ਮਨੀਸ਼ਾ ਵਾਲਮੀਕੀ ਧੀ ਦੇ ਕਾਤਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ : ਪਲਵਿੰਦਰ ਸਿੰਘ ਖਾਲਸਾ ਰਾਣੀਵਲਾਹ.

ਮਨੀਸ਼ਾ ਵਾਲਮੀਕੀ ਧੀ ਦੇ ਕਾਤਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ : ਪਲਵਿੰਦਰ ਸਿੰਘ ਖਾਲਸਾ ਰਾਣੀਵਲਾਹ.

ਚੋਹਲਾ ਸਾਹਿਬ 30 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)  ਆਮ ਆਦਮੀ ਪਾਰਟੀ ਦੇ ਸਾਬਕਾ ਯੂਥਵਿੰਗ ਵਾਇਸ ਪ੍ਰਧਾਨ ਜਿਲਾ ਤਰਨਤਾਰਨ ਪਲਵਿੰਦਰ ਸਿੰਘ ਖਾਲਸਾ  ਸੀਨੀਅਰ ਆਗੂ  ਨੇ ਮੁਨੀਸ਼ਾ ਵਾਲਮੀਕੀ ਦੇ ਕਾਤਲਾਂ ਨੂੰ ਫਾਸੀ ਦੀ ਸਜਾ ਦੀ ਮੰਗ ਕੀਤੀ ।ਉਹਨਾਂ  ਕਿਹਾ ਕਿ ਇਸ ਹੈਵਾਨੀਅਤ ਭਰੀ ਘਟਨਾ ਕਾਰਨ ਕਾਫੀ ਰੋਸ ਹੈ ਅਤੇ ਉਹਨਾਂ ਵੱਲੋਂ ਕੇਦਰ ਅਤੇ ਸੂਬੇ ਦੀ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਜੰਮ ਕੇ ਨਿੰਦਾ ਕੀਤੀ । ਉਹਣਾ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਬਰਬਾਦੀ ਵਾਲੇ ਤਾ ਬਹੁਤ ਕਾਨੂੰਨ ਲਿਆਏ ਹਨ ਪਰ ਔਰਤ ਦੀ ਸੁਰਖਿਆ ਲਈ ਕੋਈ ਕਾਨੂੰਨ ਲਿਆਉਣਾ ਤਾਂ ਦੂਰ ਦੀ ਗੱਲ ਪਹਿਲਾ ਵਾਲੇ ਕਾਨੂੰਨਾ ਤੇ ਵੀ ਅਮਲ ਨਹੀ ਕਰ ਰਹੇ ! ਉਹਨਾਂ ਕਿਹਾ ਕਿ ਇਸ ਘਟਨਾ ਵਿਚ ਮਨੀਸ਼ਾ ਵਾਲਮੀਕੀ ਧੀ ਨਾਲ ਪਹਿਲਾ ਸਮੂਹਿਕ ਬਲਾਤਕਾਰ ਕਰਦੇ ਹਨ ਅਤੇ ਉਸ ਉਪਰ ਸਰੀਰਕ ਜੁਲਮ ਢਾਉਦੇ ਹੋਏ ਉਸਦੀ ਜੀਭ ਵੱਡ ਦਿੱਤੀ ਜਾਦੀ ਹੈ ਅਤੇ ਉਸਦੀ ਧੋਣ ਦੀ ਹੱਡੀ ਨੂੰ ਤੋੜ ਦਿੱਤਾ ਜਾਦਾ ਹੈ ਅਤੇ  ਹਸਪਤਾਲ ਵਿੱਚ ਦਾਖਲ ਕਰਵਾਉਣ  ਤੋਂ ਬਾਅਦ ਜਿੰਦਗੀ ਮੌਤ ਦੀ ਲੜਾਈ ਲੜਦੇ ਲੜਦੇ ਉਸਦੀ ਮੋਤ ਹੋ ਜਾਦੀ ਹੈ ਇਸ ਘਟਨਾ ਨਾਲ ਪੂਰੇ ਦੇਸ਼ ਦਾ ਸਿਰ ਨੀਵਾ ਹੋ ਗਿਆ ਹੈ।ਉਹਨਾਂ ਕਿਹਾ ਕਿ ਸਾਰੇ ਦੇਸ਼ ਵਿੱਚ ਔਰਤਾ ਅਸੁਰੱਖਿਅਤ ਮਹਸੂਸ ਕਰ ਰਹੀਆ ਹਨ। ਉਹਨਾਂ ਨੇ ਸਮੂਹਿਕ ਬਲਾਤਕਾਰ ਦਾ ਵਿਰੋਧ ਕਰਦੇ ਹੋਏ ਮੰਗ ਕੀਤੀ ਕਿ ਦਲਿਤ ਵਰਗ ਦੀ ਧੀ ਨੂੰ ਸਰਕਾਰ ਪੱਖੋਂ ਪੰਜਾਹ ਲੱਖ ਦੀ ਆਰਥਿਕ ਮੱਦਦ ਤੇ ਦੋਸ਼ੀਆ ਖਿਲਾਫ਼ ਫਾਸਟ ਟਰੈਕ ਕੋਰਟ ਵਿਚ ਕੇਸ ਲਗਾ ਕੇ ਹੀ ਇਕ ਹਫਤੇ ਦੇ ਅੰਦਰ ਹੀ ਫਾਂਸੀ ਦਿੱਤੀ ਜਾਵੇ ਤਾਂ ਜੋ ਦਲਿਤ ਸਮਾਜ ਦੀ ਧੀ ਨਾਲ ਜੋ ਘਟਨਾ ਵਾਪਰੀ ਹੈ ਦੁਬਾਰਾ ਕੋਈ ਘਨੌਣੀ ਹਰਕਤ ਨਾ ਕਰ ਸਕੇ। ਪਲਵਿੰਦਰ ਸਿੰਘ ਖਾਲਸਾ ਨੇ  ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸੱਤ ਦਿਨਾਂ ਦੇ ਅੰਦਰ ਫਾਂਸੀ ਨਾ ਦਿੱਤੀ ਗਈ ਤਾਂ ਆਮ ਆਦਮੀ ਪਾਰਟੀ ਵੱਲੋ ਰੋਸ਼ ਮੁਜਾਹਰੇ ਕੀਤੇ ਜਾਣਗੇ ।