ਹਿੰਸਾ ਮਗਰੋਂ ਲੁਧਿਆਣਾ ਪਹੁੰਚੇ ਜੇਲ੍ਹ ਮੰਤਰੀ ਰੰਧਾਵਾ ਦਾ ਵਿਰੋਧ

ਹਿੰਸਾ ਮਗਰੋਂ ਲੁਧਿਆਣਾ ਪਹੁੰਚੇ ਜੇਲ੍ਹ ਮੰਤਰੀ ਰੰਧਾਵਾ ਦਾ ਵਿਰੋਧ

ਲੁਧਿਆਣਾ: ਬੀਤੇ ਦਿਨ ਲੁਧਿਆਣਾ ਦੀ ਜੇਲ਼੍ਹ 'ਚ ਕੈਦੀਆਂ ਤੇ ਪੁਲਿਸ ਮੁਲਾਜ਼ਮਾਂ 'ਚ ਝੜਪ ਹੋਈ ਸੀ। ਇਸ 'ਚ ਕਈ ਲੋਕ ਜ਼ਖ਼ਮੀ ਹੋਏ। ਅੱਜ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖਲ ਕੈਦੀਆਂ ਤੇ ਪੁਲਿਸ ਮੁਲਾਜ਼ਮਾਂ ਦਾ ਹਾਲ ਪੁੱਛਣ ਪਹੁੰਚੇ। ਇਸ ਦੌਰਾਨ ਰੰਧਾਵਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸਿਮਰਜੀਤ ਬੈਂਸ ਤੇ ਮ੍ਰਿਤਕ ਅਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਨਾਅਰੇ ਲਾਏ ਤੇ ਉਨ੍ਹਾਂ ਦਾ ਰਾਹ ਵੀ ਰੋਕਿਆ।

ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਮੰਨਿਆ ਕਿ ਜੇਲ੍ਹ 'ਚ ਮੁਲਾਜ਼ਮਾਂ ਦੀ ਵੱਡੀ ਕਮੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਲਾਈਵ ਸਬੰਧੀ ਜਾਂਚ ਦੀ ਗੱਲ ਵੀ ਕੀਤੀ।

ਉਧਰ ਦੂਜੇ ਪਾਸੇ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਅਜੀਤ ਸਿੰਘ ਬੇਕਸੂਰ ਸੀ। ਪੁਲਿਸ ਨੇ ਗੋਲ਼ੀ ਮਾਰ ਉਸ ਦਾ ਕਤਲ ਕੀਤਾ ਹੈ। ਇਸ ਕਰਕੇ ਦੋਸ਼ੀ ਪੁਲਿਸ ਕਰਮੀਆਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਬੈਂਸ ਨੇ ਕਿਹਾ ਕਿ ਇਸ ਸਬੰਧੀ ਜੇਲ੍ਹ ਮੰਤਰੀ ਨੇ ਡੀਸੀ ਲੁਧਿਆਣਾ ਦੀ ਡਿਊਟੀ ਲਾਈ ਹੈ ਕਿ ਉਹ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਰਿਪੋਰਟ ਤਿਆਰ ਕਰ ਸਰਕਾਰ ਨੂੰ ਰਿਪੋਰਟ ਸੌਂਪਣ।