ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਦਸਵੀਂ ਜਮਾਤ ਨੂੰ ਵਦਾਇਗੀ ਪਾਰਟੀ।

ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਦਸਵੀਂ ਜਮਾਤ ਨੂੰ ਵਦਾਇਗੀ ਪਾਰਟੀ।

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 17 ਫਰਵਰੀ 2020 

ਇਥੋਂ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਦਾਇਗੀ ਪਾਰਟੀ ਦਿੱਤੀ।ਪਾਰਟੀ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਪਰਧਾਨ ਦਲਬੀਰ ਸਿੰਘ,ਜਨਰਲ ਸਕੱਤਰ ਬਲਬੀਰ ਸਿੰਘ ਪਰਵਾਨਾ,ਸਕੂਲ ਦੇ ਸਰਪਰਸਤ ਸਾਬਕਾ ਡੀ.ਆਰ.ਸ੍ਰ: ਤਰਲੋਚਨ ਸਿੰਘ,ਵਿੱਤ ਵਿਭਾਗ ਦੇ ਮੁੱਖੀ ਮਾਸਟਰ ਬਲਬੀਰ ਸਿੰਘ ਸੰਧੂ ਅਤ ਮਾਸਟਰ ਗੁਰਨਾਮ ਸਿੰਘ ਨੇ ਵਿਸ਼ੇਸ਼ ਤੋਰ ਤੇ ਸਿ਼ਰਕਤ ਕੀਤੀ।ਸਕੂਲ ਦੀ ਪ੍ਰਿੰਸੀਪਲ ਪਰਮਿੰਦਰ ਕੌਰ ਖਹਿਰਾ ਅਤੇ ਤਰਲੋਚਨ ਸਿੰਘ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਖਤ ਮਿਹਨਤ ਅਤੇ ਲਗਨ  ਨਾਲ ਅਗਲੇਰੀ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੱਤੀ।ਅੱਜ ਦਾ ਦਿਨ ਖਾਸ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਹੋਣ ਕਰਕੇ ਉਹਨਾਂ ਨੇ ਸਾਥੀ ਵਿਦਿਆਰਥੀਆਂ,ਅਧਿਆਪਕਾਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਆਗੂਆਂ ਨਾਲ ਪੂਰੀ ਮੌਜ ਮਸਤੀ ਕਰਕੇ ਇਸ ਵਿਦਾਇਗੀ ਸਮਾਰੌਹ ਨੂੰ ਯਾਦਗਾਰੀ ਬਣਾ ਦਿੱਤਾ।ਮੈਡਮ ਰਵਿਦਰ ਕੌਰ ਅਤੇ ਸਮੁੱਚੇ ਸਟਾਫ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੀਤੀ ਮਿਹਨਤ ਨੂੰ ਸਲਾਇਆ ਗਿਆ।ਸਟੇਜ਼ ਸਕੱਤਰ ਦੀ ਭੂਮਿਕਾ ਮੈਡਮ ਸੋਨੀਆਂ ਅਨੰਦ ਨੇ ਬਹੁਤ ਹੀ ਸੁਚੱਜ ਅਤੇ ਚੋਣਵੇਂ ਦਿਲਕਸ਼ ਸ਼ਬਦਾਂ ਨਾਲ ਨਿਭਾਈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਨਵਦੀਪ ਕੋਰ,ਅੰਮ੍ਰਿਤਪਾਲ ਕੋਰ,ਸਰਬਜੀਤ ਕੋਰ,ਪਰਮਜੀਤ ਕੋਰ,ਰਣਜੀਤ ਕੋਰ,ਪ੍ਰਿੰਸੀਪਲ ਸਿਮਰਨਜੀਤ ਕੋਰ ਅਤੇ ਰੁਪਿੰਦਰ ਕੋਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।