
*ਦੀਵਾਲੀ ਵਾਲੇ ਦਿਨ ਲਛਮੀ ਨੇ ਆਉਣਾ ਬੂਹੇ ਖੁਲੇ ਰਹਿਣ ਦਿਓ।*
Mon 28 Oct, 2019 0
*ਦੀਵਾਲੀ ਵਾਲੇ ਦਿਨ ਲਛਮੀ ਨੇ ਆਉਣਾ ਬੂਹੇ ਖੁਲੇ ਰਹਿਣ ਦਿਓ।*
*ਰਾਤ ਦੇ ਸਮੇਂ ਬਾਹਰ ਜਦੋਂ ਵੀ ਕੋਈ ਵੱਡਾ ਪਟਾਕਾ ਚੱਲਦਾ, ਤਾਂ ਡੇਢ ਕੁ ਸਾਲ ਦਾ ਬੱਚਾ ਡਰ ਨਾਲ ਤ੍ਰਬਕ ਕੇ ਜੋਰ ਜੋਰ ਦੀ ਰੋਣ ਲੱਗ ਪੈਂਦਾ।* *ਨੌਕਰ ਨੂੰ ਵੇਖ ਕੇ ਤਰਸ ਆਇਆ, ਉਸਨੇ ਘਰ ਦਾ ਦਰਵਾਜਾ ਬੰਦ ਕਰ ਦਿੱਤਾ।*
*ਘਰ ਦੀ ਮਾਲਕਿਨ ਨੇ ਦਰਵਾਜਾ ਬੰਦ ਵੇਖ ਕੇ ਨੌਕਰ ਨੂੰ ਗੁੱਸੇ ਹੁੰਦਿਆਂ ਕਿਹਾ,,ਤੈਨੂੰ ਪਤਾ ਨਹੀ ਅੱਜ ਦੀਵਾਲੀ ਏ,ਅੱਜ ਲਛਮੀ ਨੇ ਘਰ ਆਉਣਾ ਹੈ। ਮਾਲਕਿਨ ਨੇ ਫਿਰ ਦਰਵਾਜਾ ਖੋਲ ਕਰ ਦਿੱਤਾ। ਪਟਾਕਿਆ ਦੀ ਅਵਾਜ਼ ਨਾਲ ਬੱਚੇ ਨੇ ਫਿਰ ਰੋਣਾ ਸ਼ੁਰੂ ਕਰ ਦਿੱਤਾ। ਨੌਕਰ ਨੂੰ ਬੱਚੇ ਤੇ ਫਿਰ ਤਰਸ ਆਇਆ।*
*ਮਾਲਕਿਨ ਨੂੰ ਕਹਿਣ ਲੱਗਾ, ਮਾਲਕਿਨ ,,, ਦਰਵਾਜਾ ਬੰਦ ਕਰ ਦਿਓ ਨਾ,, ਵੇਖੋ ਤੁਹਾਡਾ ਨਿੱਕਾ ਬੱਚਾ ਕਿਵੇਂ ਡਰ ਨਾਲ ਰੋ ਰਿਹਾ ਏ ।*
*ਮਾਲਕਿਨ ਨੂੰ ਆਪਣੇ ਵਲੋਂ ਨੌਕਰ ਨੂੰ ਝਾੜ ਪਾਉਂਦਿਆਂ ਹੋਇਆ, ਕਿਹਾ ।*
*ਤੇਰੇ ਕੋਲ ਦਿਮਾਗ ਨਾਮ ਦੀ ਕੋਈ ਚੀਜ਼ ਹੈ ਜਾਂ ਨਹੀ ?*
*ਤੈਨੂੰ ਪਤਾ ਨਹੀ, ਅੱਜ ਦੀਵਾਲੀ ਹੈ, ਅੱਜ ਤਾਂ ਮੂਰਖ ਤੋਂ ਮੂਰਖ ਵੀ ਘਰ ਦੇ ਦਰਵਾਜ਼ੇ ਖੁੱਲੇ ਰੱਖਦੇ ਨੇ, ਤਾ ਕਿ ਲਛਮੀ ਘਰ ਆ ਸਕੇ।*
*ਨੌਕਰ ਕਹਿਣ ਲੱਗਾ,, ਮਾਲਕਿਨ।*
