
ਵੜਿੰਗ ਅਤੇ ਬ੍ਰਹਮਪੁਰਾ ਵਿਖੇ ਡਰਾਈ-ਡੇ ਮਨਾਇਆ।
Fri 17 Jul, 2020 0
ਬਰਸਾਤੀ ਮੌਸਮ ਵਿੱਚ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖੋ : ਡਾ: ਜਤਿੰਦਰ ਸਿੰਘ ਗਿੱਲ
ਚੋਹਲਾ ਸਾਹਿਬ 17 ਜੁਲਾਈ (ਰਾਕੇਸ਼ ਬਾਵਾ/ਪਰਮਿੰਦਰ ਸਿੰਘ)
ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਇਥੋਂ ਨਜ਼ਦੀਕ ਪਿੰਡ ਵੜਿੰਗ ਅਤੇ ਬ੍ਰਹਮਪੁਰਾ ਵਿਖੇ ਡਰਾਈ-ਡੇ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਬਰਸਾਤੀ ਮੌਸਮ ਵਿੱਚ ਆਪਣੇ ਆਲੇ-ਦੁਆਲੇ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਖਾਸ ਕਰਕੇ ਆਪਣੇ ਕੂਲਰਾਂ ਦੀ ਹਫ਼ਤੇ ਬਾਅਦ ਸਾਫ ਸਫਾਈ ਕਰਨੀ ਚਾਹੀਦੀ ਹੈ ਅਤੇ ਘਰਾਂ ਅੰਦਰ ਪਏ ਟੁੱਟੇ ਟਾਇਰਾਂ,ਗਮਲਿਆਂ ਵਿੱਚ ਪਾਣੀ ਇੱਕਠਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ।ਇਸ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਐਸ.ਆਈ.ਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਬਾਹਰ ਬਣੇ ਟੋਇਆ ਵਿੱਚ ਪਾਣੀ ਇੱਕਠ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਜੇਕਰ ਪਾਣੀ ਖੜਾ ਹੈ ਤਾਂ ਉਸ ਵਿੱਚ ਮਿੱਟੀ ਦੇ ਤੇਲ ਆਦਿ ਦਾ ਛਿਕਾਅ ਕਰ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਵਿੱਚ ਪੈਦਾ ਹੋਣ ਵਾਲਾ ਮੱਛਰ ਮਰ ਸਕੇ ਅਤੇ ਮੱਛਰ ਦਾ ਲਾਰਵਾ ਵੀ ਖ਼ਤਮ ਹੋ ਸਕੇ ਕਿਉਕਿ ਇਹ ਮੱਛਰ ਭਿਆਨ ਬਿਮਾਰੀਆਂ ਫੈਲਾਉਂਦੇ ਹਨ।ਇਸ ਸਮੇਂ ਸਿਹਤ ਕਰਮਚਾਰੀ ਪ੍ਰਦੀਪ ਸਿੰਘ ਨੇ ਕਿਹਾ ਕਿ ਜੇਕਰ ਸਾਨੂੰ ਖਾਂਸੀ,ਨਜ਼ਲਾ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੈ ਤਾਂ ਤੁਰੰਤ ਆਪਣੇ ਨੇੜ੍ਹੇ ਦੇ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਮੁਫ਼ਤ ਵਿੱਚ ਜਾਂਚ ਕਰਵਾਓ।ਇਸ ਸਮੇਂ ਗੁਰਵੰਤ ਸਿੰਘ,ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਜ਼ਸਪਿੰਦਰ ਸਿੰਘ,ਬਲਰਾਜ ਸਿੰਘ,ਸੁਖਦੀਪ ਸਿੰਘ,ਸਤਨਾਮ ਸਿੰਘ ਮੁੰਡਾ ਪਿੰਡ,ਰਜਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)