25 ਔਰਤਾਂ ਦੇ ਜਿਸਮਾਨੀ ਸ਼ੋਸ਼ਣ ਮਾਮਲੇ 'ਚ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

25 ਔਰਤਾਂ ਦੇ ਜਿਸਮਾਨੀ ਸ਼ੋਸ਼ਣ ਮਾਮਲੇ 'ਚ ਭਾਰਤੀ ਮੂਲ ਦਾ ਡਾਕਟਰ ਦੋਸ਼ੀ ਕਰਾਰ

ਬਰਤਾਨਵੀ ਅਦਾਲਤ ਵਿਚ ਭਾਰਤੀ ਮੂਲ ਦੇ ਇੱਕ ਡਾਕਟਰ ਨੂੰ 25 ਔਰਤਾਂ ਦੇ ਜਿਸਮਾਨੀ ਸ਼ੋਸ਼ਣ ਕਰਨ ਦਾ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਮਨੀਸ਼ ਸ਼ਾਹ 'ਤੇ ਦੋਸ਼ ਹੈ ਕਿ ਉਸ ਨੇ ਕੈਂਸਰ ਦਾ ਡਰਾ ਦੱਸ ਕੇ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਕੀਤਾ। ਮਨੀਸ਼ ਮਹਿਲਾਵਾਂ ਨੂੰ ਡਰਾਊਂਦਾ ਸੀ ਕਿ ਉਹ ਵੀ ਹਾਲੀਵੁਡ ਅਭਿਨੇਤਰੀ ਐਂਜਲਿਨਾ ਜੌਲੀ ਦੀ ਤਰ੍ਹਾਂ ਬਰੈਸਟ ਕੈਂਸਰ ਦਾ ਸ਼ਿਕਾਰ ਹੋ ਸਕਦੀਆਂ ਹਨ। ਮੈਡੀਕਲ ਜ਼ਰੂਰਤ ਨਹੀਂ ਹੋਣ ਦੇ ਬਾਵਜੂਦ ਉਹ ਮਹਿਲਾਵਾਂ ਦੀ ਜਾਂਚ ਕਰਦਾ ਸੀ। ਮਈ 2009 ਤੋਂ ਜੂਨ 2013 ਦੇ ਵਿਚ 50 ਸਾਲ ਦੇ ਮਨੀਸ਼ ਨੇ ਕਈ ਨਾਬਾਲਿਗਾਂ ਦਾ ਵੀ ਸ਼ੋਸ਼ਣ ਕੀਤਾ। ਜਾਂਚ ਦੇ ਬਹਾਨੇ ਉਹ ਔਰਤਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ। ਸਾਲ 2013 ਵਿਚ ਸ਼ਿਕਾਇਤਾਂ ਮਿਲਣ ਤੋਂ ਬਾਅਦ ਮਨੀਸ਼ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਮਾਮਲਾ ਪੁਲਿਸ ਤੱਕ ਪੁੱਜਿਆ ਸੀ।