*ਕਿਹਡ਼ੀ ਲਛਮੀ ਦੀ ਗੱਲ ਕਰ ਰਹੇ ਹੋ ?? ਤੁਸੀਂ ਤਾਂ ਇੱਕ ਦਿਨ ਦੀਵਾਲੀ ਵਾਲੇ ਦਿਨ ਦਰਵਾਜ਼ੇ ਖੁੱਲੇ ਰੱਖ ਕੇ, ਲਛਮੀ ਆਉਣ ਦੀ ਆਸ ਰੱਖੀ ਫਿਰਦੇ ਹੋ।*
*ਸਾਡੇ ਘਰ ਜਾ ਕੇ ਦੇਖੋ, ਮੈਂ ਜਦੋਂ ਤੋਂ ਹੋਸ਼ ਸੰਭਾਲੀ ਏ, ਆਪਣੇ ਘਰ ਦਾ ਕਦੇ ਵੀ ਦਰਵਾਜਾ ਲੱਗਾ ਨਹੀ ਦੇਖਿਆ, ਕਿਉਂਕਿ ਸਾਡੇ ਘਰ ਨੂੰ ਕੋਈ ਦਰਵਾਜਾ ਹੈ ਹੀ ਨਹੀ।*
*ਸਾਡੇ ਘਰ ਤਾਂ ਕਦੇ ਲਛਮੀ ਆਈ ਨਹੀ। ਮੈਂ ਲਛਮੀ ਕਮਾਉਣ ਲਈ ਤੁਹਾਡੇ ਘਰ ਨੌਕਰ ਬਣ ਕੇ ਰੋਜ਼ ਤੁਹਾਡੀਆਂ ਝਿੜਕਾ ਸੁਣ ਰਿਹਾ ਹਾਂ। ਫਿਰ ਵੀ ਸਾਡੇ ਘਰ ਦੀਆਂ ਲੋੜਾਂ ਪੂਰੀਆਂ ਨਹੀ ਹੋ ਰਹੀਆਂ। ਮੇਰੇ ਨਿੱਕੇ ਨਿੱਕੇ ਭੈਣ ਭਰਾ ਸਕੂਲ ਜਾਣ ਦੇ ਸੁਪਨੇ ਦੇਖ ਰਹੇ ਨੇ, ਪਰ ਲਛਮੀ ਨਾ ਹੋਣ ਕਰਕੇ ਪੂਰੇ ਨਹੀ ਹੋ ਰਹੇ। ਦਰਵਾਜ਼ੇ ਸਦਾ ਖੁੱਲੇ ਰਹਿਣ ਦੇ ਬਾਵਜੂਦ ਵੀ ਲਛਮੀ ਘਰ ਵਿੱਚ ਨਾ ਆਉਣ ਕਰਕੇ ਕਿੰਨਾ ਕਿੰਨਾ ਪਰੇਸ਼ਾਨੀਆਂ ਨਾਲ ਜੂਝ ਰਹੇ ਹਾਂ , ਤੁਹਾਨੂੰ ਕਿਵੇਂ ਸਮਝਾਵਾਂ।* *ਮਾਲਕਿਨ ਜੀ ਲਛਮੀ ਮਿਹਨਤ ਕਰਕੇ ਕਮਾਉਣ ਨਾਲ ਆਉਂਦੀ ਏ, ਬੂਹੇ ਖੁੱਲੇ ਰੱਖਣ ਨਾਲ ਜਾਂ ਲਛਮੀ ਦੀ ਪੂਜਾ ਕਰਨ ਨਾਲ ਨਹੀ।*
*ਤੁਸੀਂ ਦੱਸ ਦਿਨ ਬਾਬੂ ਜੀ ਹੁਣਾ ਨੂੰ ਦੁਕਾਨ ਬੰਦ ਕਰਕੇ ਘਰ ਬੈਠਣ ਲਈ ਕਹਿ ਦੇਵੋ, ਫਿਰ ਦੇਖਿਓ ਤੁਹਾਡੇ ਘਰ ਪੂਜਾ ਕਰਨ ਨਾਲ ਜਾਂ ਦਰਵਾਜ਼ੇ ਖੁੱਲੇ ਰੱਖਣ ਨਾਲ ਲਛਮੀ ਆਉਂਦੀ ਕਿ ਨਹੀ ।*
*ਨੌਕਰ ਨੇ ਫਿਰ ਦਰਵਾਜਾ ਬੰਦ ਕਰ ਦਿੱਤਾ, ਪੜੀ ਲਿਖੀ ਮਾਲਕਿਨ ਨੇ ਇਸ ਵਾਰ ਨੌਕਰ ਨੂੰ ਕੁਝ ਨਹੀ ਕਿਹਾ।*
ਅਗਿਆਤ
Comments (0)
Facebook Comments (0)