
' ਧਾਰਮਿਕ ਗੀਤ*---- ਜਾਲਮਾਂ ਕਮਾਇਆ'------ਕਮਲਜੀਤ 'ਕੋਮਲ'
Thu 30 May, 2019 0
' ਧਾਰਮਿਕ ਗੀਤ*---- ਜਾਲਮਾਂ ਕਮਾਇਆ'------ਕਮਲਜੀਤ 'ਕੋਮਲ'
ਜਾਲਮਾਂ ਕਮਾਇਆ ਸਾਡੇ,
ਗੁਰੂ ਨਾਲ ਕਹਿਰ ਸੀ,
ਜੇਠ ਦਾ ਮਹੀਨਾ,
ਉਤੋਂ ਸਿਖਰ ਦੁਪਹਿਰ ਸੀ।
ਚੁੰਗਲਾਂ ਨੇ ਚੁੰਗਲੀ,
ਜਾ ਬਾਦਸ਼ਾਹ ਕੋਲ ਲਾਈ,
ਸਾਡੇ ਧਰਮ ਖਿਲਾਫ ਕਿਤਾਬ ਬਣਾਈ।
ਚਾਰੇ ਪਾਸੇ ਮਚ ਉਠੀ,
ਜੁਲਮ ਦੀ ਲਹਿਰ ਸੀ,
ਜੇਠ ਮਹੀਨਾ,.......।
ਤਪਦੀ ਤਵੀ ਤੇ ਗੁਰਾਂ,
ਆਸਣ ਲਗਾਇਆ ਸੀ,
ਤੇਰਾ ਭਾਣਾ ਮਿੱਠਾ ਲਾਗੇ,
ਮੁਖੋ ਫੁਰਮਾਇਆ ਸੀ।
ਪਾਪੀਆ ਤੇ ਜਾਲਮਾਂ ਦਾ,
ਲੱਗਦਾ ਉਹ ਸਹਿਰ ਸੀ।
ਜੇਠ ਦਾ......।
ਛਾਲੇ-ਛਾਲੇ ਹੋ ਗਿਆ,
ਗੁਰੂ ਦਾ ਸਰੀਰ ਜੀ,
ਪਰ ਰਤਾ ਡੋਲਿਆ ਨਾ,
ਨੈਣ ਚ'ਨੀਰ ਜੀ।
ਕਮਲਜੀਤ 'ਮੁਗਲਾਂ ਨੇ ਉੱਗਲੀ ਜਹਿਰ ਜਿਹੀ ਜੇਠ ਦਾ ਮਹੀਨਾ......।
ਕਮਲਜੀਤ 'ਕੋਮਲ'
ਸੀ ਹਰਗੋਬਿੰਦ ਪੁਰ
ਤਹਿ ਬਟਾਲਾ ਜਿਲਾ ਗੁਰਦਾਸਪੁਰ
ਮੋ 8195925110
Comments (0)
Facebook Comments (0)