ਚੋਰੀ ਦੀਆਂ ਵਾਰਦਾਤਾਂ ਤੋਂ ਇਲਾਕਾ ਨਿਵਾਸੀ ਪ੍ਰੇ਼ਸ਼ਾਨ : ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ
Tue 31 Aug, 2021 0ਚੋਹਲਾ ਸਾਹਿਬ 31 ਅਗਸਤ (ਰਾਕੇਸ਼ ਬਾਵਾ)
ਦਿਨੋਂ ਦਿਨ ਵਧ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਤੋਂ ਇਲਾਕਾ ਨਿਵਾਸੀ ਬਹੁਤ ਪ੍ਰੇ਼ਸ਼ਾਨ ਹਨ ਜਿਸ ਕਾਰਨ ਆਮ ਆਦਮੀਂ ਦਾ ਘਰੋਂ ਨਿਕਲਾ ਬੇਹੱਦ ਮੁਸ਼ਕਲ ਹੋਇਆ ਪਿਆ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਚੋਹਲਾ ਸਾਹਿਬ ਵਿਖੇ ਜਸਬੀਰ ਸਿੰਘ ਸਾਬਕਾ ਫੌਜੀ ਦੇ ਘਰ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਅਤੇ ਉਹ ਖੁਦ ਪੀੜਤ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ ਹਨ।ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਹੌਸਲਾ ਅਫਜਾਈ ਕੀਤੀ ਅਤੇ ਪੀੜਤ ਪਰਿਵਾਰ ਨੂੰ ਮਦਦ ਕਰਨ ਦਾ ਭਰੋਸਾ ਦਿੱਤਾ ਹੈ।ਉਹਨਾਂ ਕਿਹਾ ਇੰਨੇ ਦਿਨ ਬੀਤਣ ਤੇ ਵੀ ਯੋਗ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਚੋਰ ਰਾਤਾਂ ਨੂੰ ਸਰੇਆਮ ਘੁੰਮ ਰਹੇ ਹਨ ਅਤੇ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਸਵਰਨ ਸਿੰਘ, ਗੁਰਜੀਤ ਸਿੰਘ ਟੈਂਟ ਹਾਉਸ, ਦਿਲਬਾਗ ਸਿੰਘ ਕਾਹਲਵਾਂ ਸਰਕਲ ਪ੍ਰਧਾਨ ਚੋਹਲਾ ਸਾਹਿਬ, ਸਤਨਾਮ ਸਿੰਘ ਕਰਮੂੰਵਾਲਾ,ਜਗਰੂਪ ਸਿੰਘ ਪੱਖੋਪੁਰ,ਸਾਧਾ ਸਿੰਘ ਪ੍ਰਧਾਨ, ਸੇਵਕ ਸਿੰਘ ਟੇਲਰ, ਕੁਰਿੰਦਰ ਸਿੰਘ ਚੋਹਲਾ ਖੁਰਦ ਸਿਮਰਨਜੀਤ ਸਿੰਘ ਕਾਕੂ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀ.ਸੀ.ਸੈੱਲ,ਪ੍ਰਧਾਨ ਗੁਰਦੇਵ ਸਿੰਘ,ਪ੍ਰਧਾਨ ਦਿਲਬਰ ਸਿੰਘ,ਅਵਤਾਰ ਸਿੰਘ ਰੈਮਡ ਵਾਲੇ,ਡਾ:ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ ਆਦਿ ਹਾਜਰ ਸਨ।
Comments (0)
Facebook Comments (0)