ਵਿਧਾਇਕ ਸਿੱਕੀ ਨੇ ਪਿੰਡ ਚੰਬਾ ਕਲਾਂ ਵਿਖੇ 30 ਲੱਖ ਰੁਪੈ ਦੀ ਲਾਗਤ ਨਾਲ ਆਂਗਣਵਾੜੀ ਸੈਂਟਰ ਅਤੇ ਕਲਾਸ ਰੂਮ ਬਣਾਉਣ ਦਾ ਰੱਖਿਆ ਨੀਂਹ ਪੱਥਰ।
Sat 8 Feb, 2020 0ਰਾਕੇਸ਼ ਬਾ਼ਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 8 ਫਰਵਰੀ 2020
ਇਥੋਂ ਨਜ਼ੀਦੀਕੀ ਪਿੰਡ ਚੰਬਾ ਕਲਾਂ ਵਿਖੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ 30 ਲੱਖ ਰੁਪੈ ਦੀ ਲਾਗਤ ਨਾਲ ਬਨਣ ਵਾਲੇ 2 ਆਂਗਣਵਾੜੀ ਸੈਂਟਰ ਅਤੇ ਦੋ ਸਮਾਰਟ ਕਲਾਸਰੂਮ ਬਣਾਉਣ ਲਈ ਨੀਂਹ ਪੱਥਰ ਰੱਖਿਆ ਅਤੇ ਇਸ ਕੰਮ ਨੂੰ ਜਲਦ ਤੋ਼ ਜਲਦ ਨੇਪਰੇ ਚਾੜਨ ਲਈ ਠੇਕੇਦਾਰਾਂ ਨੂੰ ਨਿਰਦੇਸ਼ ਜਾਰੀ ਕੀਤੇ।ਇਸ ਮੌਕੇ ਬੋਲਦਿਆਂ ਹੋਇਆ ਉਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੰਧ ਹੈ ਅਤੇ ਸਮੁੱਚੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਉਨਾ ਕਿਹਾ ਕਿ ਪਿੰਡ ਚੰਬਾ ਕਲਾਂ ਸਮੇਤ ਉਨਾਂ ਸਾਰੇ ਪਿੰਡਾਂ ਵਿੱਚ ਆਂਗਣਵਾੜੀ ਸੈਂਟਰ ਅਤੇ ਸਮਾਰਟ ਕਲਾਸਰੂਮ ਬਣਾਏ ਜਾਣਗੇ ਜਿਹੜੇ ਇਸ ਸਹੂਲਤ ਤੋਂ ਵਾਂਝੇ ਹਨ ਉਨਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਬਹੁਤ ਸਾਰੇ ਕੰਮ ਪੱਖਪਾਤ ਦਾ ਕਰਕੇ ਨਹੀਂ ਕੀਤੇ ਗਏ।ਜਿੰਨਾਂ ਨੂੰ ਹੁਣ ਉਹ ਪਹਿਲ ਦੇ ਆਧਾਰਤੇ ਹੱਲ ਕਰਵਾਉਣਗੇ।ਉਨਾਂ ਨੇ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਦੇ ਜ਼ੋ ਵੀ ਸਾਂਝੇ ਕੰਮ ਹਨ ਜਾਂ ਜ਼ੋ ਅਜਿਹੇ ਕੰਮ ਜਿਹੜੇ ਕਿਸੇ ਵਿਤਕਰੇ ਜਾਂ ਧੱਕੇਸ਼ਾਹੀ ਕਰਕੇ ਅਜੇ ਤੱਕ ਨਹੀਂ ਹੋਏ ਉਸ ਸਬੰਧੀ ਉਹ ਉਹਨਾਂ ਨਾਲ ਰਾਬਤਾ ਕਰ ਸਕਦੇ ਹਨ ਅਤੇ ਉਹਨਾਂ ਦੀ ਇਹ ਕੋਸਿ਼ਸ਼ ਰਹੇਗੀ ਕਿ ਉਹ ਹਰ ਜਾਇਜ ਕੰਮ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ।ਇਸ ਮੌਕੇ ਉਹਨਾਂ ਨਾਲ ਚੇਅਰਮੈਨ ਗੁਰਮਹਾਂਵੀਰ ਸਿੰਘ ਸਰਹਾਲੀ,ਸੀਨੀਅਰ ਕਾਂਗਰਸੀ ਆਗੂ ਸ਼ੁਬੇਗ ਸਿੰਘ ਧੁੰਨ,ਚੇਅਰਮੈਨ ਰਵਿੰਦਰ ਸਿੰਘ ਸ਼ੈਟੀ,ਸਰਪੰਚ ਮਹਿੰਦਰ ਸਿੰਘ ਚੰਬਾ,ਸਾਬਕਾ ਸਰਪੰਚ ਰਾਏ ਦਵਿੰਦਰ ਸਿੰਘ,ਹਲਕਾ ਯੂਥ ਪ੍ਰਧਾਨ ਖਜਾਨ ਸਿੰਘ ਚੰਬਾ,ਪੂਰਨ ਸਿੰਘ ਘੜਕਾ,ਸਰਪੰਚ ਧਰਮ ਸਿੰਘ ਹਵੇਲੀਆਂ,ਗੁਰਜੀਤ ਸਿੰਘ ਧੁੰਨ ਢਾਏ ਵਾਲਾ,ਮੈਂਬਰ ਹੀਰਾ ਸਿੰਘ,ਸੁਖਬੀਰ ਸਿੰਘ ਡਾਇਰੈਕਟਰ,ਰਜਵੰਤ ਸਿੰਘ,ਬਲਜਿੰਦਰ ਸਿੰਘ,ਹਰਪ੍ਰੀਤ ਸਿੰਘ ਪ੍ਰਿੰਸੀਪਲ,ਮਾਸਟਰ ਜਗਸ਼ਰਨ ਸਿੰਘ,ਗੁਰਚੇਤਨ ਸਿੰਘ ਮੈਂਬਰ,ਲਵ ਕਾਹਲਵਾਂ,ਜਰਮਨ ਸਿੰਘ ਕੰਗ ਪੀ.ਏ.ਵਿਧਾਇਕ ਸਿੱਕੀ ਆਦਿ ਹਾਜ਼ਰ ਸਨ।
Comments (0)
Facebook Comments (0)