ਜਖ਼ਮ

ਜਖ਼ਮ

ਜਖ਼ਮ
ਭੁੱਲ ਜਾਂਦਾ ਹੈ
ਕੰਡੇ ਦਾ ਚੁੱਭਣਾ,
ਜ਼ਹਿਰਬਾਦ ਬਣਨਾ,
ਦੁੱਖ ਦੇਣਾ ਤੇ
ਖਰੀਂਡ ਆ ਕੇ ਮਿਟ ਜਾਣਾ।
ਪਰ
ਅੰਦਰ ਪਾੜਦਾ ਹੈ
ਬੋਲਾ ਦਾ ਚੁੱਭਣਾ,
ਰੜ੍ਹਕਦੇ ਰਹਿਣਾ,
ਹਰ ਵੇਲੇ ਪੀੜ੍ਹ ਦੇਣਾ,
ਫਿੱਕੇ ਪੈ ਜਾਣਾ,
ਫਿਰ ਅੱਲ੍ਹੇ ਹੋ ਜਾਣਾ,
ਹਮੇਸ਼ਾ ਦੁੱਖ ਦਿੰਦੇ ਰਹਿਣਾ
 ਤੇ
ਸਜ਼ਾ-ਏ-ਮੌਤ ਬਣ ਜਾਣਾ।

ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300