ਐਮ.ਐਸ.ਐਮ.ਕਾਨਵੈਂਟ ਸਕੂਲ ਵਿੱਚ ਸੋਲੋ ਗੀਤ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ

ਐਮ.ਐਸ.ਐਮ.ਕਾਨਵੈਂਟ ਸਕੂਲ ਵਿੱਚ ਸੋਲੋ ਗੀਤ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ

 


ਚੋਹਲਾ ਸਾਹਿਬ 30 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਰ ਸਾਲ ਦੀ ਤਰਾਂ ਇਸ ਸਾਲ ਵੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਮ.ਐਸ.ਐਮ.ਕਾਨਵੈਂਟ ਸੀਨੀਅਰ ਸਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਵਿਖੇ ਚੈਅਰਮੈਨ ਡਾ: ਉਪਕਾਰ ਸਿੰਘ ਸੰਧੂ,ਮੈਨੇਜਿੰਗ ਡਾਇਰੈਕਟਰ ਮੈਡਮ ਕੁਲਦੀਪ ਕੌਰ ਸੰਧੂ ਅਤੇ ਸਕੂਲ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਸਿੱਧੂ ਦੀ ਯੋਗ ਰਹਿਨੁਮਾਈ ਹੇਠ ਕੁਆਰੀਡਨੇਟਰ ਮੈਡਮ ਅਮਨਦੀਪ ਕੌਰ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸੋਲੋ ਗੀਤ ਅਤੇ ਸੋਲੋ ਡਾਂਸ ਮੁਕਾਬਲੇ ਕਰਵਾਏ ਗਏ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਸਿੱਧੂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਕੂਲ ਦੀਆਂ ਵੱਖ ਵੱਖ ਕਲਾਸਾਂ ਦੇ ਬੱਚਿਆਂ ਨੇ ਸੋਲੋ ਗੀਤ ਅਤੇ ਸੋਲੋ ਡਾਂਸ ਵਿੱਚ ਵਧ ਚੜਕੇ ਹਿੱਸਾ ਲਿਆ ਅਤੇ ਆਪਣੀ ਆਪਣੀ ਕਲਾ ਦੇ ਜੋਹਰ ਦਿਖਾਕੇ ਦਰਸ਼ਕਾਂ ਦਾ ਮਨ ਮੋਹ ਲਿਆ।ਉਹਨਾਂ ਕਿਹਾ ਕਿ ਮੁਕਾਬਲੇ ਹਾਊਸ ਵਾਈਜ਼ ਕਰਵਾਏ ਗਏ ਹਨ ਇਸ ਲਈ ਸ਼ਹੀਦ ਭਗਤ ਸਿੰਘ ਹਾਊਸ,ਭਗਤ ਪੂਰਨ ਸਿੰਘ ਹਾਊਸ,ਮਦਰ ਟੈਰੇਸਾ ਹਾਊਸ,ਸ਼ਹੀਦ ਊਧਮ ਸਿੰਘ ਹਾਊਸ ਬਣਾਏ ਗਏ ਸਨ ਜਿੰਨਾਂ ਵਿੱਚ ਵਿਦਿਆਰਥੀਆਂ ਦੀ ਵੰਡ ਕਰ ਦਿੱਤੀ ਗਈ ਸੀ।ਉਹਨਾਂ ਕਿਹਾ ਸਟੇਜ਼ ਤੇ ਇਹਨਾਂ ਹਾਊਸ ਵਿੱਚ ਵੰਡੇ ਵਿਦਿਆਰਥੀਆਂ ਨੇ ਸੋਲੋ ਗੀਤ ਅਤੇ ਸੋਲੋ ਡਾਂਸ ਬੜੇ ਉਤਸ਼ਾਹ ਨਾਲ ਸਟੇਜ਼ ਤੇ ਕਰਕੇ ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ ਅਤੇ ਜ਼ੋਸ਼ ਭਰ ਦਿੱਤਾ।ਉਹਨਾਂ ਕਿਹਾ ਕਿ ਇਸ ਸਮੇਂ ਸਕੂਲ ਦਾ ਹਰ ਵਿਦਿਆਰਥੀ ਪੰਜਾਬੀ ਪੰਜਾਬੀ ਸਭਿਆਚਾਰ ਦੀ ਰੰਗਤ ਵਿੱਚ ਰੰਗੇ ਗਏ।ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਯੋਗ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਚੈਅਰਮੈਨ ਡਾ:ਉਪਕਾਰ ਸਿੰਘ ਸੰਧੂ,ਮੈਨੇਜਿੰਗ ਡਾਇਰੈਕਟਰ ਮੈਡਮ ਕੁਲਦੀਪ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਸਿੱਧੂ ਆਦਿ ਨੇ ਬੱਚਿਆਂ ਨੂੰ ਬੱਚਿਆਂ ਨੂੰ ਰੰਗਾ ਰੰਗ ਪ੍ਰੋਗਰਾਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।