
ਆਪਣੇ ਵਿਰੋਧੀਆਂ ਨੂੰ ਇਕ ਵਾਰ ਫਿਰ ਹਿਮਾਂਸ਼ੀ ਖੁਰਾਨਾ ਨੇ ਦਿੱਤਾ ਮੂੰਹ ਤੋੜ ਜਵਾਬ
Tue 2 Jul, 2019 0
ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਹਿਮਾਂਸ਼ੀ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ ਪਰ ਇਸ ਵਾਰ ਚਰਚਾ ਆਉਣ ਦਾ ਕਾਰਨ ਕੋਈ ਵਿਵਾਦ ਨਹੀਂ ਸਗੋਂ ਉਸ ਵੱਲੋਂ ਸ਼ੇਅਰ ਕੀਤੀ ਗਈ ਇਕ ਪੋਸਟ ਹੈ। ਦਰਅਸਲ ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰੀ ਕੀਤੀ ਹੈ, ਜਿਸ 'ਚ ਉਹ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਨਜ਼ਰ ਆ ਰਹੀ ਹੈ। ਹਿਮਾਂਸ਼ੀ ਨੇ ਇਹ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ''❤️❤️❤️ khnde bheed de ik kone ch kuch shraabi kutte bhonkde ta dushmna nu lga asi thle lg gye............................oh kutte eh v dsn v bhje kive c kise kudi nu gnd boln ge eh koi gal ta ni sjna..........sooran to na sherni drdi।'' ਹਾਲਾਂਕਿ ਹਿਮਾਂਸ਼ੀ ਖੁਰਾਨਾ ਆਪਣੇ ਕਿਹੜੇ ਵਿਰੋਧੀਆਂ ਨੂੰ ਜਵਾਬ ਦੇ ਰਹੀ ਹੈ ਇਸ ਬਾਰੇ ਕੁਝ ਨਹੀਂ ਪਤਾ।ਦੱਸ ਦਈਏ ਕਿ ਕੁਝ ਦਿਨ ਪਹਿਲਾ ਹੀ ਰਣਜੀਤ ਬਾਵਾ ਦਾ ਗੀਤ 'ਅੱਧੀ ਰਾਤ' ਰਿਲੀਜ਼ ਹੋਇਆ ਸੀ, ਜਿਸ 'ਚ ਹਿਮਾਂਸ਼ੀ ਖੁਰਾਨਾ ਦੀ ਕਮਾਲ ਦੀ ਅਦਾਕਾਰੀ ਦੇਖਣ ਮਿਲ ਰਹੀ ਹੈ। ਰਣਜੀਤ ਬਾਵਾ ਨਾਲ ਉਸ ਦੀ ਸ਼ਾਨਦਾਰ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਈ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਨਾ ਦਾ ਗੀਤ 'ਅੱਗ ਬਹੁਤ ਹੈ' ਕਾਫੀ ਹਿੱਟ ਹੋਇਆ ਸੀ।
ਇਸ ਗੀਤ ਨੂੰ ਨੌਜਵਾਨ ਪੀੜ੍ਹੀ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਹ ਕਈ ਹੋਰ ਗੀਤ ਵੀ ਲੋਕਾਂ ਦੀ ਝੋਲੀ 'ਚ ਪਾ ਚੁੱਕੀ ਹੈ। ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ 'ਤੇ ਅਕਸਰ ਖੂਬਸੂਰਤ ਅਤੇ ਹੌਟ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਹ ਕਈ ਪੰਜਾਬੀ ਗੀਤਾਂ 'ਚ ਆਪਣੇ ਜਲਵੇ ਦਿਖਾ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਸ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਿਮਾਂਸ਼ੀ ਆਪਣੇ ਗੈਲਮਰਸ ਲੁੱਕ ਨਾਲ ਕਿਸੇ ਵੀ ਹਸੀਨਾ ਨੂੰ ਟੱਕਰ ਦੇ ਸਕਦੀ ਹੈ।
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਇਕ ਕਾਮਯਾਬ ਮਾਡਲ ਅਤੇ ਅਦਾਕਾਰਾ ਦੇ ਤੌਰ 'ਤੇ ਜਾਣੀ ਜਾਂਦੀ ਹੈ। ਖਬਰਾਂ ਮੁਤਾਬਕ ਹਿਮਾਂਸ਼ੀ ਖੁਰਾਨਾ ਨੇ ਪਿਛਲੇ ਦਿਨੀਂ ਕਿਸੇ ਜਗ੍ਹਾ 'ਤੇ ਪਰਫਾਰਮ ਕੀਤਾ ਸੀ, ਜਿਸ ਦੌਰਾਨ ਉਸ ਖਿਲਾਫ ਕੁਝ ਲੋਕਾਂ ਨੇ ਹੂਟਿੰਗ ਕੀਤੀ ਸੀ।
Comments (0)
Facebook Comments (0)