚੋ ਪੀਣ ਲਈ ਠੰਡੇ ਜਲ ਦੀ ਕੈਂਡੀ ਲਗਾਈ।

ਚੋਹਲਾ ਸਾਹਿਬ 12 ਅਗਸਤ (ਰਾਕੇਸ਼ ਬਾਵਾ/ਪਰਮਿੰਦਰ ਸਿੰਘ)

ਚਾਰ ਹਾੜ੍ਹ ਦਿਵਸ ਨੂੰ ਸਮਰਪਿਤ ਸਮੂਹ ਬਜ਼ਾਰ ਚੋਹਲਾ ਸਾਹਿਬ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੋਹਲਾ ਸਾਹਿਬ ਦੇ ਬਜ਼ਾਰ ਅਤੇ ਵੱਖ ਵੱਖ ਪਿੰਡਾਂ ਨੂੰ ਜਾਂਦੇ ਰਸਤਿਆਂ ਤੇ ਠੰਡੇ ਪੀਣ ਵਾਲੇ ਜਲ ਦੀਆਂ ਕੈਂਡੀਆਂ ਲਗਾਉਣ ਦੀ ਸੇਵਾ ਚੱਲ ਰਹੀ ਹੈ ਜਿਸ ਤਹਿਤ ਚੋਹਲਾ ਸਾਹਿਬ ਤੋਂ ਵੱਖ ਵੱਖ ਪਿੰਡਾ ਨੂੰ ਜਾਣ ਵਾਲੇ ਅੱਡਿਆਂ ਤੇ ਠੰਡੇ ਪੀਣ ਵਾਲੇ ਪੀਣ ਦੀਆਂ ਕੈਂਡੀਆਂ ਲਗਾਈਆਂ ਜਾ ਚੁੱਕੀਆਂ ਹਨ।ਵੱਖ ਵੱਖ ਪਿੰਡਾਂ ਨੂੰ ਜਾਣ ਵਾਲੇ ਰਾਹਗੀਰ ਇਸ ਲੱਕ ਤੋੜਵੀਂ ਗਰਮੀਂ ਵਿੱਚ ਠੰਡਾ ਪਾਣੀ ਪੀਕੇ ਆਪਣੀ ਪਿਆਸ ਬੁਝਾਉਂਦੇ ਹਨ।ਇਸੇ ਲੜੀ ਤਹਿਤ ਅੱਜ ਚਾਰ ਹਾੜ੍ਹ ਦਿਵਸ ਨੂੰ ਸਮਰਪਿਤ ਸਮੂਹ ਬਜਾਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਲਾਲ ਮੰਦਰ ਵਾਲੇ ਬਜ਼ਾਰ ਵਿੱਚ ਠੰਡੇ ਪੀਣ ਵਾਲੇ ਜਲ ਦੀ ਕੈਂਡੀ `ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ਸੇਵਾ ਸੁਸਾਇਟੀ ਹਾਂਗਕਾਂਗ` ਵੱਲੋਂ ਚੋਹਲਾ ਸਾਹਿਬ ਦੇ ਸਰਪੰਚ ਲਖਬੀਰ ਸਿੰਘ ਪਹਿਲਵਾਨ ਦੇ ਰਾਹੀਂ ਲਗਾਈ ਗਈ ਹੈ ਅਤੇ ਇਸ ਕੈਂਡੀ ਦੀ ਫਿਟਿੰਗ ਦਾ ਸਾਰਾ ਖ੍ਰਚ ਛਿੰਦਰ ਸਿੰਘ ਖਰਾਦ ਵਾਲਿਆਂ ਨੇ ਕੀਤੀ।